ਨੌਕਰੀਪੇਸ਼ਾਂ ਲਈ ਆ ਰਿਹੈ ਨਵਾਂ ਲੇਬਰ ਕੋਡ, ਹਫ਼ਤੇ ‘ਚ 3 ਦਿਨ ਮਿਲੇਗੀ ਛੁੱਟੀ, ਘਟੇਗੀ ਇਨ-ਹੈਂਡ ਸੈਲਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਸਰਕਾਰ ਨੌਕਰੀਪੇਸ਼ਾ ਲੋਕਾਂ ਲਈ ਨਵਾਂ ਲੇਬਰ ਕੋਡ ਲਿਆਉਣ ਜਾ ਰਹੀ ਹੈ। ਇਸ ਮੁਤਾਬਕ ਹਫਤੇ ਵਿੱਚ ਤਿੰਨ ਦਿਨ ਦੀ ਛੁੱਟੀ ਮਿਲੇਗੀ, ਇਸ ਦੇ ਨਾਲ ਹੀ ਡਿਊਟੀ ਤੋਂ 15 ਮਿੰਟ ਵੀ ਵੱਧ ਲਾਉਣ ਦਾ ਓਵਰਟਾਈਮ ਦਿੱਤਾ ਜਾਵੇਗਾ, ਪਰ ਸੈਲਰੀ ਵਿੱਚੋਂ ਵਧੇਰੇ ਹਿੱਸਾ ਪੀ.ਐੱਫ. ਤੇ ਗ੍ਰੈਚੁਟੀ ਲਈ ਕੱਟਿਆ ਜਾਵੇਗਾ, ਜਿਸ ਨਾਲ ਇਨ-ਹੈਂਡ ਸੈਲਰੀ ਘੱਟ ਜਾਵੇਗੀ।

ਦੱਸ ਦੇਈਏ ਕਿ ਲੰਮੇ ਸਮੇਂ ਤੋਂ ਮੋਦੀ ਸਰਕਾਰ ਵੱਲੋਂ ਚਾਰ ਲੇਬਰ ਕੋਡ ਆਉਣ ਦੀ ਗੱਲ ਚੱਲ ਰਹੀ ਹੈ ਪਰ ਅੱਜ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਹੁਣ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਹ ਲੇਬਰ ਕੋਡ ਅਗਲੇ ਸਾਲ ਆ ਸਕਦਾ ਹੈ। ਇਹ 4 ਲੇਬਰ ਕੋਡਸ ਸਾਲ 2022-23 ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਸੂਬਿਆਂ ਨੇ ਆਪਣੇ ਡਰਾਫਟ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

New labor code coming
New labor code coming

ਇਸ ਲੇਬਰ ਕੋਡ ਦੇ ਲਾਗੂ ਹੋਣ ਤੋਂ ਬਾਅਦ ਹਫ਼ਤੇ ਵਿੱਚ ਦੋ ਦੀ ਬਜਾਏ 3 ਛੁੱਟੀਆਂ ਹੋਣਗੀਆਂ, ਓਵਰਟਾਈਮ ਵੀ ਮਿਲੇਗਾ। ਇਸ ਤਹਿਤ ਰੋਜ਼ਾਨਾ ਦੇ ਵੱਧ ਤੋਂ ਵੱਧ ਕੰਮਕਾਜੀ ਘੰਟੇ ਵਧਾ ਕੇ 12 ਕਰਨ ਦਾ ਪ੍ਰਸਤਾਵ ਹੈ। ਉਂਝ ਹਫ਼ਤੇ ਵਿੱਚ ਸਿਰਫ਼ 48 ਘੰਟੇ ਕੰਮ ਕਰਨਾ ਹੋਵੇਗਾ, ਯਾਨੀ ਦਿਨ ਵਿੱਚ 8 ਘੰਟੇ ਕੰਮ ਕਰਨ ਵਾਲੇ ਨੂੰ ਹਫ਼ਤੇ ਵਿੱਚ 6 ਦਿਨ ਕੰਮ ਕਰਨਾ ਪਵੇਗਾ, ਪਰ ਦਿਨ ਵਿੱਚ 12 ਘੰਟੇ ਕੰਮ ਕਰਨ ਵਾਲੇ ਨੂੰ ਸਿਰਫ਼ 4 ਦਿਨ ਹੀ ਕੰਮ ਕਰਨਾ ਪਵੇਗਾ ਅਤੇ 3 ਦਿਨ ਛੁੱਟੀ ਮਿਲ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

ਨਵੇਂ ਲੇਬਰ ਕੋਡ ਦੇ ਲਾਗੂ ਹੋਣ ਤੋਂ ਬਾਅਦ ਜੇ ਤੁਸੀਂ ਆਪਣੀ ਸ਼ਿਫਟ ਤੋਂ 15 ਤੋਂ 30 ਮਿੰਟ ਜ਼ਿਆਦਾ ਕੰਮ ਕਰਦੇ ਹੋ, ਤਾਂ ਇਸ ਨੂੰ 30 ਮਿੰਟ ਗਿਣਿਆ ਜਾਵੇਗਾ ਅਤੇ ਇਸ ਨੂੰ ਓਵਰਟਾਈਮ ਵਿੱਚ ਸ਼ਾਮਲ ਕਰਨ ਦੀ ਵਿਵਸਥਾ ਹੈ, ਯਾਨੀ ਜੇ ਨਵੇਂ ਲੇਬਰ ਕੋਡ ਵਿੱਚ ਵਿਵਸਥਾਵਾਂ ਨੂੰ ਮਨਜ਼ੂਰੀ ਦਿੱਤੀ ਗਈ , ਤਾਂ ਤੁਹਾਨੂੰ 15 ਮਿੰਟ ਵਾਧੂ ਕੰਮ ਕਰਨ ‘ਤੇ ਓਵਰਟਾਈਮ ਮਿਲੇਗਾ। ਮੌਜੂਦਾ ਨਿਯਮਾਂ ਦੇ ਤਹਿਤ 30 ਮਿੰਟ ਤੱਕ ਦਾ ਕੰਮ ਓਵਰਟਾਈਮ ਨਹੀਂ ਗਿਣਿਆ ਜਾਂਦਾ ਹੈ। ਸਵਾਲ ਇਹ ਹੈ ਕਿ ਓਵਰਟਾਈਮ ਕਿੰਨਾ ਹੋਵੇਗਾ? ਤੁਹਾਡੀ ਤਨਖ਼ਾਹ ਦੇ ਹਿਸਾਬ ਨਾਲ 30 ਮਿੰਟ ਯਾਨੀ ਅੱਧੇ ਘੰਟੇ ਦੀ ਤਨਖ਼ਾਹ ਦੇ ਹਿਸਾਬ ਨਾਲ ਤੁਹਾਨੂੰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲਾਂ ‘ਚ 24 ਦਸੰਬਰ ਤੋਂ ਛੁਟੀਆਂ ਦਾ ਵੱਡਾ ਐਲਾਨ

ਨਵੇਂ ਲੇਬਰ ਕੋਡ ਦੇ ਨਿਯਮਾਂ ਮੁਤਾਬਕ ਕਿਸੇ ਵੀ ਕਰਮਚਾਰੀ ਨੂੰ ਲਗਾਤਾਰ 5 ਘੰਟੇ ਤੋਂ ਵੱਧ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। 5 ਘੰਟੇ ਬਾਅਦ ਕਰਮਚਾਰੀ ਨੂੰ ਅੱਧੇ ਘੰਟੇ ਦਾ ਬ੍ਰੇਕ ਦਿੱਤਾ ਜਾਵੇਗਾ। ਨਵੇਂ ਨਿਯਮਾਂ ਮੁਤਾਬਕ ਬੇਸਿਕ ਸੈਲਰੀ ਦਾ ਹਿੱਸਾ 50 ਫੀਸਦੀ ਤੱਕ ਹੋਵੇਗਾ। ਇਸ ਨਾਲ ਜ਼ਿਆਦਾਤਰ ਕਰਮਚਾਰੀਆਂ ਦੀ ਤਨਖਾਹ ਦਾ ਢਾਂਚਾ ਬਦਲ ਜਾਵੇਗਾ। ਬੇਸਿਕ ਸੈਲਰੀ ਵਧਣ ਨਾਲ ਪੀ.ਐੱਫ. ਅਤੇ ਗ੍ਰੈਚੁਟੀ ਲਈ ਕੱਟੀ ਜਾਣ ਵਾਲੀ ਰਕਮ ਵਧ ਜਾਵੇਗੀ, ਯਾਨੀ ਤੁਹਾਡੀ ਇਨਹੈਂਡ ਸੈਲਰੀ 7-10 ਫੀਸਦੀ ਤੱਕ ਘੱਟ ਸਕਦੀ ਹੈ ਪਰ ਪੀਐੱਫ, ਗ੍ਰੈਚੁਟੀ ਵਰਗੇ ਰਿਟਾਇਰਮੈਂਟ ਬੈਨੀਫਿਟ ਫੰਡਾਂ ‘ਚ ਜ਼ਿਆਦਾ ਪੈਸਾ ਜਮ੍ਹਾ ਹੋਵੇਗਾ। ਇਹ ਤੁਹਾਡੀ ਭਵਿੱਖ ਦੀ ਵਿੱਤੀ ਸੁਰੱਖਿਆ ਲਈ ਬਿਹਤਰ ਸਾਬਤ ਹੋ ਸਕਦਾ ਹੈ।

The post ਨੌਕਰੀਪੇਸ਼ਾਂ ਲਈ ਆ ਰਿਹੈ ਨਵਾਂ ਲੇਬਰ ਕੋਡ, ਹਫ਼ਤੇ ‘ਚ 3 ਦਿਨ ਮਿਲੇਗੀ ਛੁੱਟੀ, ਘਟੇਗੀ ਇਨ-ਹੈਂਡ ਸੈਲਰੀ appeared first on Daily Post Punjabi.



Previous Post Next Post

Contact Form