ਉਤਰਾਖੰਡ ‘ਚ BJP ਨੂੰ ਝਟਕਾ, ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਨੇ ਦਿੱਤਾ ਅਸਤੀਫਾ

ਭਾਜਪਾ ਦੇ ਸੀਨੀਅਰ ਨੇਤਾ ਹਰਕ ਸਿੰਘ ਰਾਵਤ ਨੇ ਅਚਾਨਕ ਅਹੁਦੇ ਤੋਂ ਅਸਤੀਫਾ ਦੇ ਦਿਤਾ। ਇਸ ਤੋਂ ਬਾਅਦ ਹਰਕ ਸਿੰਘ ਦੇ ਕਰੀਬੀ ਅਤੇ ਦੇਹਰਾਦੂਨ ਦੀ ਰਾਏਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਉਮੇਸ਼ ਸ਼ਰਮਾ ਕਾਊ ਨੇ ਵੀ ਅਸਤੀਫਾ ਦੇ ਦਿੱਤਾ। ਇਕ ਤੋਂ ਬਾਅਦ ਇੱਕ ਦੋ ਵੱਡੇ ਨੇਤਾਵਾਂ ਦੇ ਅਸਤੀਫੇ ਨਾਲ ਪਾਰਟੀ ਦੀ ਬੁਨਿਆਦ ਹਿਲ ਗਈ ਹੈ। ਇਸ ਨੂੰ ਭਾਜਲਾ ਲਈ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ।

ਇਹ ਸ਼ੰਕਾ ਪ੍ਰਗਟਾਈ ਜਾ ਰਹੀ ਸੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਤੋਂ ਭਾਜਪਾ ਵਿਚ ਆਉਣ ਵਾਲੇ ਨੇਤਾ ਅਗਲੇ ਸਾਲ ਹੋਣ ਵਾਲੀਆਂ ਚੋਣਾਂ 2022 ਤੋਂ ਪਹਿਲਾਂ ਪਾਰਟੀ ਨੂੰ ਵੱਡਾ ਝਟਕਾ ਦੇ ਸਕਦੇ ਹਨ। ਇਸ ਗੱਲ ਦੇ ਸੰਕੇਤ ਹੁਣ ਇਨ੍ਹਾਂ ਦੋਵਾਂ ਨੇਤਾਵਾਂ ਦੇ ਅਸਤੀਫਿਆਂ ਤੋਂ ਬਾਅਦ ਮਿਲਣ ਲੱਗੇ ਹਨ। ਇਸ ਤੋਂ ਪਹਿਲਾਂ ਯਸ਼ਪਾਲ ਆਰੀਆ ਭਾਜਪਾ ਦਾ ਸਾਥ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਤਿੰਨ ਹੋਰ ਵਿਧਾਇਕ ਭਾਜਪਾ ਛੱਡ ਸਕਦੇ ਹਨ।

ਰਿਪੋਰਟਾਂ ਮੁਤਾਬਕ ਰਾਵਤ ਨੇ ਨਾਰਾਜ਼ ਹੋ ਕੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਵਾਲੀ ਕੈਬਨਿਟ ਬੈਠਕ ਵਿਚ ਅਸਤੀਫਾ ਦੇਣ ਦੀ ਗੱਲ ਕਹੀ ਅਤੇ ਬਾਹਰ ਨਿਕਲ ਗਏ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕਦੀ ਹੈ ਕਿ ਉਨ੍ਹਾਂ ਨੇ ਲਿਖਤ ਵਿਚ ਅਸਤੀਫਾ ਸੌਂਪ ਦਿੱਤਾ ਹੈ ਜਾਂ ਨਹੀਂ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

ਹਰਕ ਸਿੰਘ ਦਾ ਪਿਛਲੇ ਕੁਝ ਸਮੇਂ ਤੋਂ ਪਾਰਟੀ ਲੀਡਰਸ਼ਿਪ ਨਾਲ ਕਈ ਮੁੱਦਿਆਂ ‘ਤੇ ਤਣਾਅ ਚੱਲ ਰਿਹਾ ਸੀ ਪਰ ਬੈਠਕ ਵਿਚ ਪ੍ਰਸਤਾਵ ਖਾਰਜ ਹੋਣ ਨਾਲ ਉਨ੍ਹਾਂ ਨੂੰ ਜ਼ਿਆਦਾ ਦੁੱਖ ਹੋਇਆ ਹੈ। ਹਰਕ ਸਿੰਘ ਨੇ 2016 ਵਿਚ ਸੂਬੇ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਦਾਮਨ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ ਪਰ ਉਹ ਆਪਣੇ ਨਾਲ ਹੀ ਕਾਂਗਰਸ ਤੋਂ ਆਏ ਸਤਪਾਲ ਮਹਾਰਾਜ ਨੂੰ ਵੱਧ ਤਵੱਜੋ ਮਿਲਣ ਕਾਰਨ ਨਾਰਾਜ਼ ਸਨ। ਹਰੀਸ਼ ਰਾਵਤ ਨਾਲ ਹਰਕ ਸਿੰਘ ਦੇ ਰਿਸ਼ਤੇ ਚੰਗੇ ਨਹੀਂ ਰਹੇ ਹਨ। ਹਰਕ ਸਿੰਘ ਰਾਵਤ ਨੇ ਹੀ 2016 ਵਿਚ ਉਤਰਾਖੰਡ ਦੀ ਹਰੀਸ਼ ਰਾਵਤ ਸਰਕਾਰ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਸੀ।

The post ਉਤਰਾਖੰਡ ‘ਚ BJP ਨੂੰ ਝਟਕਾ, ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਨੇ ਦਿੱਤਾ ਅਸਤੀਫਾ appeared first on Daily Post Punjabi.



Previous Post Next Post

Contact Form