ਧਰਮ ਸੰਸਦ ‘ਚ ਮਹਾਤਮਾ ਗਾਂਧੀ ਨੂੰ ਗਾਲ੍ਹਾਂ ਕੱਢਣ ਵਾਲੇ ਸੰਤ ਕਾਲੀਚਰਨ ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਹਿਲਾਂ ਉਹ ਫਰਾਰ ਦੱਸਿਆ ਜਾ ਰਿਹਾ ਸੀ। ਹੁਣ ਮਿਲੀ ਜਾਣਕਾਰੀ ਅਨੁਸਾਰ ਸੰਤ ਕਾਲੀਚਰਨ ਨੂੰ ਰਾਏਪੁਰ ਪੁਲਿਸ ਨੇ ਖਜੂਰਾਹੋ ਤੋਂ ਗ੍ਰਿਫਤਾਰ ਕੀਤਾ ਹੈ। ਹੁਣ ਮੁਲਜ਼ਮ ਕਾਲੀਚਰਨ ਨੂੰ ਰਾਏਪੁਰ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਮਹਾਤਮਾ ਗਾਂਧੀ ‘ਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ ‘ਚ ਰਾਏਪੁਰ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਕਾਲੀਚਰਨ ਮਹਾਰਾਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਕੱਲ੍ਹ ਸ਼ਾਮ ਹੀ ਖਬਰ ਆਈ ਸੀ ਕਿ ਕਾਲੀਚਰਨ ਮਹਾਰਾਜ ਰਾਏਪੁਰ ਤੋਂ ਫਰਾਰ ਹੋ ਗਏ ਹਨ। ਜਿਸ ਤੋਂ ਬਾਅਦ ਰਾਏਪੁਰ ਪੁਲਿਸ ਨੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਕਾਲੀਚਰਨ ਮਹਾਰਾਜ ਖਿਲਾਫ ਰਾਏਪੁਰ ‘ਚ ਧਾਰਾ 505 (2) ਅਤੇ ਧਾਰਾ 294 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਰਾਏਪੁਰ ਦੇ ਸਾਬਕਾ ਮੇਅਰ ਅਤੇ ਮੌਜੂਦਾ ਚੇਅਰਮੈਨ ਪ੍ਰਮੋਦ ਦੂਬੇ ਨੇ ਉਨ੍ਹਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ।
ਰਾਏਪੁਰ ‘ਚ ਹੋਈ ਧਰਮ ਸੰਸਦ ‘ਚ ਕਾਲੀਚਰਨ ਮਹਾਰਾਜ ਨੇ ਮਹਾਤਮਾ ਗਾਂਧੀ ਬਾਰੇ ਅਪਮਾਨਜਨਕ ਸ਼ਬਦ ਬੋਲੇ ਸਨ। ਉਨ੍ਹਾਂ ਕਿਹਾ ਕਿ ਇਸਲਾਮ ਦਾ ਉਦੇਸ਼ ਰਾਜਨੀਤੀ ਰਾਹੀਂ ਰਾਸ਼ਟਰ ‘ਤੇ ਕਬਜ਼ਾ ਕਰਨਾ ਹੈ। 1947 ਵਿੱਚ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਕਿਵੇਂ ਪਾਕਿਸਤਾਨ ਅਤੇ ਬੰਗਲਾਦੇਸ਼ ਉੱਤੇ ਕਬਜ਼ਾ ਕੀਤਾ ਗਿਆ ਸੀ। ਮੋਹਨਦਾਸ ਕਰਮਚੰਦ ਗਾਂਧੀ ਨੇ ਉਸ ਸਮੇਂ ਦੇਸ਼ ਨੂੰ ਤਬਾਹ ਕਰ ਦਿੱਤਾ ਸੀ। ਨੱਥੂਰਾਮ ਗੋਡਸੇ ਨੂੰ ਸਲਾਮ, ਜਿਨ੍ਹਾਂ ਨੇ ਉਸਨੂੰ ਮਾਰਿਆ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਮਹਾਤਮਾ ਗਾਂਧੀ ਨੂੰ ਗਾਲ਼ਾਂ ਕੱਢਣ ਤੇ ਗੌਡਸੇ ਦੀਆਂ ਤਾਰੀਫ਼ਾਂ ਕਰਨ ਵਾਲਾ ਕਾਲੀਚਰਨ ਖਜੁਰਾਹੋ ਤੋਂ ਗ੍ਰਿਫਤਾਰ appeared first on Daily Post Punjabi.