ਹੱਕ ਲੈਣ ਲਈ ‘ਪੱਥਰ ਜਾਂ ਬੰਦੂਕਾਂ’ ਨਹੀਂ ਸ਼ਾਂਤੀ ਨਾਲ ਲੜਨ ਦੀ ਲੋੜ : ਮਹਿਬੂਬਾ

ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਕੇਂਦਰ ਵੱਲੋਂ ਕਸ਼ਮੀਰ ਦੇ ਖੋਹੇਂ ਗਏ ਹੱਕ ਬਹਾਲ ਕਰਵਾਉਣ ਲਈ ਉਹ ਸ਼ਾਤੀਪੂਰਨ ਸੰਘਰਸ਼ ਕਰਨ, ਕਿਉਂ ਅੱਗੇ ਰਸਤਾ ਪੱਥਰਬਾਜ਼ੀ ਜਾਂ ਹਥਿਆਰ ਦਾ ਨਹੀਂ ਬਲਿਕ ਅਹਿੰਦਾ ਦਾ ਹੈ।

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕੋਲ ਦਹਿਸ਼ਤਗਰਦਾਂ ਵੱਲੋੰ ਆਮ ਲੋਕਾਂ ਦੀ ਹੱਤਿਆ ਕੀਤੇ ਜਾਣ ਸਬੰਧੀ ਖੁਫੀਆਂ ਜਾਣਕਾਰੀ ਪਹਿਲਾ ਤੋਂ ਹੀ ਸੀ ਪਰ ਉਸ ਨੇ ਇਸ ਨੂੰ ਰੋਕਣ ਲਈ ਜਾਣਬੁੱਝ ਕਦਮ ਨਹੀਂ ਚੁੱਕੇ।

ਮਹਿਬੂਬਾ ਨੇ ਸਰਹੱਦੀ ਜ਼ਿਲ੍ਹੇ ਰਾਜੌਰੀ ਵਿੱਚ ਇੱਕ ਯੂਥ ਸੰਮੇਲਨ ‘ਚ ਕਿਹਾ ਤੁਹਾਨੂੰ ਸਥਿਤੀ ਸਮਝਣੀ। ਪਵੇਗੀ ਅਤੇ ਸਾਡੀ ਆਵਾਜ਼ ਬਣਨਾ ਪਵੇਗਾ। ਇਸ ਕਰਕੇ ਸਾਡੇ ਲਈ ਖੜ੍ਹੇ ਹੋਣਾ ਅਤੇ ਆਪਣੇ ਹੱਕਾਂ ਲਈ ਲੜਨਾ ਜ਼ਰੂਰੀ ਹੈ।

We need to fight peacefully
We need to fight peacefully

ਉਨ੍ਹਾਂ ਕਿਹਾ’ “ਮੈਂ ਤੁਹਾਨੂੰ ਕਦੇ ਵੀ ਪੱਥਰ ਜਾਂ ਬੰਦੂਕ ਚੁੱਕਣ ਲਈ ਨਹੀਂ ਆਖਾਂਗੀ। ਮੈਂ ਜਾਣਦੀ ਹਾਂ ਕਿ ਉਨ੍ਹਾਂ ਕੋਲ ਇਸ ਰਸਤੇ ਤੇ ਚੱਲਣ ਵਾਲਿਆਂ ਲਈ ਇੱਕ ਗੋਲੀ ਤਿਆਰ ਹੈ। ਤੁਹਾਨੂੰ ਆਵਾਜ਼ ਬੁਲੰਦ ਕਰਨੀ ਪਵੇਗੀ ਤੇ ਆਪਣੇ ਖੋਹੇ ਹੋਏ ਹੱਕਾਂ ਲਈ ਸਾਡੇ ਜਮਰੂਹੀ ਸੰਘਰਸ਼ ਵਿੱਚ ਸ਼ਾਮਲ ਹੋਣਾ ਪਵੇਗਾ।

ਇਸੇ ਦੌਰਾਨ ਉਨ੍ਹਾਂ ਕਿਹਾ ਕਿ ਜਿਹੜੇ ਮਾਰੇ ਗਏ, ਉਹ ਸਾਡੇ ਆਪਣੇ ਲੋਕ ਸਨ, ਪਰ 900 ਕਸ਼ਮੀਰੀ ਨੌਜਵਾਨ ਗ੍ਰਿਫਤਾਰ ਕੀਤੇ ਗਏ ਹਨ। ਜਦੋੰ ਗ੍ਰਹਿ ਮੰਤਰੀ ਨੇ ਜੰਮੂ ਕਸ਼ਮੀਰ ਦੌਰਾ ਕੀਤਾ ਤਾਂ ਉਦੋਂ 1000 ਨੌਜਵਾਨਾਂ ਨੂੰ ਚੁੱਕਿਆ ਗਿਆ ਸੀ। ਸਾਰੀ ਜੇਲ੍ਹ ਪੂਰੀ ਤਰ੍ਹਾਂ ਭਰੀ ਹੋਈ ਹੈ ਅਤੇ ਇਸ ਕਰਕੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਹੁਣ ਆਗਰਾ ਜੇਲ੍ਹ ‘ਚ ਤਬਦੀਲ ਕੀਤਾ ਜਾ ਰਿਹਾ ਹੈ।

ਮਹਿਬੂਬਾ ਨੇ ਨੌਜਵਾਨਾਂ ਨੂੰ ਕਿਹਾ, “ਜੇਕਰ ਕਿਸਾਨ ਸ਼ਾਤੀਪੂਰਨ ਸੰਘਰਸ਼ ਨਾਲ ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾ ਸਕਦੇ ਹਨ ਤਾਂ 30 ਸਾਲਾਂ ਵਿੱਚ ਹਜ਼ਾਰਾਂ ਕੁਰਬਾਨੀਆਂ ਵਾਲੇ ਕਸ਼ਮੀਰ ਵਾਲੇ ਕਸ਼ਮੀਤ ਮੁੱਦੇ ਨੂੰ ਸ਼ਾਂਤੀ ਨਾਲ ਕਿਓ ਨਹੀਂ ਸੁਲਝਾਇਆ ਜਾ ਸਕਦਾ।” ਉਨ੍ਹਾਂ ਕਿਹਾ ਕਿ ਭਾਜਪਾ ਉਸ ਦੀ ਪਾਰਟੀ ਦਾ ਮਨੋਬਲ ਡੇਗਣ ਲਈ ਐਨਆਈਏ ਅਤੇ ਈਡੀ ਦੀ ਦੁਰਵਰਤੋਂ ਕਰ ਰਹੀ ਹੈ ਕਿਓਕਿ ਉਹ ਭਗਵਾਂ ਪਾਰਟੀ ਦੇ ਝੂਠੇ ਬਿਰਤਾਂਤ ਦਾ ਪਰਦਾਫਾਸ਼ ਕਰਦੀ ਆ ਰਹੀ ਹੈ। ਉਨ੍ਹਾ ਕਿਹਾ ਕਿ ਉਹ ਭਾਜਪਾ ਦੇ ਅਜਿਹੇ ਕਦਮਾਂ ਤੋਂ ਡਰਨ ਵਾਲੀ ਨਹੀਂ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਹੱਕ ਲੈਣ ਲਈ ‘ਪੱਥਰ ਜਾਂ ਬੰਦੂਕਾਂ’ ਨਹੀਂ ਸ਼ਾਂਤੀ ਨਾਲ ਲੜਨ ਦੀ ਲੋੜ : ਮਹਿਬੂਬਾ appeared first on Daily Post Punjabi.



Previous Post Next Post

Contact Form