ਤੇਜ ਪ੍ਰਤਾਪ ਦੀ ਦਰਿਆਦਿਲੀ, ਫੁੱਟਪਾਥ ‘ਤੇ ਪੈੱਨ ਵੇਚਣ ਵਾਲੀ ਲੜਕੀ ਨੂੰ ਗਿਫਟ ਕੀਤਾ ਹਜ਼ਾਰਾਂ ਰੁਪਏ ਦਾ ਆਈਫੋਨ

ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਦੇ ਵੱਡੇ ਪੁੱਤਰ ਅਤੇ ਵਿਧਾਇਕ ਤੇਜ ਪ੍ਰਤਾਪ ਯਾਦਵ ਆਪਣੀ ਵਿਲੱਖਣ ਕਾਰਜਸ਼ੈਲੀ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ‘ਚ ਤੇਜ ਪ੍ਰਤਾਪ ਨੇ ਪਟਨਾ ‘ਚ ਫੁੱਟਪਾਥ ‘ਤੇ ਪੈੱਨ ਵੇਚਣ ਵਾਲੀ ਇੱਕ ਲੜਕੀ ਨੂੰ ਮਹਿੰਗਾ ਫੋਨ ਗਿਫਟ ਕਰਕੇ ਆਪਣੀ ਅਨੋਖੀ ਦਰਿਆਦਿਲੀ ਦਿਖਾਈ ਹੈ।

tej pratap gifts iphone to poor girl
tej pratap gifts iphone to poor girl

ਹੁਣ ਆਰਜੇਡੀ ਵਿਧਾਇਕ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਦਰਅਸਲ ਸ਼ਨੀਵਾਰ ਸ਼ਾਮ ਵਿਧਾਇਕ ਤੇਜ ਪ੍ਰਤਾਪ ਆਪਣੇ ਸਾਥੀਆਂ ਨਾਲ ਪਟਨਾ ਦੇ ਬੋਰਿੰਗ ਰੋਡ ‘ਤੇ ਖਾਣ-ਪੀਣ ਲਈ ਨਿਕਲੇ ਸਨ। ਇਸ ਦੌਰਾਨ ਉਨ੍ਹਾਂ ਨੇ ਇੱਕ ਲੜਕੀ ਨੂੰ ਸੜਕ ‘ਤੇ ਪੈੱਨ ਵੇਚਦੇ ਦੇਖਿਆ। ਲੜਕੀ ਨੂੰ ਦੇਖ ਕੇ ਤੇਜ ਪ੍ਰਤਾਪ ਨੇ ਆਪਣੀ ਕਾਰ ਰੋਕੀ ਅਤੇ ਫਿਰ ਉਸ ਨਾਲ ਮੁਲਾਕਾਤ ਕੀਤੀ ਅਤੇ ਉਸ ਬਾਰੇ ਜਾਣਿਆ। ਮੁਲਾਕਾਤ ਦੌਰਾਨ ਲੜਕੀ ਨੇ ਦੱਸਿਆ ਕਿ ਉਸ ਦਾ ਨਾਂ ਮੇਘਾ ਹੈ ਅਤੇ ਉਹ ਪਟਨਾ ਦੇ ਪੁਨੀਚੱਕ ਦੀ ਰਹਿਣ ਵਾਲੀ ਹੈ। ਮੇਘਾ ਨੇ ਤੇਜ ਪ੍ਰਤਾਪ ਨੂੰ ਦੱਸਿਆ ਕਿ ਉਸ ਦੇ ਪਿਤਾ ਆਟੋ ਰਿਕਸ਼ਾ ਚਲਾ ਕੇ ਘਰਦਾ ਗੁਜ਼ਾਰਾ ਕਰਦੇ ਹਨ।

ਲੜਕੀ ਨਾਲ ਗੱਲਬਾਤ ਦੌਰਾਨ ਤੇਜ ਪ੍ਰਤਾਪ ਉਸ ਨਾਲ ਬਹੁਤ ਘੁਲਮਿਲ ਗਏ ਅਤੇ ਉਨ੍ਹਾਂ ਨੇ ਉਸ ਲੜਕੀ ਨੂੰ ਆਪਣਾ ਮੋਬਾਈਲ ਨੰਬਰ ਦੇ ਦਿੱਤਾ। ਪਰ ਲੜਕੀ ਨੇ ਦੱਸਿਆ ਕਿ ਉਸ ਕੋਲ ਮੋਬਾਈਲ ਫੋਨ ਨਹੀਂ ਹੈ। ਜਿਵੇਂ ਹੀ ਵਿਧਾਇਕ ਨੂੰ ਪਤਾ ਲੱਗਾ ਕਿ ਲੜਕੀ ਕੋਲ ਮੋਬਾਈਲ ਨਹੀਂ ਹੈ, ਤਾਂ ਉਹ ਉਸ ਨੂੰ ਨੇੜਲੇ ਮੋਬਾਈਲ ਸ਼ੋਅਰੂਮ ਵਿੱਚ ਲੈ ਗਏ ਅਤੇ ਫਿਰ ਉਸ ਨੂੰ 50,000 ਰੁਪਏ ਦਾ ਆਈਫੋਨ ਗਿਫਟ ਕਰ ਦਿੱਤਾ।

ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਅੱਜ, ਅੰਦੋਲਨ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਫੈਸਲਾ

ਤੇਜ ਪ੍ਰਤਾਪ ਤੋਂ ਇੰਨਾ ਮਹਿੰਗਾ ਫੋਨ ਤੋਹਫੇ ਵਿੱਚ ਮਿਲਣ ਤੋਂ ਬਾਅਦ ਮੇਘਾ ਨੇ ਕਿਹਾ ਕਿ ਉਹ ਹੁਣ ਇਸ ਦੀ ਵਰਤੋਂ ਪੜ੍ਹਾਈ ਲਈ ਕਰੇਗੀ ਅਤੇ ਭਵਿੱਖ ਵਿੱਚ ਪੈੱਨ ਨਹੀਂ ਵੇਚੇਗੀ ਅਤੇ ਸਕੂਲ ਵੀ ਜਾਵੇਗੀ। ਇਸ ਦੇ ਨਾਲ ਹੀ ਤੇਜ ਪ੍ਰਤਾਪ ਨੇ ਮੇਘਾ ਨੂੰ ਆਈਫੋਨ ਗਿਫਟ ਕਰਨ ਤੋਂ ਬਾਅਦ ਕਿਹਾ, ‘ਇਸ ਫੋਨ ਦੀ ਵਰਤੋਂ ਪੜ੍ਹਾਈ ਲਈ ਕਰਨਾ। ਮੈਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੇ ਰਿਹਾ ਹਾਂ। ਤੁਸੀਂ ਮੇਰੇ ਨਾਲ ਗੱਲ ਕਰਦੇ ਰਹਿਣਾ।’

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਤੇਜ ਪ੍ਰਤਾਪ ਦੀ ਦਰਿਆਦਿਲੀ, ਫੁੱਟਪਾਥ ‘ਤੇ ਪੈੱਨ ਵੇਚਣ ਵਾਲੀ ਲੜਕੀ ਨੂੰ ਗਿਫਟ ਕੀਤਾ ਹਜ਼ਾਰਾਂ ਰੁਪਏ ਦਾ ਆਈਫੋਨ appeared first on Daily Post Punjabi.



Previous Post Next Post

Contact Form