ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 6883 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 22 ਲੋਕਾਂ ਦੀ ਇਸ ਖਤਰਨਾਕ ਵਾਇਰਸ ਨੇ ਜਾਨ ਲੈ ਲਈ।
ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਮੋਹਾਲੀ ਵਿੱਚ 497 ਦਰਜ ਕੀਤੇ ਗਏ। ਇਸ ਤੋਂ ਇਲਾਵਾ ਲੁਧਿਆਣਾ ਵਿੱਚ 1283, ਬਠਿੰਡਾ ‘ਚ 588, ਜਲੰਧਰ ‘ਚ 522, ਪਟਿਆਲਾ ‘ਚ 476, ਅੰਮ੍ਰਿਤਸਰ ‘ਚ 375, ਹੁਸ਼ਿਆਰਪੁਰ ‘ਚ 312 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੂਬਾ ਸਰਕਾਰ ਵੱਲੋਂ ਕੋਰੋਨਾ ਦੀ ਰਫਤਾਰ ਨੂੰ ਦੇਖਦੇ ਹੋਏ ਰਾਤ ਦਾ ਕਰਫਿਊ ਵੀ 25 ਜਨਵਰੀ ਤੱਕ ਅੱਗੇ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਦਾ ਪਾਜ਼ੀਟਿਵਿਟੀ ਰੇਟ 10.46 ਫੀਸਦੀ ਹੋ ਚੁੱਕਾ ਹੈ ਮਤਲਬ ਹਰ 5ਵਾਂ ਵਿਅਕਤੀ ਕੋਰੋਨਾ ਪਾਜ਼ੀਟਿਵ ਮਿਲ ਰਿਹਾ ਹੈ।
ਪੰਜਾਬ ਵਿਚ 684 ਲੋਕ ਲਾਈਫ ਸੇਵਿੰਗ ਸਪੋਰਟ ਉਤੇ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚੋਂ 521 ਆਕਸੀਜਨ ਉਤੇ ਹਨ। 138 ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ ਜਦੋਂ ਕਿ 25 ਵੈਂਟੀਲੇਟਰ ਉਤੇ ਹਨ। ਅਜਿਹੇ ਵਿਚ ਆਉਣ ਵਾਲੇ ਦਿਨਾਂ ਵਿਚ ਸਿਹਤ ਸਹੂਲਤਾਂ ਦੀ ਪ੍ਰੇਸ਼ਾਨੀ ਦੇ ਨਾਲ ਮੌਤਾਂ ਦਾ ਅੰਕੜਾ ਵੀ ਵੱਧ ਸਕਦਾ ਹੈ। ਪੰਜਾਬ ਦੇ ਲੁਧਿਆਣਾ ਦੇ ਪਟਿਆਲਾ ਵਿਚ ਕੋਰੋਨਾ ਮਰੀਜ਼ਾਂ ਦੀ ਲਗਾਤਾਰ ਮੌਤ ਹੋ ਰਹੀ ਹੈ। 15 ਜਨਵਰੀ ਨੂੰ ਲੁਧਿਆਣਾ ਵਿਚ 7 ਮਰੀਜ਼ਾਂ ਨੇ ਦਮ ਤੋੜ ਦਿੱਤਾ। 14 ਜਨਵਰੀ ਨੂੰ ਵੀ ਇਥੇ 5 ਲੋਕਾਂ ਦੀ ਮੌਤ ਹੋਈ ਸੀ। ਪਟਿਆਲਾ ਵਿਚ 14 ਜਨਵਰੀ ਨੂੰ 6 ਤੇ 15 ਜਨਵਰੀ ਨੂੰ 6 ਲੋਕਾਂ ਦੀ ਮੌਤ ਹੋਈ। ਅੰਮ੍ਰਿਤਸਰ ਤੇ ਜਲੰਧਰ ਵਿਚ ਵੀ ਲਗਾਤਾਰ ਕੋਰੋਨਾ ਮਰੀਜ਼ ਦਮ ਤੋੜ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਇਹ ਵੀ ਪੜ੍ਹੋ : DGP ਪੰਜਾਬ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਤਾਲਮੇਲ ਬਣਾ ਕੇ ਕੰਮ ਕਰਨ ਦਾ ਸੱਦਾ
ਪੰਜਾਬ ਵਿਚ ਚੋਣਾਂ ਨੂੰ ਦੇਖਦੇ ਹੋਏ ਕਮਿਸ਼ਨ ਨੇ 300 ਲੋਕਾਂ ਦੀ ਮੀਟਿੰਗ ਦੀ ਛੋਟ ਦਿੱਤੀ ਹੈ। ਹਾਲਾਂਕਿ ਇਹ ਸਮਰੱਥਾ ਜਗ੍ਹਾ ਦੀ 50 ਫੀਸਦੀ ਤੋਂ ਵੱਧ ਨਹੀਂ ਹੋ ਸਕਦੀ। ਵੱਡੀਆਂ ਚੋਣ ਰੈਲੀਆਂ, ਰੋਡ ਸ਼ੋਅ, ਬਾਈਕ ਜਾਂ ਪੈਦਲ ਰੈਲੀ ਉਤੇ ਵੀ ਰੋਕ ਲਗਾ ਦਿੱਤੀ ਗਈ ਹੈ।
The post ਪੰਜਾਬ ’ਚ ਕੋਰੋਨਾ ਦਾ ਕਹਿਰ, ਇੱਕ ਦਿਨ ‘ਚ 6883 ਨਵੇਂ ਮਾਮਲੇ, 22 ਲੋਕਾਂ ਦੀ ਹੋਈ ਮੌਤ appeared first on Daily Post Punjabi.
source https://dailypost.in/latest-punjabi-news/6883-new-cases-in/