ਸ਼੍ਰੀਲੰਕਾ ਮੂਲ ਦੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ ‘ਤੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਲੁੱਕ ਆਊਟ ਨੋਟਿਸ ਕਾਰਨ ਏਅਰਪੋਰਟ ਸਟਾਫ ਨੇ ਜੈਕਲੀਨ ਫਰਨਾਂਡੀਜ਼ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਇਹ ਜਾਣਕਾਰੀ ਈਡੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਈਡੀ ਦੀ ਟੀਮ ਨੇ ਜੈਕਲੀਨ ਤੋਂ ਪੁੱਛਗਿੱਛ ਕੀਤੀ।ਹਾਲਾਂਕਿ ਬਾਅਦ ਵਿੱਚ ਉਸ ਨੂੰ ਹਵਾਈ ਅੱਡੇ ਤੋਂ ਬਾਹਰ ਛੱਡ ਦਿੱਤਾ ਗਿਆ । ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦਾ ਨਾਂਅ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਸ਼ਾਮਲ ਹੈ। ਇਸ ਮਾਮਲੇ ਵਿੱਚ ਈਡੀ ਦੀ ਟੀਮ ਨੇ ਉਸ ਤੋਂ ਪੁੱਛਗਿੱਛ ਵੀ ਕੀਤੀ ਹੈ। ਹਾਲ ਹੀ ‘ਚ ਜੈਕਲੀਨ ਨੇ ਈਡੀ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ।
ਸੁਕੇਸ਼ ਚੰਦਰਸ਼ੇਖਰ ਦੇ 200 ਕਰੋੜ ਦੀ ਫਿਰੌਤੀ ਦੇ ਮਾਮਲੇ ‘ਚ ਜੈਕਲੀਨ ਫਰਨਾਂਡੀਜ਼ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਦਰਜ ਕੀਤਾ ਗਿਆ ਸੀ। ਜੈਕਲੀਨ ਇਸ ਮਾਮਲੇ ਦੀ ਗਵਾਹ ਹੈ। ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਠੱਗ ਸੁਕੇਸ਼ ਚੰਦਰਸ਼ੇਖਰ ਅਤੇ ਜੈਕਲੀਨ ਵਿਚਕਾਰ ਕੋਈ ਵਿੱਤੀ ਲੈਣ-ਦੇਣ ਤਾਂ ਨਹੀਂ ਹੋਇਆ। ਇਸ ਦੌਰਾਨ ਈਡੀ ਨੇ ਜੈਕਲੀਨ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ, ਜਿਸ ਮੁਤਾਬਕ ਉਹ ਮੁੰਬਈ ਛੱਡ ਕੇ ਕਿਤੇ ਵੀ ਨਹੀਂ ਜਾ ਸਕਦੀ ਸੀ। ਅਜਿਹੇ ‘ਚ ਅੱਜ ਜਦੋਂ ਉਹ ਮੁੰਬਈ ਤੋਂ ਵਿਦੇਸ਼ ਜਾ ਰਹੀ ਸੀ ਤਾਂ ਏਅਰਪੋਰਟ ਸਟਾਫ ਨੇ ਉਸ ਨੂੰ ਰੋਕ ਲਿਆ। ਦੱਸ ਦੇਈਏ ਕਿ ਜੈਕਲੀਨ 10 ਦਸੰਬਰ ਨੂੰ ਰਿਆਦ ‘ਚ ਹੋਣ ਵਾਲੇ ‘ਦਾ-ਬੈਂਗ’ ਕੰਸਰਟ ‘ਚ ਹਿੱਸਾ ਲੈਣ ਵਾਲੀ ਟੀਮ ਦਾ ਹਿੱਸਾ ਹੈ, ਇਸ ਕੰਸਰਟ ਦੇ ਸਿਲਸਿਲੇ ‘ਚ ਉਹ ਦੇਸ਼ ਤੋਂ ਬਾਹਰ ਜਾਣ ਦੀ ਤਿਆਰੀ ਕਰ ਸਕਦੀ ਹੈ।
ਦਿੱਲੀ ਦੀ ਰੋਹਿਣੀ ਜੇਲ ‘ਚ ਬੰਦ ਸੁਕੇਸ਼ ਚੰਦਰਸ਼ੇਖਰ ‘ਤੇ ਇਕ ਸਾਲ ‘ਚ ਇਕ ਕਾਰੋਬਾਰੀ ਤੋਂ 200 ਕਰੋੜ ਰੁਪਏ ਦੀ ਫਿਰੌਤੀ ਦਾ ਦੋਸ਼ ਹੈ। ਉਸ ਵਿਰੁੱਧ 20 ਤੋਂ ਵੱਧ ਜਬਰੀ ਵਸੂਲੀ ਦੇ ਕੇਸ ਦਰਜ ਹਨ ਅਤੇ ਉਹ ਜੇਲ੍ਹ ਦੇ ਅੰਦਰੋਂ ਰੈਕੇਟ ਚਲਾਉਂਦਾ ਹੈ।
The post ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਹਵਾਈ ਅੱਡੇ ਤੋਂ ED ਨੇ ਗ੍ਰਿਫਤਾਰ ਕਰ ਵਿਦੇਸ਼ ਜਾਣ ਤੋਂ ਰੋਕਿਆ first appeared on Punjabi News Online.
source https://punjabinewsonline.com/2021/12/06/%e0%a8%9c%e0%a9%88%e0%a8%95%e0%a8%b2%e0%a9%80%e0%a8%a8-%e0%a8%ab%e0%a8%b0%e0%a8%a8%e0%a8%be%e0%a8%82%e0%a8%a1%e0%a9%80%e0%a9%9b-%e0%a8%a8%e0%a9%82%e0%a9%b0-%e0%a8%ae%e0%a9%81%e0%a9%b0%e0%a8%ac/