ਐਡਮਿੰਟਨ ਪੁਲਿਸ ਨੇ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਤਹਿਤ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਪ੍ਰਭਜੀਤ ਚਨਿਆਣਾ, ਗੁਰਕਮਲ ਪਰਮਾਰ, ਕੁਲਵਿੰਦਰ ਸਿੰਘ ਅਤੇ ਗੁਨੀਤ ਬਰਾੜ ਵਜੋਂ ਕੀਤੀ ਗਈ ਹੈ। ਐਡਮਿੰਟਨ ਪੁਲਿਸ ਦੇ ਸਾਰਜੈਂਟ ਡੇਵਿਡ ਪੈਟਨ ਨੇ ਦੱਸਿਆ ਕਿ ਨੌਜਵਾਨਾਂ ਨੇ ਤਿੰਨ ਗੱਡੀਆਂ ਕੰਪਾਰਟਮੈਂਟ ਬਣਾ ਕੇ ਨਸ਼ੀਲੇ ਪਦਾਰਥ ਅਤੇ ਨਜਾਇਜ਼ ਹਥਿਆਰ ਰੱਖੇ ਹੋਏ ਸਨ। ਪੁਲਿਸ ਵੱਲੋਂ ਪਿਛਲੇ ਸਾਲ ਅਗਸਤ ਵਿਚ ਵੱਖ-ਵੱਖ ਥਾਵਾਂ ‘ਤੇ ਮਾਰੇ ਗਏ ਛਾਪਿਆਂ ਦੌਰਾਨ 65 ਗਰਾਮ ਫ਼ੋਂਟਾਨਿਲ, 505 ਗਰਾਮ ਕਰੈਕ ਕੋਕੀਨ ਅਤੇ 43 ਗਰਾਮ ਕੋਕੀਨ ਬਰਾਮਦ ਕੀਤੀ ਗਈ। 25 ਸਾਲ ਦੇ ਪ੍ਰਭਜੀਤ ਚਨਿਆਣਾ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਦੀ ਤਸਕਰੀ ਸਣੇ ਨਸ਼ਿਆਂ ਨਾਲ ਸਬੰਧਤ 10 ਦੋਸ਼ ਆਇਦ ਕੀਤੇ ਗਏ ਹਨ। 24 ਸਾਲ ਦੇ ਗੁਰਕਮਲ ਪਰਮਾਰ ਖਿਲਾਫ ਨਸ਼ਿਆਂ ਨਾਲ ਸਬੰਧਤ ਦੋ ਅਤੇ ਹਥਿਆਰਾਂ ਨਾਲ ਸਬੰਧਤ ਦੋ ਦੋਸ਼ ਆਇਦ ਕੀਤੇ ਗਏ ਹਨ। 27 ਸਾਲ ਦੇ ਕੁਲਵਿੰਦਰ ਸਿੰਘ ਵਿਰੁੱਧ ਨਸ਼ਿਆਂ ਨਾਲ ਸਬੰਧਤ ਦੋ ਅਤੇ ਹਥਿਆਰਾਂ ਨਾਲ ਸਬੰਧਤ ਛੇ ਦੋਸ਼ ਆਇਦ ਕੀਤੇ ਜਾਣ ਦੀ ਰਿਪੋਰਟ ਹੈ। ਇਸ ਤੋਂ ਇਲਾਵਾ ਰਿਹਾਈ ਸ਼ਰਤਾਂ ਦੀ ਉਲੰਘਣਾ ਕਰਨ ਅਤੇ 5 ਹਜ਼ਾਰ ਡਾਲਰ ਤੋਂ ਘੱਟ ਰਕਮ ਦਾ ਅਪਰਾਧ ਕਰਨ ਦਾ ਦੋਸ਼ ਵੱਖਰੇ ਤੌਰ ‘ਤੇ ਲਾਇਆ ਗਿਆ ਹੈ। 24 ਸਾਲ ਦੇ ਗੁਨੀਤ ਬਰਾੜ ਵਿਰੋਧ ਨਸ਼ਿਆਂ ਨਾਲ ਸਬੰਧਤ ਇਕ ਦੋਸ਼ ਲਾਇਆ ਗਿਆ ਹੈ। ਪੁਲਿਸ ਮੁਤਾਬਕ ਇਹ ਚਾਰੇ ਨੌਜਵਾਨ ਐਡਮਿੰਟਨ, ਬਮੈਂਟ ਅਤੇ ਕੈਲਗਰੀ ਦੇ ਵਸਨੀਕ ਹਨ।
The post ਕੈਨੇਡਾ : ਨਸ਼ਾ ਤਸਕਰੀ ਤੇ ਹਥਿਆਰ ਰੱਖਣ ਦੇ ਮਾਮਲੇ ‘ਚ 4 ਪੰਜਾਬੀ ਨੌਜਵਾਨ ਗ੍ਰਿਫਤਾਰ first appeared on Punjabi News Online.
source https://punjabinewsonline.com/2022/01/25/%e0%a8%95%e0%a9%88%e0%a8%a8%e0%a9%87%e0%a8%a1%e0%a8%be-%e0%a8%a8%e0%a8%b8%e0%a8%bc%e0%a8%be-%e0%a8%a4%e0%a8%b8%e0%a8%95%e0%a8%b0%e0%a9%80-%e0%a8%a4%e0%a9%87-%e0%a8%b9%e0%a8%a5%e0%a8%bf%e0%a8%86/