
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਭਾਰਤ ਵਿਚ ਵੀ ਦਸਤਕ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦੱਸਿਆ ਕਿ ਦੋ ਕੇਸਾਂ ਦੀ ਪੁਸ਼ਟੀ ਕਰਨਾਟਕ ਵਿੱਚ ਹੋਈ ਹੈ। ਸਰਕਾਰੀ ਬੁਲਾਰੇ ਨੇ ਇਨ੍ਹਾਂ ਮਰੀਜ਼ਾਂ ਦੀ ਉਮਰ 66 ਅਤੇ 46 ਸਾਲ ਦੱਸੀ ਹੈ ਅਤੇ ਦੋਵੇਂ ਡਾਕਟਰੀ ਨਿਗਰਾਨੀ ਹੇਠ ਹਨ। ਓਮੀਕਰੋਨ ਦੇ ਭਾਰਤ ਵਿੱਚ ਪੁਸ਼ਟ ਹੋਏ ਇਹ ਪਹਿਲੇ ਕੇਸ ਹਨ। ਬੁਲਾਰੇ ਨੇ ਦੱਸਿਆ ਕਿ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਓਮੀਕਰੋਨ ਨੂੰ ਉੱਚ ਲਾਗ ਦੇ ਖ਼ਤਰੇ ਵਾਲਾ ਦੱਸਿਆ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਹੋਰ ਨਮੂਨੇ ਜੋ ਕੋਵਿਡ-19 ਪੌਜ਼ਿਟੀਵ ਆਏ ਸਨ, ਨੂੰ ਓਮੀਕਰੋਨ ਦੀ ਜਾਂਚ ਲਈ ਲੋੜੀਂਦੀ ਜੀਨੋਮ ਸਿਕੁਇੰਸਿੰਗ ਲਈ ਭੇਜਿਆ ਗਿਆ ਹੈ। ਇਨ੍ਹਾਂ ਨਮੂਨਿਆਂ ਵਿੱਚ ਛੇ ਦਿੱਲੀ ਤੋਂ ਅਤੇ ਛੇ ਮਹਾਰਾਸ਼ਟਰ ਤੋਂ ਹਨ, ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਭਾਰਤ ਨੇ ਉੱਚ ਖ਼ਤਰੇ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਬਾਰੇ ਪਾਬੰਦੀਆਂ ਦਾ ਐਲਾਨ ਕੀਤਾ ਸੀ।
The post ‘ਓਮੀਕਰੋਨ’ ਦੀ ਭਾਰਤ ‘ਚ ਐਂਟਰੀ first appeared on Punjabi News Online.
source https://punjabinewsonline.com/2021/12/03/%e0%a8%93%e0%a8%ae%e0%a9%80%e0%a8%95%e0%a8%b0%e0%a9%8b%e0%a8%a8-%e0%a8%a6%e0%a9%80-%e0%a8%ad%e0%a8%be%e0%a8%b0%e0%a8%a4-%e0%a8%9a-%e0%a8%90%e0%a8%82%e0%a8%9f%e0%a8%b0%e0%a9%80/