94ਵੀਂ ਵਾਰ ਚੋਣ ਲੜ ਰਿਹਾ ਵਿਅਕਤੀ, ਪਰ ਹਾਲੇ ਤੱਕ ਨਹੀਂ ਮਿਲੀ ਜਿੱਤ

ਉੱਤਰ ਪ੍ਰਦੇਸ਼ ‘ਚ ਆਗਰਾ ਦਾ ਇੱਕ ਵਿਅਕਤੀ ਵਿਧਾਨਸਭਾ ਚੋਣ ਲੜਨ ਵਾਲਾ ਹੈ ਅਤੇ ਇਹ ਚੋਣ ਉਸ ਦੇ ਜੀਵਨ ਦਾ ਕੁੱਲ 94ਵਾਂ ਚੋਣ ਹੋਵੇਗਾ । ਪਰ ਅੱਜ ਤੱਕ ਉਸ ਨੇ ਇੱਕ ਵੀ ਚੋਣ ਨਹੀਂ ਜਿੱਤੀ । ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਸਨੂਰਾਮ ਅੰਬੇਡਕਰੀ ਹਨ । ‘ਇੰਡੀਆ ਟੂਡੇ’ ਦੀ ਰਿਪੋਰਟ ਮੁਤਾਬਿਕ ਉਸ ਨੇ ਇਸ ਵਾਰ ਆਗਰਾ ਜ਼ਿਲ੍ਹੇ ਦੀ ਖੇਰਾਗੜ੍ਹ ਵਿਧਾਨਸਭਾ ਤੋਂ ਪਰਚਾ ਦਾਖ਼ਲ ਕੀਤਾ ਅਤੇ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ ‘ਚ ਉਤਰਿਆ ਹੈ । ਹਸਨੂਰਾਮ ਹੁਣ ਤੱਕ 93 ਚੋਣ ਹਾਰ ਚੁੱਕਾ ਹੈ । ਇਹ ਉਸ ਦਾ 94ਵਾਂ ਚੋਣ ਹੋਵੇਗਾ । ਹਸਨੂਰਾਮ ਰਾਸ਼ਟਰਪਤੀ ਅਹੁਦੇ ਲਈ ਵੀ ਪਰਚਾ ਦਾਖ਼ਲ ਕਰ ਚੁੱਕਾ ਹੈ, ਹਾਲਾਂਕਿ ਉਦੋਂ ਉਸ ਦਾ ਪਰਚਾ ਖਾਰਜ ਹੋ ਗਿਆ ਸੀ । ਰਿਪੋਰਟ ਮੁਤਾਬਿਕ ਹਸਨੂਰਾਮ ਨੇ ਗ੍ਰਾਮ ਪੰਚਾਇਤ ਤੋਂ ਲੈ ਕੇ ਸਾਂਸਦ, ਵਿਧਾਇਕ, ਐੱਮ ਐੱਲ ਸੀ ਤੱਕ ਚੋਣ ਲੜੀ ਹੈ । 76 ਸਾਲ ਦੇ ਹਸਨੂਰਾਮ ਨੇ ਸਹੁੰ ਲਈ ਹੈ ਕਿ ਜਦ ਤੱਕ ਜਿਊਾਦਾ ਹਾਂ, ਚੋਣ ਲੜਦਾ ਰਹੂੰਗਾ । ਇਸ ਵਾਰ ਉਹ 94ਵਾਂ ਚੋਣ ਲੜਨ ਜਾ ਰਿਹਾ ਹੈ ।

The post 94ਵੀਂ ਵਾਰ ਚੋਣ ਲੜ ਰਿਹਾ ਵਿਅਕਤੀ, ਪਰ ਹਾਲੇ ਤੱਕ ਨਹੀਂ ਮਿਲੀ ਜਿੱਤ first appeared on Punjabi News Online.



source https://punjabinewsonline.com/2022/01/18/94%e0%a8%b5%e0%a9%80%e0%a8%82-%e0%a8%b5%e0%a8%be%e0%a8%b0-%e0%a8%9a%e0%a9%8b%e0%a8%a3-%e0%a8%b2%e0%a9%9c-%e0%a8%b0%e0%a8%bf%e0%a8%b9%e0%a8%be-%e0%a8%b5%e0%a8%bf%e0%a8%85%e0%a8%95%e0%a8%a4%e0%a9%80/
Previous Post Next Post

Contact Form