ਸੰਸਦ ‘ਚ ਗੂੰਜਿਆ ਸ਼ਹੀਦ ਕਿਸਾਨਾਂ ਦਾ ਮੁੱਦਾ, ਰਾਹੁਲ ਨੇ ਕਿਹਾ – ‘PM ਨੇ ਮੰਗੀ ਸੀ ਮੁਆਫੀ ਹੁਣ ਮੁਆਵਜ਼ਾ ਦੇਵੇ ਸਰਕਾਰ’

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ‘ਚ ਕਿਸਾਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਲੋਕ ਸਭਾ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਰਾਹੁਲ ਗਾਂਧੀ ਨੇ ਮੰਗ ਕੀਤੀ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

rahul gandhi in lok sabha
rahul gandhi in lok sabha

ਰਾਹੁਲ ਗਾਂਧੀ ਨੇ ਕਿਹਾ, ਤੁਹਾਡੀ ਸਰਕਾਰ ਕਹਿ ਰਹੀ ਹੈ ਕਿ ਕੋਈ ਕਿਸਾਨ ਸ਼ਹੀਦ ਨਹੀਂ ਹੋਇਆ। ਜਾਂ ਤੁਹਾਡੇ ਕੋਲ ਕਿਸਾਨਾਂ ਦੇ ਨਾਮ ਨਹੀਂ ਹਨ। ਇਸ ਲਈ ਮੈਂ ਤੁਹਾਨੂੰ ਇਹ ਡੇਟਾ ਦੇਣਾ ਚਾਹੁੰਦਾ ਹਾਂ। ਰਾਹੁਲ ਗਾਂਧੀ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਇਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ। ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਮੁਆਵਜ਼ਾ ਦਿੱਤਾ ਜਾਵੇ। ਰਾਹੁਲ ਗਾਂਧੀ ਨੇ ਕਿਹਾ, ਕਿਸਾਨ ਅੰਦੋਲਨ ਵਿੱਚ 700 ਕਿਸਾਨ ਸ਼ਹੀਦ ਹੋਏ ਹਨ। PM ਮੋਦੀ ਨੇ ਦੇਸ਼ ਅਤੇ ਕਿਸਾਨਾਂ ਤੋਂ ਮੰਗੀ ਮਾਫੀ ਉਨ੍ਹਾਂ ਨੇ ਆਪਣੀ ਗਲਤੀ ਮੰਨੀ ਹੈ। ਪਰ ਜਦੋਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਪੁੱਛਿਆ ਗਿਆ ਕਿ ਅੰਦੋਲਨ ਵਿੱਚ ਕਿੰਨੇ ਕਿਸਾਨਾਂ ਨੇ ਆਪਣੀ ਜਾਨ ਗਵਾਈ ਹੈ, ਤਾਂ ਉਨ੍ਹਾਂ ਕਿਹਾ, ਕੋਈ ਅੰਕੜਾ ਨਹੀਂ ਹੈ।

ਇਹ ਵੀ ਪੜ੍ਹੋ : ਤੇਜ ਪ੍ਰਤਾਪ ਦੀ ਦਰਿਆਦਿਲੀ, ਫੁੱਟਪਾਥ ‘ਤੇ ਪੈੱਨ ਵੇਚਣ ਵਾਲੀ ਲੜਕੀ ਨੂੰ ਗਿਫਟ ਕੀਤਾ ਹਜ਼ਾਰਾਂ ਰੁਪਏ ਦਾ ਆਈਫੋਨ

ਰਾਹੁਲ ਗਾਂਧੀ ਨੇ ਕਿਹਾ, ਪੰਜਾਬ ਸਰਕਾਰ ਨੇ 400 ਕਿਸਾਨਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। 152 ਕਿਸਾਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਗਿਆ। ਇਸ ਦੌਰਾਨ ਹਰਿਆਣਾ ਦੇ 70 ਕਿਸਾਨਾਂ ਦੀ ਵੀ ਇੱਕ ਲਿਸਟ ਸਾਡੇ ਕੋਲ ਹੈ। ਇਹ ਮੈਂ ਰਿਪੋਰਟ ਵਿੱਚ ਵੀ ਦੇਵਾਂਗਾ। ਰਾਹੁਲ ਗਾਂਧੀ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਉਹ ਮਿਲੇ ਜੋ ਉਨ੍ਹਾਂ ਦਾ ਹੱਕ ਹੈ। ਪੀਐਮ ਮੋਦੀ ਨੇ ਖੇਤੀ ਕਾਨੂੰਨਾਂ ਲਈ ਮੁਆਫੀ ਮੰਗੀ ਹੈ। ਹੁਣ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਸੰਸਦ ‘ਚ ਗੂੰਜਿਆ ਸ਼ਹੀਦ ਕਿਸਾਨਾਂ ਦਾ ਮੁੱਦਾ, ਰਾਹੁਲ ਨੇ ਕਿਹਾ – ‘PM ਨੇ ਮੰਗੀ ਸੀ ਮੁਆਫੀ ਹੁਣ ਮੁਆਵਜ਼ਾ ਦੇਵੇ ਸਰਕਾਰ’ appeared first on Daily Post Punjabi.



Previous Post Next Post

Contact Form