ਬੇਅਦਬੀ ਕਰਨ ਵਾਲੇ ਨੂੰ ਤੁਰੰਤ ਮਾਰਨ ਦੀ ਯੋਜਨਾ ਤਿਆਰ ਕੀਤੀ ਸੀ ਤਾਂ ਜੋ ਸਾਜ਼ਿਸ਼ ਦਾ ਖੁਲਾਸਾ ਨਾ ਹੋ ਸਕੇ : ਕੁੰਵਰ ਵਿਜੈ ਪ੍ਰਤਾਪ ਸਿੰਘ

ਸ੍ਰੀ ਦਰਬਾਰ ਸਾਹਿਬ ‘ਚ ਹੋਈ ਬੇਅਦਬੀ ਤੇ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਘਟਨਾ ਇਕ ਸਾਜ਼ਿਸ਼ ਹੈ। ਪਿਛਲੀ ਵਾਰ ਵੀ ਸੋਚੀ ਸਮਝੀ ਸਾਜ਼ਿਸ਼ ਤਹਿਤ ਲੋਕਾਂ ਦਾ ਧਿਆਨ ਭਟਕਾਉਣ ਲਈ ਬੇਅਦਬੀ ਕਰਵਾਈ ਗਈ ਸੀ। ਹੁਣ ਵੀ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਸਭ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਇਹ ਸਾਜ਼ਿਸ਼ ਰਚੀ, ਉਹਨਾਂ ਨੇ ਹੀ ਬੰਦੇ ਨੂੰ ਤੁਰੰਤ ਮਾਰਨ ਦੀ ਯੋਜਨਾ ਤਿਆਰ ਕੀਤੀ ਸੀ ਤਾਂ ਜੋ ਸਾਜ਼ਿਸ਼ ਦਾ ਖੁਲਾਸਾ ਨਾ ਹੋ ਸਕੇ। ਕੁੰਵਰ ਵਿਜੈ ਪ੍ਰਤਾਪ ਦਾ ਕਹਿਣਾ ਹੈ ਕਿ ਇਹ ਸਾਜ਼ਿਸ਼ ਵੀ ਉਸੇ ਪਰਿਵਾਰ ਨੇ ਰਚੀ ਹੈ, ਜਿਸ ਨੇ ਪਹਿਲੀ ਬੇਅਦਬੀ ਦੀ ਸਾਜ਼ਿਸ਼ ਰਚੀ ਸੀ। ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਵਾ ਕੇ ਜਾਂਚ ਹੋਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਕੀਤਾ ਜਾਵੇਗਾ ਕਿਉਂਕਿ ਸਾਰੇ ਆਪਸ ਵਿਚ ਰਲੇ ਹੋਏ ਹਨ। ਸਿਆਸੀ ਲਾਭ ਲੈਣ ਵਾਲੇ ਵੱਡੇ ਪਰਿਵਾਰ ਵਲੋਂ ਇਸ ਘਟਨਾ ਨੂੰ ਅੰਜਾਮ ਦਿਵਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਇਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਹ ਜਾਂਚ ਆਮ ਜਨਤਾ ਵਲੋਂ ਕੀਤੀ ਜਾਵੇਗੀ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ, ਉਹ ਹੁਣ ਗੁੰਮਰਾਹ ਨਹੀਂ ਹੋਣਗੇ।

The post ਬੇਅਦਬੀ ਕਰਨ ਵਾਲੇ ਨੂੰ ਤੁਰੰਤ ਮਾਰਨ ਦੀ ਯੋਜਨਾ ਤਿਆਰ ਕੀਤੀ ਸੀ ਤਾਂ ਜੋ ਸਾਜ਼ਿਸ਼ ਦਾ ਖੁਲਾਸਾ ਨਾ ਹੋ ਸਕੇ : ਕੁੰਵਰ ਵਿਜੈ ਪ੍ਰਤਾਪ ਸਿੰਘ first appeared on Punjabi News Online.



source https://punjabinewsonline.com/2021/12/21/%e0%a8%ac%e0%a9%87%e0%a8%85%e0%a8%a6%e0%a8%ac%e0%a9%80-%e0%a8%95%e0%a8%b0%e0%a8%a8-%e0%a8%b5%e0%a8%be%e0%a8%b2%e0%a9%87-%e0%a8%a8%e0%a9%82%e0%a9%b0-%e0%a8%a4%e0%a9%81%e0%a8%b0%e0%a9%b0%e0%a8%a4/
Previous Post Next Post

Contact Form