ਲੁਧਿਆਣਾ ਕੋਰਟ ਬਲਾਸਟ ਮਾਮਲੇ ‘ਚ ਵੱਡੀ ਸਫਲਤਾ ਮਿਲੀ ਹੈ। ਧਮਾਕੇ ਦੇ ਦੋਸ਼ੀ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਲੁਧਿਆਣਾ ਕੋਰਟ ਬਲਾਸਟ ਕੇਸ ਦਾ ਦੋਸ਼ੀ ਜਸਵਿੰਦਰ ਸਿੰਘ ਮੁਲਤਾਨੀ ਸਿੱਖ ਫਾਰ ਜਸਟਿਸ ਨਾਲ ਜੁੜਿਆ ਹੋਇਆ ਹੈ। ਜਸਵਿੰਦਰ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ। ਉਸ ਨੇ ISI ਦੇ ਇਸ਼ਾਰੇ ‘ਤੇ ਲੁਧਿਆਣਾ ਦੀ ਅਦਾਲਤ ‘ਚ ਧਮਾਕੇ ਦੀ ਸਾਜ਼ਿਸ਼ ਰਚੀ ਸੀ।

ਸੂਤਰਾਂ ਮੁਤਾਬਕ ਜਸਵਿੰਦਰ ਸਿੰਘ ਮੁਲਤਾਨੀ ਖਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ‘ਚ ਲੱਗਾ ਹੋਇਆ ਸੀ ਤਾਂ ਜੋ ਮੁੰਬਈ ਅਤੇ ਦਿੱਲੀ ‘ਤੇ ਵੀ ਅੱਤਵਾਦੀ ਹਮਲੇ ਕੀਤੇ ਜਾ ਸਕਣ। ਮੋਦੀ ਸਰਕਾਰ ਨੇ ਜਰਮਨ ਸਰਕਾਰ ਨੂੰ ਉੱਚ ਪੱਧਰ ‘ਤੇ ਦੋਸ਼ੀ ਜਸਵਿੰਦਰ ਸਿੰਘ ਮੁਲਤਾਨੀ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ।

ਦੱਸ ਦੇਈਏ ਕਿ 23 ਦਸੰਬਰ ਨੂੰ ਪੰਜਾਬ ਦੇ ਲੁਧਿਆਣਾ ਦੀ ਅਦਾਲਤ ‘ਚ ਧਮਾਕਾ ਹੋਇਆ ਸੀ, ਜਿਸ ‘ਚ 1 ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਲੋਕ ਜ਼ਖਮੀ ਹੋ ਗਏ ਸਨ। ਬਾਅਦ ‘ਚ ਪੁਲਸ ਦੀ ਜਾਂਚ ‘ਚ ਪਤਾ ਲੱਗਾ ਕਿ ਬੰਬ ਨੂੰ ਪਲਾਂਟ ਕਰਦੇ ਸਮੇਂ ਧਮਾਕਾ ਹੋਇਆ ਸੀ ਅਤੇ ਬੰਬ ਲਗਾਉਣ ਲਈ ਆਏ ਪੰਜਾਬ ਪੁਲਸ ਦੇ ਬਰਖਾਸਤ ਕਾਂਸਟੇਬਲ ਗਗਨਦੀਪ ਦੀ ਇਸ ਧਮਾਕੇ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ ਸੀ।
The post ਲੁਧਿਆਣਾ ਬਲਾਸਟ ਮਾਮਲੇ ‘ਚ ਵੱਡੀ ਖ਼ਬਰ : ਜਰਮਨੀ ‘ਚ ਗ੍ਰਿਫਤਾਰ ਹੋਇਆ ‘Mastermind’ ਜਸਵਿੰਦਰ ਮੁਲਤਾਨੀ appeared first on Daily Post Punjabi.
source https://dailypost.in/news/punjab/malwa/%e0%a8%b2%e0%a9%81%e0%a8%a7%e0%a8%bf%e0%a8%86%e0%a8%a3%e0%a8%be-%e0%a8%ac%e0%a8%b2%e0%a8%be%e0%a8%b8%e0%a8%9f-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%b5%e0%a9%b1%e0%a8%a1/