
ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਇਸ ਤੋਂ ਪਹਿਲਾਂ ਵੀ ਕਿਸੇ ਨੇ ਸਰੋਵਰ ਸਾਹਿਬ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਅੱਜ ਇਕ ਪਾਪੀ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਦਿਲ ਹੈ ਅਤੇ ਜੇ ਕੋਈ ਸਿੱਖਾਂ ਦੇ ਦਿਲ ਉੱਤੇ ਪੈਰ ਰੱਖ ਕੇ ਆਸ ਰੱਖੇ ਕਿ ਮੈਂ ਜ਼ਿੰਦਗੀ ਜਿਊਂ ਲਵਾਂਗਾ ਤਾਂ ਇਹ ਉਸ ਦੀ ਗਲਤਫਹਿਮੀ ਹੈ। ਉਹਨਾਂ ਕਿਹਾ ਕਿ ਇਸ ਅਸਥਾਨ ਉੱਤੇ ਵੱਡੇ-ਵੱਡੇ ਪਾਪੀ ਚੜ੍ਹ ਕੇ ਆਏ ਪਰ ਸਿੱਖਾਂ ਨੇ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ। ਉਹਨਾਂ ਕਿਹਾ ਕਿ ਜੇਕਰ ਕੋਈ ਨਿਮਰਤਾ ਨਾਲ ਸੀਸ ਝੁਕਾ ਕੇ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦਾ ਹੈ ਤਾਂ ਉਹਨਾਂ ਦੀਆਂ ਅਰਦਾਸਾਂ ਨੂੰ ਫਲ ਜ਼ਰੂਰ ਲੱਗਦੇ ਨੇ ਪਰ ਜਦੋਂ ਵੀ ਕਿਸੇ ਨੇ ਇਸ ਅਸਥਾਨ ਵੱਲ ਕੈਰੀ ਨਿਗਾਹ ਨਾਲ ਦੇਖਿਆ ਤਾਂ ਸਿੱਖਾਂ ਨੇ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਅਤੇ ਅੱਗੇ ਵੀ ਦਿੰਦੇ ਰਹਿਣਗੇ। ਉਹਨਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਇਹ ਚੋਣਾਂ ਦਾ ਦੌਰ ਹੈ ਅਤੇ ਇਸ ਦੌਰ ਵਿਚ ਅਜਿਹੀਆਂ ਘਟੀਆ ਹਰਕਤਾਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਿੱਖਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ, ਇਸ ਨੂੰ ਕਿਸੇ ਵੀ ਕਿਸਮ ’ਤੇ ਬਰਦਾਸ਼ਤ ਨਹੀਂ ਕਰਾਂਗੇ। ਗਿਆ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਕੇਸ ਹੋਰ ਥਾਂ ਵੀ ਅਜਿਹੇ ਦੋਸ਼ੀ ਦਾ ਸੋਧਿਆ ਲਾਇਆ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਜਾਂ ਸਰਕਾਰ ਹੋਵੇਗੀ ਜਾਂ ਫਿਰ ਉਹ ਦੋਸ਼ੀ ਖੁਦ ਹੋਵੇਗਾ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀਆਂ ਘਿਨੌਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਬੇਨਕਾਬ ਕੀਤਾ ਜਾਵੇ।
The post ਇਸ ਅਸਥਾਨ ਉੱਤੇ ਵੱਡੇ-ਵੱਡੇ ਪਾਪੀ ਚੜ੍ਹ ਕੇ ਆਏ ਪਰ ਸਿੱਖਾਂ ਨੇ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ : ਜਥੇਦਾਰ ਅਕਾਲ ਤਖ਼ਤ first appeared on Punjabi News Online.
source https://punjabinewsonline.com/2021/12/19/%e0%a8%87%e0%a8%b8-%e0%a8%85%e0%a8%b8%e0%a8%a5%e0%a8%be%e0%a8%a8-%e0%a8%89%e0%a9%b1%e0%a8%a4%e0%a9%87-%e0%a8%b5%e0%a9%b1%e0%a8%a1%e0%a9%87-%e0%a8%b5%e0%a9%b1%e0%a8%a1%e0%a9%87-%e0%a8%aa%e0%a8%be/