
ਸ੍ਰੀ ਮੁਕਤਸਰ ਸਾਹਿਬ 27 ਦਸੰਬਰ (ਕੁਲਦੀਪ ਸਿੰਘ ਘੁਮਾਣ) ਗਿੱਦੜਬਾਹਾ ਹਲਕੇ ਦੇ ਇੱਥੋਂ ਨੇੜਲੇ ਪਿੰਡ ਹਰੀ ਕੇ ਕਲਾਂ ਵਿਖੇ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ , ਢਾਣੀ ਕਿਹਰ ਸਿੰਘ , ਪੱਤੀ ਜਵਾਹਰਕੇ ਅਤੇ ਪਿੰਡ ਦੇ ਤੇਰਾਂ ਅਕਾਲੀ ਪ੍ਰਵਾਰਾਂ ਨੇ , ਅਕਾਲੀ ਦਲ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਜ਼ਿਕਰਯੋਗ ਹੈ ਕਿ ਇਹ ਪ੍ਰਵਾਰ ਵਰ੍ਹਿਆਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ। ਇਸ ਮੌਕੇ ਢਾਣੀ ਕਿਹਰ ਸਿੰਘ ਦੇ ਮਿੱਠੂ ਸਿੰਘ ਬਰਾੜ ਪੁੱਤਰ ਕਿਹਰ ਸਿੰਘ , ਕਰਨੈਲ ਸਿੰਘ , ਲਖਵੀਰ ਸਿੰਘ ਰਾਣਾ ,ਭੁਪਿੰਦਰ ਸਿੰਘ,ਪੂਰਨ ਸਿੰਘ,ਕਾਕੂ ਸਿੰਘ,ਹਰਬੰਸ ਸਿੰਘ,ਜਸਵੰਤ ਸਿੰਘ,ਨਿੰਦਰ ਸਿੰਘ,ਸੰਦੀਪ ਸਿੰਘ,ਗੁਰਪ੍ਰੀਤ ਸਿੰਘ,ਹਰਪ੍ਰੀਤ ਸਿੰਘ,ਹਰਜਿੰਦਰ ਸਿੰਘ,ਹਰਭਗਵਾਨ ਸਿੰਘ ਅਤੇ ਸੁਖਚੈਨ ਸਿੰਘ ਆਦਿ ਮੈਂਬਰਾਂ , ਪੱਤੀ ਜਵਾਹਰ ਕੇ ਦੇ ਮਿੱਠੂ ਸਿੰਘ ਉਰਫ ਦਲੀਪ ਸਿੰਘ ਪੁੱਤਰ ਕ੍ਰਿਪਾਲ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਦਲੀਪ ਸਿੰਘ , ਪਿੰਡ ਵਿੱਚੋਂ ਸ਼ਿੰਦਾ ਸਿੰਘ ਪੁੱਤਰ ਦੁੱਲਾ ਸਿੰਘ ਅਤੇ ਉਸਦੇ ਦੋ ਵੱਖ ਵੱਖ ਪ੍ਰਵਾਰ ਵਾਲੇ ਪੁੱਤਰਾਂ ਤੋਂ ਇਲਾਵਾ ਸੇਵਕ ਸਿੰਘ ਪੇਂਟਰ ਸਾਬਕਾ ਮੈਂਬਰ ਪੰਚਾਇਤ ਦਾ ਪ੍ਰਵਾਰ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਇਆ । ਉਪਰੋਕਤ ਪ੍ਰਵਾਰਾਂ ਨੇ ਗੁਰਪ੍ਰੀਤ ਸਿੰਘ ਸਰਪੰਚ ਅਤੇ ਸਾਬਕਾ ਮੈਂਬਰ ਪੰਚਾਇਤ ਗੁਰਮੀਤ ਸਿੰਘ ਦੀ ਪ੍ਰੇਰਨਾ ਸਦਕਾ ਕਾਂਗਰਸ ਪਾਰਟੀ ਵਿੱਚ ਰਲੇਵਾਂ ਕੀਤਾ ਹੈ। ਉਪਰੋਕਤ ਪ੍ਰਵਾਰਾਂ ਅਤੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਡਟ ਕੇ ਹਮਾਇਤ ਕਰਨਗੇ।


The post ਹਰੀਕੇ ਕਲਾਂ ਪਿੰਡ ਦੇ ਤੇਰਾਂ ਪ੍ਰਵਾਰਾਂ ਨੇ ਅਕਾਲੀ ਦਲ ਦਾ ਸਾਥ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ first appeared on Punjabi News Online.
source https://punjabinewsonline.com/2021/12/27/%e0%a8%b9%e0%a8%b0%e0%a9%80%e0%a8%95%e0%a9%87-%e0%a8%95%e0%a8%b2%e0%a8%be%e0%a8%82-%e0%a8%aa%e0%a8%bf%e0%a9%b0%e0%a8%a1-%e0%a8%a6%e0%a9%87-%e0%a8%a4%e0%a9%87%e0%a8%b0%e0%a8%be%e0%a8%82-%e0%a8%aa/
Sport:
PTC News