ਦਿੱਲੀ ‘ਚ ਕੋਰੋਨਾ ਦੇ ਵੱਧਦੇ ਸੰਕਟ ਨੂੰ ਦੇਖਦੇ ਹੋਏ ਸਖਤੀ ਵਧਾ ਦਿੱਤੀ ਗਈ ਹੈ। ਹੁਣ ਦਿੱਲੀ ਦੇ ਸਾਰੇ ਨਿੱਜੀ ਦਫਤਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਹੁਕਮ ਆਇਆ ਹੈ। ਸਾਰੇ ਕਰਮਚਾਰੀ ਘਰ ਤੋਂ ਕੰਮ ਕਰਨਗੇ (WFH)।

ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਇਹ ਹੁਕਮ ਦਿੱਤਾ ਹੈ। ਇਸ ਵੇਲੇ ਨਿੱਜੀ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਚੱਲ ਰਹੇ ਸਨ ਅਤੇ 50 ਫ਼ੀਸਦੀ ਸਟਾਫ਼ ਦਫ਼ਤਰ ਵਿੱਚ ਜਾਂਦਾ ਸੀ। ਡੀਡੀਐਮਏ ਨੇ ਹੋਰ ਸਖ਼ਤ ਪਾਬੰਦੀਆਂ ਵੀ ਲਗਾਈਆਂ ਹਨ। ਹੁਕਮਾਂ ਤਹਿਤ ਦਿੱਲੀ ਦੇ ਸਾਰੇ ਰੈਸਟੋਰੈਂਟ ਅਤੇ ਬਾਰ ਵੀ ਬੰਦ ਕਰ ਦਿੱਤੇ ਗਏ ਹਨ। ਹੁਣ ਰੈਸਟੋਰੈਂਟ ਤੋਂ ਖਾਣ-ਪੀਣ ਦੀਆਂ ਵਸਤੂਆਂ ਦੀ ਹੋਮ ਡਿਲੀਵਰੀ ਅਤੇ ਟੇਕਵੇਅ ਦੀ ਸਹੂਲਤ ਹੋਵੇਗੀ। ਹੁਣ ਤੱਕ ਰੈਸਟੋਰੈਂਟ ਅਤੇ ਬਾਰ ਵੀ 50% ਸਮਰੱਥਾ ਨਾਲ ਖੁੱਲ੍ਹੇ ਸਨ। ਦਫ਼ਤਰਾਂ ਦੀ ਗੱਲ ਕਰੀਏ ਤਾਂ ਸਿਰਫ਼ Exempted Category/Essential Services ਦੇ ਨਿੱਜੀ ਦਫ਼ਤਰਾਂ ਨੂੰ ਹੀ ਇਸ ਨਿਯਮ ਤੋਂ ਛੋਟ ਦਿੱਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਨਾਲ-ਨਾਲ ਰਾਜਧਾਨੀ ਦਿੱਲੀ ਵਿੱਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 1,68,063 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 277 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਇਹ ਅੰਕੜਾ ਬੇਸ਼ੱਕ ਸੋਮਵਾਰ ਤੋਂ ਘੱਟ ਹੈ, ਪਰ ਸਥਿਤੀ ਅਜੇ ਵੀ ਚਿੰਤਾਜਨਕ ਹੈ। ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਕੋਵਿਡ ਦੇ 19166 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 17 ਮਰੀਜ਼ਾਂ ਦੀ ਮੌਤ ਹੋਈ ਹੈ। ਦਿੱਲੀ ਵਿੱਚ, ਲਾਗ ਦੀ ਦਰ 25 ਫੀਸਦੀ ਤੱਕ ਪਹੁੰਚ ਗਈ ਹੈ, ਇੱਥੇ ਟੈਸਟ ਕਰਵਾਉਣ ਵਾਲਾ ਹਰ ਚੌਥਾ ਵਿਅਕਤੀ ਕੋਰੋਨਾ ਪੌਜੇਟਿਵ ਪਾਇਆ ਜਾ ਰਿਹਾ ਹੈ। 5 ਮਈ 2021 ਤੋਂ ਬਾਅਦ ਲਾਗ ਦੀ ਦਰ ਸਭ ਤੋਂ ਵੱਧ ਹੈ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਕੋਰੋਨਾ ਦੀ ਮਾਰ ਬਰਕਾਰ ! ਦਿੱਲੀ ‘ਚ ਸਾਰੇ ਨਿੱਜੀ ਦਫਤਰ ਬੰਦ ਕਰਨ ਦੇ ਹੁਕਮ ਜਾਰੀ, ਇਹ ਸਖ਼ਤ ਪਾਬੰਦੀਆਂ ਵੀ ਲਾਗੂ appeared first on Daily Post Punjabi.
source https://dailypost.in/news/national/all-private-office-completely-closed/