ਲੁਧਿਆਣਾ ਬੰਬ ਕਾਂਡ ਨੂੰ ਪੰਜਾਬ ਪੁਲੀਸ ਦੇ ਬਰਖ਼ਾਸਤ ਹੌਲਦਾਰ ਨੇ ਦਿੱਤਾ ਅੰਜਾਮ !

ਪੰਜਾਬ ਪੁਲੀਸ ਦੇ ਇੱਕ ਬਰਖ਼ਾਸਤ ਹੌਲਦਾਰ ਗਗਨਦੀਪ ਸਿੰਘ ਵੱਲੋਂ ਲੁਧਿਆਣਾ ’ਚ ਹੋਏ ਬੰਬ ਧਮਾਕੇ ਨੂੰ ਅੰਜਾਮ ਦੇਣ ਦੇ ਤੱਥ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ’ਤੇ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਇੱਕ ਮਾਮਲਾ ਦਰਜ ਹੋਇਆ ਸੀ ਤੇ ਜਿਸ ਦੇ ਆਧਾਰ ’ਤੇ ਉਸ ਨੂੰ ਬਰਖਾਸਤ ਕੀਤਾ ਗਿਆ ਸੀ। ਇਹ ਸ਼ਖ਼ਸ ਗੁਰੂ ਤੇਗ ਬਹਾਦਰ ਨਗਰ ਖੰਨਾ ਦਾ ਰਹਿਣ ਵਾਲਾ ਹੈ। ਸਾਲ 2019 ਵਿੱਚ ਐਸਟੀਐਫ ਵੱਲੋਂ ਮੁਹਾਲੀ ਵਿੱਚ ਦਰਜ ਕੀਤਾ ਗਿਆ ਤਸਕਰੀ ਨਾਲ ਜੁੜਿਆ ਮਾਮਲਾ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ ਤੇ ਗਗਨਦੀਪ ਸਿੰਘ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਪੰਜਾਬ ਪੁਲੀਸ ਨੂੰ ਧਮਾਕੇ ਵਾਲੀ ਥਾਂ ਤੋਂ ਅੱਜ ਇੱਕ ਮੋਬਾਈਲ ਫੋਨ ਅਤੇ ਸਿਮ ਕਾਰਡ ਮਿਲਿਆ ਸੀ ਜਿਸ ਦੇ ਆਧਾਰ ’ਤੇ ਪੁਲੀਸ ਨੇ ਤਫਤੀਸ਼ ਨੂੰ ਅੱਗੇ ਵਧਾਉਂਦਿਆਂ ਪਤਾ ਕੀਤਾ ਕਿ ਸੈੱਲੂਲਰ ਕੰਪਨੀ ਵੱਲੋਂ ਜਾਰੀ ਕੀਤਾ ਸਿੰਮ ਤਾਂ ਦਵਿੰਦਰ ਸਿੰਘ ਦੇ ਨਾਮ ’ਤੇ ਜਾਰੀ ਹੋਇਆ ਹੈ, ਪਰ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਆਰਡੀਐਕਸ ਲੈ ਕੇ ਗਗਨਦੀਪ ਸਿੰਘ ਹੀ ਪਹੁੰਚਿਆ ਸੀ। ਪੁਲੀਸ ਵੱਲੋਂ ਦਵਿੰਦਰ ਸਿੰਘ ਸਮੇਤ ਹੋਰਨਾਂ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਮਾਮਲੇ ਦਾ ਸੁਰਾਗ ਮਿਲ ਗਿਆ ਹੈ। ਇਸ ਲਈ ਹੁਣ ਤਹਿ ਤੱਕ ਜਾਣਾ ਮੁਸ਼ਕਲ ਨਹੀਂ ਹੈ। ਅੱਜ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ।

The post ਲੁਧਿਆਣਾ ਬੰਬ ਕਾਂਡ ਨੂੰ ਪੰਜਾਬ ਪੁਲੀਸ ਦੇ ਬਰਖ਼ਾਸਤ ਹੌਲਦਾਰ ਨੇ ਦਿੱਤਾ ਅੰਜਾਮ ! first appeared on Punjabi News Online.



source https://punjabinewsonline.com/2021/12/25/%e0%a8%b2%e0%a9%81%e0%a8%a7%e0%a8%bf%e0%a8%86%e0%a8%a3%e0%a8%be-%e0%a8%ac%e0%a9%b0%e0%a8%ac-%e0%a8%95%e0%a8%be%e0%a8%82%e0%a8%a1-%e0%a8%a8%e0%a9%82%e0%a9%b0-%e0%a8%aa%e0%a9%b0%e0%a8%9c%e0%a8%be/
Previous Post Next Post

Contact Form