
ਪੰਜਾਬ ਪੁਲੀਸ ਅਦਾਕਾਰਾ ਕੰਗਣਾ ਰਣੌਤ ਨੂੰ ਧਮਕੀ ਦੇਣ ਵਾਲੇ ਵਿਅਕਤੀ ਦੀ ਪੈੜ ਨੱਪਣ ਲੱਗੀ ਹੈ। ਬਠਿੰਡਾ ਪੁਲੀਸ ਨੇ ਸਾਈਬਰ ਸੈੱਲ ਨੂੰ ਉਸ ਸ਼ਖ਼ਸ ਦਾ ਬਿਊਰਾ ਦਿੱਤਾ ਹੈ, ਜਿਸ ਵੱਲੋਂ ਕੰਗਣਾ ਰਣੌਤ ਨੂੰ ਧਮਕਾਇਆ ਗਿਆ ਹੈ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੰਗਣਾ ਨੂੰ ਧਮਕੀ ਦੇਣ ਵਾਲਾ ਸ਼ਖ਼ਸ ਕੌਣ ਹੈ ਤੇ ਉਸਦਾ ਪਿਛੋਕੜ ਕੀ ਹੈ। ਪੁਲੀਸ ਅਨੁਸਾਰ ਧਮਕੀ ਦੇਣ ਵਾਲੇ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਫੇਸਬੁੱਕ ਖਾਤੇ ’ਤੇ ਆਪਣਾ ਕਾਰੋਬਾਰ ਹੋਣ ਦੀ ਗੱਲ ਦਰਜ ਕੀਤੀ ਹੋਈ ਹੈ। ਉਸ ਨੇ ਫੇਸਬੁੱਕ ਖਾਤੇ ’ਤੇ ‘ਕਿਸਾਨ ਮਜ਼ਦੂਰ ਏਕਤਾ’ ਦੀ ਪ੍ਰੋਫਾਈਲ ਤਸਵੀਰ ਵੀ ਲਾਈ ਹੋਈ ਹੈ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਅਦਾਕਾਰਾ ਕੰਗਣਾ ਰਣੌਤ ਨੇ ਕਿਹਾ ਸੀ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਉਸ ਨੇ ਬਠਿੰਡਾ ਦੇ ਇੱਕ ਵਿਅਕਤੀ ਵੱਲੋਂ ਸ਼ਰ੍ਹੇਆਮ ਧਮਕੀ ਦਿੱਤੇ ਜਾਣ ਦੀ ਗੱਲ ਵੀ ਆਖੀ ਸੀ।
The post ਕੰਗਣਾ ਨੂੰ ਧਮਕੀ ਦੇਣ ਵਾਲੇ ਨੂੰ ਭਾਲਦੀ ਬਠਿੰਡਾ ਪੁਲੀਸ first appeared on Punjabi News Online.
source https://punjabinewsonline.com/2021/12/02/%e0%a8%95%e0%a9%b0%e0%a8%97%e0%a8%a3%e0%a8%be-%e0%a8%a8%e0%a9%82%e0%a9%b0-%e0%a8%a7%e0%a8%ae%e0%a8%95%e0%a9%80-%e0%a8%a6%e0%a9%87%e0%a8%a3-%e0%a8%b5%e0%a8%be%e0%a8%b2%e0%a9%87-%e0%a8%a8%e0%a9%82/
Sport:
PTC News