ਕੱਲ੍ਹ ਭਾਰਤ ‘ਚ ਲਾਂਚ ਹੋਵੇਗਾ 499 ਰੁਪਏ ‘ਚ ਬੁੱਕ ਹੋਣ ਵਾਲਾ ਇਲੈਕਟ੍ਰਿਕ ਸਕੂਟਰ

ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਬਾਊਂਸ ਭਾਰਤੀ ਬਾਜ਼ਾਰ ‘ਚ ਕੱਲ੍ਹ ਆਪਣਾ ਇਲੈਕਟ੍ਰਿਕ ਸਕੂਟਰ ਬਾਊਂਸ ਇਨਫਿਨਿਟੀ ਇਲੈਕਟ੍ਰਿਕ ਲਾਂਚ ਕਰੇਗੀ। ਕੰਪਨੀ ਲਾਂਚ ਤੋਂ ਬਾਅਦ ਕੁਝ ਸਮੇਂ ਬਾਅਦ ਇਨ੍ਹਾਂ ਦੀ ਡਿਲੀਵਰੀ ਸ਼ੁਰੂ ਕਰੇਗੀ। ਹਾਲਾਂਕਿ ਕੰਪਨੀ ਨੇ ਡਿਲੀਵਰੀ ਦੀ ਕੋਈ ਖਾਸ ਤਰੀਕ ਨਹੀਂ ਦਿੱਤੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਲਾਂਚ ਦੇ ਕੁਝ ਹਫਤਿਆਂ ਦੇ ਅੰਦਰ ਹੀ ਕੰਪਨੀ ਬਾਊਂਸ ਇਨਫਿਨਿਟੀ ਸਕੂਟਰ ਦੀ ਡਿਲੀਵਰੀ ਸ਼ੁਰੂ ਕਰ ਦੇਵੇਗੀ।

ਕੱਲ੍ਹ ਲਾਂਚ ਹੋਣ ਤੋਂ ਬਾਅਦ ਕੰਪਨੀ ਇਸ ਸਕੂਟਰ ਦੀ ਬੁਕਿੰਗ ਵੀ ਸ਼ੁਰੂ ਕਰ ਦੇਵੇਗੀ। ਇਸ ਸਕੂਟਰ ਨੂੰ ਬੁੱਕ ਕਰਨ ਲਈ ਤੁਹਾਨੂੰ ਸਿਰਫ 499 ਰੁਪਏ ਦੀ ਬੁਕਿੰਗ ਰਕਮ ਅਦਾ ਕਰਨੀ ਪਵੇਗੀ। ਕੰਪਨੀ ਇਨ੍ਹਾਂ ਸਕੂਟਰਾਂ ਦਾ ਨਿਰਮਾਣ ਰਾਜਸਥਾਨ ਦੇ ਭਿਵੜੀ ‘ਚ ਕਰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ 92,000 ਰੁਪਏ ਦੀ ਐਕਸ-ਸ਼ੋਅਰੂਮ ਕੀਮਤ ਦੇ ਨਾਲ ਲਾਂਚ ਕਰ ਸਕਦੀ ਹੈ। ਇਹ ਐਡਵਾਂਸ ‘ਮੇਡ ਇਨ ਇੰਡੀਆ’ ਸਕੂਟਰ ਹੈ। ਕੰਪਨੀ ਦਾ ਦਾਅਵਾ ਹੈ ਕਿ ਗਾਹਕਾਂ ਨੂੰ ਇਸ ‘ਚ ਇੰਟੈਲੀਜੈਂਟ ਫੀਚਰਸ ਮਿਲਣਗੇ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਕੱਲ੍ਹ ਭਾਰਤ ‘ਚ ਲਾਂਚ ਹੋਵੇਗਾ 499 ਰੁਪਏ ‘ਚ ਬੁੱਕ ਹੋਣ ਵਾਲਾ ਇਲੈਕਟ੍ਰਿਕ ਸਕੂਟਰ appeared first on Daily Post Punjabi.



Previous Post Next Post

Contact Form