ਕੁਲਦੀਪ ਘੁਮਾਣ ਰੱਬ ਦਾ ਵਾਸਤਾ ਜੇ ,
ਜੀ ਸਦਕੇ!
ਲਾਈਵ ਹੋਵੇ ,
ਹਰ ਰੋਜ਼ ਹੋਵੇ ।
ਪਰ ਸੁਣੇ ਤਾਂ ਹੀ ਜਾਵੋਗੇ ,
ਜੇ ਤੁਹਾਡੀ ਗੱਲਬਾਤ ਵਿੱਚ ਦਮ ਹੋਊ,
ਕਹਿਣੀ ਤੇ ਕਥਨੀ ਵਿਚਕਾਰ ਫਰਕ ਮਿਟ ਗਿਆ ਹੋਊ।
ਆਪਣੇ ਮੂੰਹੋਂ ਕੀਤਾ ਗਿਆ ਪ੍ਰਚਾਰ,
ਹਾਉਮੈ ਨੂੰ ਪੱਠੇ ਪਾਉਂਣ ਤੋਂ ਵੱਧ ਕੁਝ ਨਹੀਂ ਹੁੰਦਾ।
ਤੇਲ ਵੇਖੋ ,
ਤੇਲ ਦੀ ਧਾਰ ਵੇਖੋ ।
ਜਮਾਨਾ ਚੜ੍ਹਦੇ ਸੂਰਜਾਂ ਨੂੰ ਸਲਾਮ ਕਰਦੈ,
ਤੇ ,
ਸੂਰਜ ਕਦੇ ਦੱਸ ਕੇ ਨਹੀਂ ਚੜ੍ਹਦੇ ਹੁੰਦੇ।
ਸੂਰਜ ਸਿਰਫ ਸੂਰਜ ਹੁੰਦੈ,
ਤੇ ਸੂਰਜ ਕਦੇ ਦੱਸਦੇ ਨਹੀਂ ਹੁੰਦੈ।
The post ਸੂਰਜਾਂ ਦਾ ਨਿਜਾਮ first appeared on Punjabi News Online.
source https://punjabinewsonline.com/2021/12/02/%e0%a8%b8%e0%a9%82%e0%a8%b0%e0%a8%9c%e0%a8%be%e0%a8%82-%e0%a8%a6%e0%a8%be-%e0%a8%a8%e0%a8%bf%e0%a8%9c%e0%a8%be%e0%a8%ae/
Sport:
PTC News