ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆਏਗੀ, ਖੇਤੀਬਾੜੀ ਮੰਤਰੀ ਤੋਮਰ ਨੇ ਦਿੱਤੀ ਸਫਾਈ

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਕਿਸਾਨ ਨਾਰਾਜ਼ ਹਨ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਪਣੇ ਬਿਆਨ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਇਹ ਕਿਹਾ ਸੀ ਕਿ ਭਾਰਤ ਸਰਕਾਰ ਨੇ ਚੰਗੇ ਕਾਨੂੰਨ ਬਣਾਏ ਸਨ, ਕੁਝ ਕਾਰਨਾਂ ਕਰਕੇ ਅਸੀਂ ਉਸ ਨੂੰ ਵਾਪਸ ਲਿਆ, ਭਾਰਤ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਖੇਤੀ ਮੰਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਕਿਹਾ ਸੀ ਕਿ ਅਜੇ ਇੱਕ ਹੀ ਕਦਮ ਪਿੱਛੇ ਹਟੇ ਹਾਂ ਅਤੇ ਸਰਕਾਰ ਨਵਾਂ ਕਾਨੂੰਨ ਲਿਆਏਗੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਜਿਹਾ ਨਹੀਂ ਕਿਹਾ ਗਿਆ ਸੀ ਤੇ ਇਹ ਗਲਤ ਪ੍ਰਚਾਰ ਹੈ।

ਦੂਜੇ ਪਾਸੇ ਕਿਸਾਨਾਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਉਹ ਦਿੱਲੀ ਤੋਂ ਵਾਪਸ ਜ਼ਰੂਰ ਪਰਤੇ ਹਨ ਪਰ ਵਾਪਸ ਆਉਣ ‘ਚ ਦੇਰੀ ਨਹੀਂ ਲੱਗੇਗੀ। ਬੀਤੇ ਦਿਨੀਂ ਤੋਮਰ ਨੇ ਬਿਆਨ ਦਿੱਤਾ ਸੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਵੱਡਾ ਫੈਸਲਾ ਲਿਆ ਗਆ ਸੀ, ਅਸੀਂ ਇੱਕ ਕਦਮ ਹੀ ਪਿੱਛੇ ਹਟੇ ਹਾਂ, ਸਰਕਾਰ ਫਿਰ ਅੱਗੇ ਵਧੇਗੀ।

ਇਸ ‘ਤੇ ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਸੀ ਤੋਂ ਪਰਤੇ ਹਾਂ ਪਰ ਵਾਪਸ ਆਉਣ ਵਿਚ ਦੇਰੀ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕਿਸਾਨ ਨੇਤਾਵਾਂ ਨੇ ਆਵਾਜ਼ ਦਿੱਤੀ ਤਾਂ ਫਿਰ ਦਿੱਲੀ ਹੋਵੇ ਜਾਂ ਮਹਾਰਾਸ਼ਟਰ, ਲੱਖਾਂ ਦੀ ਗਿਣਤੀ ਵਿਚ ਕਿਸਾਨ ਫਿਰ ਤੋਂ ਉਥੇ ਪਹੁੰਚ ਜਾਣਗੇ। ਅਸੀਂ ਉਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਜੋ ਕਿਸਾਨਾਂ ਦੇ ਹਿੱਤ ਵਿਚ ਨਹੀਂ ਹਨ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

ਗੌਰਤਲਬ ਹੈ ਕਿ ਮਹਾਰਾਸਟਰ ਦੇ ਨਾਗਪੁਰ ਵਿਚ ਆਯੋਜਿਤ ਇਕ ਸਮਾਗਮ ਵਿਚ ਖੇਤੀਬਾੜੀ ਮੰਤਰੀ ਤੋਮਰ ਨੇ ਆਪਣੇ ਬਿਆਨ ‘ਚ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨਾਂ ਨੂੰ ਹੋਰ ਵੀ ਫਾਇਦਾ ਦੇਣ ਦੇ ਉਦੇਸ਼ ਨਾਲ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸਨ। ਇਹ ਇੱਕ ਵੱਡਾ ਸੁਧਾਰ ਸੀ। ਅਸੀਂ ਇੱਕ ਕਦਮ ਪਿੱਛੇ ਹਟੇ ਹਾਂ। ਸਰਕਾਰ ਅੱਗੇ ਵਧੇਗੀ, ਖੇਤੀ ਵਿਚ ਬਦਲਾਅ ਜ਼ਰੂਰੀ ਹੈ।

The post ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆਏਗੀ, ਖੇਤੀਬਾੜੀ ਮੰਤਰੀ ਤੋਮਰ ਨੇ ਦਿੱਤੀ ਸਫਾਈ appeared first on Daily Post Punjabi.



Previous Post Next Post

Contact Form