ਅਮਰੀਕਾ : 115 ਪਾਉਂਡ ਸ਼ੱਕੀ ਕੋਕੀਨ ਨਾਲ ਟਰੱਕ ਡਰਾਈਵਰ ਗ੍ਰਿਫਤਾਰ

ਅਮਰੀਕਾ ਦੇ ਸੂਬੇ ਇੰਡੀਆਨਾ ਦੀ ਪਟਨਮ ਕਾਉਂਟੀ ਵਿਖੇ ਇੰਟਰਸਟੇਟ ਹਾਈਵੇ 70 ੳੱਤੇ ਇੱਕ ਰੋਡ ਸਾਇਡ ਇੰਸਪੇਕਸ਼ਨ ਦੌਰਾਨ ਟਰੱਕ ਡਰਾਈਵਰ ਵਿਕਰਮ ਸੰਧੂ (32) ਦੇ ਟਰੱਕ ਚੋਂ 115 ਪਾਉੰਡ ਦੇ ਕਰੀਬ ਸ਼ੱਕੀ ਕੋਕੀਨ ਬਰਾਮਦਗੀ ਦੀ ਗੱਲ ਇੰਡੀਆਨਾ ਪੁਲਿਸ ਵੱਲੋ ਦੱਸੀ ਗਈ ਹੈ। ਵਿਕਰਮ ਸੰਧੂ ਅਮਰੀਕਾ ਦੇ ਸੂਬੇ ਨਿਉ ਯਾਰਕ ਨਾਲ ਸਬੰਧਤ ਹੈ ਤੇ ਹਿਊਸਟਨ ਟੈਕਸਸ ਤੋਂ ਇੰਡੀਅਨਾਪੋਲੀਸ ਨੂੰ ਜਾ ਰਿਹਾ ਸੀ ਜਦੋ ਪੁਲਿਸ ਨੇ ਉਸਨੂੰ ਰੋਡ ਸਾਇਡ ਇੰਸਪੇਕਸ਼ਨ ਲਈ ਇੰਟਰਸਟੇਟ ਹਾਈਵੇਅ 70 ਦੇ ਮੀਲ ਮਾਰਕਰ 41 ਉੱਤੇ ਰੁਕਣ ਦਾ ਇਸ਼ਾਰਾ ਕੀਤਾ, ਇਹ ਘਟਨਾ 9 ਜਨਵਰੀ ਦੀ ਸ਼ਾਮੀ ਪੌਣੇ ਛੇ ਵਜੇ ਦੀ ਹੈ । ਟਰੱਕ ਦੀ ਇੰਸਪੇਕਸ਼ਨ ਦੌਰਾਨ ਪੁਲਿਸ ਨੇ ਇਹ ਬਰਾਮਦਗੀ ਸਲੀਪਰ ਬੰਕ ਚੋਂ ਕੀਤੀ ਹੈ, ਫੜੀ ਗਈ ਸ਼ੱਕੀ ਕੋਕੀਨ ਦਾ ਬਾਜਾਰ ਮੁੱਲ ਦੋ ਮਿਲੀਅਨ ਡਾਲਰ ਦੱਸਿਆ ਜਾ ਰਿਹਾ ਹੈ। ਵਿਕਰਮ ਸੰਧੂ ਨੂੰ ਗ੍ਰਿਫਤਾਰ ਕਰਕੇ ਪਟਨਮ ਕਾਉਂਟੀ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਹੈ।

The post ਅਮਰੀਕਾ : 115 ਪਾਉਂਡ ਸ਼ੱਕੀ ਕੋਕੀਨ ਨਾਲ ਟਰੱਕ ਡਰਾਈਵਰ ਗ੍ਰਿਫਤਾਰ first appeared on Punjabi News Online.



source https://punjabinewsonline.com/2022/01/11/%e0%a8%85%e0%a8%ae%e0%a8%b0%e0%a9%80%e0%a8%95%e0%a8%be-115-%e0%a8%aa%e0%a8%be%e0%a8%89%e0%a8%82%e0%a8%a1-%e0%a8%b6%e0%a9%b1%e0%a8%95%e0%a9%80-%e0%a8%95%e0%a9%8b%e0%a8%95%e0%a9%80%e0%a8%a8-%e0%a8%a8/
Previous Post Next Post

Contact Form