26 ਨਵੰਬਰ ਨੂੰ ਦਿੱਲੀ ਸੰਘਰਸ਼ ਦੌਰਾਨ ਟਰੱਕ ਤੋਂ ਛਲਾਂਗ ਮਾਰਕੇ ਦਿੱਲੀ ਪੁਲਿਸ ਨੂੰ ਭਾਜੜਾਂ ਪਾਉਣ ਵਾਲੇ ਕਿਸਾਨ ਦਾ ਗੁਰਦਾਸਪੁਰ ਪਹੁੰਚਣ ਤੇ ਕੀਤਾ ਗਿਆ ਭਰਵਾਂ ਸਵਾਗਤ

ਦਿੱਲੀ ਵਿਖੇ ਚੱਲ ਰਿਹਾ ਕਿਸਾਨੀ ਮੋਰਚਾ ਜਿੱਤਣ ਤੋਂ ਬਾਅਦ ਕਿਸਾਨ ਲਗਾਤਾਰ ਘਰ ਵਾਪਸੀ ਕਰ ਰਹੇ ਹਨ ਅਤੇ ਕਿਸਾਨਾਂ ਦਾ ਘਰ ਪਹੁੰਚਣ ਤੇ ਵੱਖ ਵੱਖ ਥਾਵਾਂ ‘ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। 26 ਨਵੰਬਰ ਨੂੰ ਦਿੱਲੀ ਵਿੱਚ ਟਰੱਕ ਤੋਂ ਛਲਾਂਗ ਮਾਰਕੇ ਹਰਿਆਣਾ ਅਤੇ ਦਿੱਲੀ ਪੁਲਿਸ ਨੂੰ ਭਾਜੜਾਂ ਪਾਉਣ ਵਾਲੇ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਕਿਸਾਨ ਆਗੂ ਇੰਦਰਪਾਲ ਸਿੰਘ ਦਾ ਗੁਰਦਾਸਪੁਰ ਪਹੁੰਚਣ ‘ਤੇ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਇਹ ਕਿਸਾਨਾਂ ਦੀ ਇਤਿਹਾਸਕ ਜਿੱਤ ਹੈ। ਉਹਨਾਂ ਕਿਹਾ ਜਿਸ ਤਰ੍ਹਾਂ ਸੰਘਰਸ਼ ਕਰ ਕੇਂਦਰ ਸਰਕਾਰ ਤੋਂ ਆਪਣੇ ਹੱਕ ਲਏ ਗਏ ਹਨ ਉਸੇ ਤਰ੍ਹਾਂ ਹੁਣ ਪੰਜਾਬ ਸਰਕਾਰ ਤੋਂ ਵੀ ਆਪਣੇ ਹੱਕ ਲੈਣ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

The post 26 ਨਵੰਬਰ ਨੂੰ ਦਿੱਲੀ ਸੰਘਰਸ਼ ਦੌਰਾਨ ਟਰੱਕ ਤੋਂ ਛਲਾਂਗ ਮਾਰਕੇ ਦਿੱਲੀ ਪੁਲਿਸ ਨੂੰ ਭਾਜੜਾਂ ਪਾਉਣ ਵਾਲੇ ਕਿਸਾਨ ਦਾ ਗੁਰਦਾਸਪੁਰ ਪਹੁੰਚਣ ਤੇ ਕੀਤਾ ਗਿਆ ਭਰਵਾਂ ਸਵਾਗਤ appeared first on Daily Post Punjabi.



source https://dailypost.in/news/punjab/majha/26-%e0%a8%a8%e0%a8%b5%e0%a9%b0%e0%a8%ac%e0%a8%b0-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%b2%e0%a9%80-%e0%a8%b8%e0%a9%b0%e0%a8%98%e0%a8%b0%e0%a8%b6-%e0%a8%a6%e0%a9%8c%e0%a8%b0/
Previous Post Next Post

Contact Form