PM ਮੋਦੀ ਦਾ ਅਕਾਊਂਟ ਹੈਕ ਹੋਣ ਬਾਅਦ Twitter ਨੇ ਦਿੱਤਾ ਵੱਡਾ ਬਿਆਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਸ਼ਨੀਵਾਰ ਦੇਰ ਰਾਤ ਕੁੱਝ ਸਮੇਂ ਲਈ ਹੈਕ ਹੋ ਗਿਆ ਸੀ । ਜਿਸਦੀ ਜਾਣਕਾਰੀ PMO ਵੱਲੋਂ ਟਵੀਟ ਕਰ ਕੇ ਦਿੱਤੀ ਗਈ। ਉਨ੍ਹਾਂ ਦੇ ਅਕਾਊਂਟ ਤੋਂ ਬਿਟਕੋਇਨ ਨੂੰ ਕਾਨੂੰਨੀ ਬਣਾਉਣ ਲਈ ਟਵੀਟ ਕੀਤਾ ਗਿਆ ਸੀ । ਜਿਸ ਵਿੱਚ ਇੱਕ ਲਿੰਕ ਵੀ ਸ਼ੇਅਰ ਕੀਤਾ ਗਿਆ ਸੀ, ਜਿਸ ‘ਤੇ ਲੋਕਾਂ ਨੂੰ ਮੁਫਤ ਬਿਟਕੋਇਨ ਦਾ ਦਾਅਵਾ ਕਰਨ ਲਈ ਕਿਹਾ ਗਿਆ ਸੀ।

Twitter issued statement
Twitter issued statement

ਪੀਐੱਮ ਮੋਦੀ ਦਾ ਟਵਿੱਟਰ ਅਕਾਊਂਟ ਹੈਕ ਹੋਣ ‘ਤੇ ਹੁਣ ਟਵਿੱਟਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਟਵਿੱਟਰ ਨੇ ਕਿਹਾ ਹੈ ਕਿ ਜਿਵੇਂ ਹੀ ਸਾਨੂੰ ਪੀਐੱਮ ਮੋਦੀ ਦਾ ਅਕਾਊਂਟ ਹੈਕ ਹੋਣ ਦੀ ਜਾਣਕਾਰੀ ਮਿਲੀ ਅਸੀਂ ਤੁਰੰਤ ਐਕਟਿਵ ਹੋ ਗਏ। ਟਵਿੱਟਰ ਇੰਡੀਆ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹੁਣ ਤੱਕ ਦੀ ਸਾਡੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਹੁਣ ਤੱਕ ਕਿਸੇ ਹੋਰ ਖਾਤੇ ਦੇ ਪ੍ਰਭਾਵਿਤ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ: ਦੇਰ ਰਾਤ ਪੀਐੱਮ ਮੋਦੀ ਦਾ ਟਵਿਟਰ ਅਕਾਉਂਟ ਹੋਇਆ ਹੈਕ, ਹੈਕਰਸ ਨੇ ਬਿਟਕੋਇਨ ਨੂੰ ਲੈ ਕੇ ਕੀਤਾ ਟਵੀਟ

ਇਸ ਸਬੰਧੀ ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਲਗਾਤਾਰ ਪ੍ਰਧਾਨ ਮੰਤਰੀ ਦਫਤਰ ਦੇ ਸੰਪਰਕ ਵਿੱਚ ਹਾਂ। ਸਾਡੇ ਕੋਲ ਪ੍ਰਧਾਨ ਮੰਤਰੀ ਦਫ਼ਤਰ ਨਾਲ ਕਮਿਊਨੀਕੇਸ਼ਨ ਲਈ 24X7 ਲਾਈਨਾਂ ਖੁੱਲ੍ਹੀਆਂ ਹਨ । ਜਿਵੇਂ ਹੀ ਸਾਨੂੰ ਇਸ ਹੈਕਿੰਗ ਗਤੀਵਿਧੀ ਬਾਰੇ ਪਤਾ ਲੱਗਿਆ, ਸਾਡੀ ਟੀਮ ਨੇ ਪ੍ਰਭਾਵਿਤ ਅਕਾਊਂਟ ਨੂੰ ਸੁਰੱਖਿਅਤ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ । ਟਵਿੱਟਰ ਨੇ ਕਿਹਾ ਕਿ ਹੁਣ ਤੱਕ ਦੀ ਸਾਡੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹੁਣ ਤੱਕ ਕਿਸੇ ਹੋਰ ਖਾਤੇ ਦੇ ਪ੍ਰਭਾਵਿਤ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।

Twitter issued statement
Twitter issued statement

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਧਿਕਾਰਤ ਟਵਿਟਰ ਹੈਂਡਲ ਸ਼ਨੀਵਾਰ ਦੇਰ ਰਾਤ ਹੈਕ ਹੋ ਗਿਆ ਸੀ। ਰਾਤ 2:11 ਵਜੇ ਇਸ ਤੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ‘ਭਾਰਤ ਨੇ ਅਧਿਕਾਰਤ ਤੌਰ ‘ਤੇ ਬਿਟਕੁਆਇਨ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ ਅਤੇ ਸਰਕਾਰ ਵੀ 500 ਬਿਟਕੁਆਇਨ ਖਰੀਦ ਕੇ ਲੋਕਾਂ ਨੂੰ ਵੰਡ ਰਹੀ ਹੈ।’ ਦੋ ਮਿੰਟ ਬਾਅਦ, ਇਸ ਟਵੀਟ ਨੂੰ ਤੁਰੰਤ ਡਿਲੀਟ ਕਰ ਦਿੱਤਾ ਗਿਆ ਅਤੇ ਫਿਰ ਰਾਤ 2.14 ਵਜੇ ਅਜਿਹਾ ਹੀ ਇੱਕ ਹੋਰ ਟਵੀਟ ਕੀਤਾ ਗਿਆ। ਕੁਝ ਸਮੇਂ ਬਾਅਦ ਉਹ ਟਵੀਟ ਵੀ ਡਿਲੀਟ ਕਰ ਦਿੱਤਾ ਗਿਆ ਪਰ ਉਦੋਂ ਤੱਕ ਸਕਰੀਨਸ਼ਾਟ ਵਾਇਰਲ ਹੋ ਚੁੱਕੇ ਸਨ।

ਇਹ ਵੀ ਪੜ੍ਹੋ: 15 ਦਸੰਬਰ ਤੋਂ ਸਫਰ ਹੋਵੇਗਾ ਮਹਿੰਗਾ, ਕਿਸਾਨਾਂ ਦੇ ਧਰਨੇ ਚੁੱਕਦੇ ਹੀ ਟੋਲ ਟੈਕਸ ‘ਚ 5 ਫੀਸਦੀ ਵਾਧਾ

ਸੂਤਰਾਂ ਅਨੁਸਾਰ ਕੇਂਦਰ ਸਰਕਾਰ ਵੀ ਇਸ ਹੈਕਿੰਗ ਬਾਰੇ ਪਤਾ ਲਗਾਉਣ ਵਿੱਚ ਜੁੱਟ ਗਈ ਹੈ। ਸਰਕਾਰ ਨੇ ਇਹ ਜਾਣਨ ਦੀ ਕੋਸ਼ਿਸ਼ ਵਿੱਚ ਜੁੱਟ ਗਈ ਹੈ ਕਿ ਇਸ ਹੈਕਿੰਗ ਪਿੱਛੇ ਕਿਸ ਦਾ ਹੱਥ ਸੀ। ਇਸ ਦੇ ਲਈ ਸਰਕਾਰ ਵੱਲੋਂ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-IN) ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇਹ ਹੈਕਿੰਗ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post PM ਮੋਦੀ ਦਾ ਅਕਾਊਂਟ ਹੈਕ ਹੋਣ ਬਾਅਦ Twitter ਨੇ ਦਿੱਤਾ ਵੱਡਾ ਬਿਆਨ appeared first on Daily Post Punjabi.



Previous Post Next Post

Contact Form