ਮਿਸ ਯੂਨੀਵਰਸ ਬਣੀ ਚੰਡੀਗੜ੍ਹ ਦੀ 21 ਸਾਲਾਂ ਹਰਨਾਜ਼ ਸੰਧੂ, ਇਸ ਸਵਾਲ ਦਾ ਜਵਾਬ ਦੇ ਜਿੱਤਿਆ ਖਿਤਾਬ

ਭਾਰਤ ਦੀ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ ਹੈ। 21 ਸਾਲ ਬਾਅਦ ਭਾਰਤ ਦੀ ਧੀ ਨੇ ਇਹ ਖਿਤਾਬ ਜਿੱਤਿਆ ਹੈ। ਹਾਲ ਹੀ ‘ਚ ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ ‘ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021’ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਬਾਅਦ ਉਸਨੇ ਮਿਸ ਯੂਨੀਵਰਸ 2021 ਦਾ ਤਾਜ ਜਿੱਤਣ ਲਈ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ।

21 year old Harnaz Sandhu
21 year old Harnaz Sandhu

ਪੰਜਾਬ ਦੇ ਚੰਡੀਗੜ੍ਹ ਦੀ ਰਹਿਣ ਵਾਲੀ ਹਰਨਾਜ਼ ਸੰਧੂ ਪੇਸ਼ੇ ਤੋਂ ਇੱਕ ਮਾਡਲ ਹੈ। ਉਸਨੇ ਚੰਡੀਗੜ੍ਹ ਤੋਂ ਆਪਣੀ ਮੁਢਲੀ ਸਿੱਖਿਆ ਸ਼ਿਵਾਲਿਕ ਪਬਲਿਕ ਸਕੂਲ ਤੋਂ ਕੀਤੀ। ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਹ ਇਨ੍ਹੀਂ ਦਿਨੀਂ ਆਪਣੀ ਮਾਸਟਰਜ਼ ਪੂਰੀ ਕਰ ਰਹੀ ਹੈ। ਸਿਰਫ 21 ਸਾਲ ਦੀ ਹਰਨਾਜ਼ ਨੇ ਮਾਡਲਿੰਗ ਅਤੇ ਕਈ ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਜਿੱਤ ਹਾਸਲ ਕਰਨ ਦੇ ਬਾਵਜੂਦ ਹਰਨਾਜ਼ ਨੇ ਪੜ੍ਹਾਈ ਤੋਂ ਦੂਰੀ ਨਹੀਂ ਬਣਾਈ।

21 year old Harnaz Sandhu
21 year old Harnaz Sandhu

ਮਿਸ ਯੂਨੀਵਰਸ 2021 ਦਾ ਤਾਜ ਭਾਰਤ ਦੀ ਹਰਨਾਜ਼ ਸੰਧੂ ਨੂੰ ਮਿਲਿਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ, ਪਰ ਤਿੰਨ ਦੇਸ਼ਾਂ ਦੀਆਂ ਔਰਤਾਂ ਨੇ ਟਾਪ 3 ਵਿੱਚ ਥਾਂ ਬਣਾਈ, ਜਿਨ੍ਹਾਂ ਵਿੱਚੋਂ ਇੱਕ ਭਾਰਤ ਦੀ ਹਰਨਾਜ਼ ਸੰਧੂ ਸੀ। ਹਾਲਾਂਕਿ, ਦੱਖਣੀ ਅਫਰੀਕਾ ਅਤੇ ਪੈਰਾਗੁਏ ਦੋਵਾਂ ਨੂੰ ਪਿੱਛੇ ਛੱਡ ਕੇ ਭਾਰਤ ਦੀ ਹਰਨਾਜ਼ ਸੰਧੂ ਨੇ ਬ੍ਰਹਿਮੰਡੀ ਸੁੰਦਰਤਾ ਦਾ ਤਾਜ ਆਪਣੇ ਨਾਮ ਕਰ ਲਿਆ। ਇਸ ਸਮਾਰੋਹ ਦਾ ਹਿੱਸਾ ਬਣਨ ਲਈ ਭਾਰਤ ਤੋਂ ਦੀਆ ਮਿਰਜ਼ਾ ਵੀ ਪਹੁੰਚੀ। ਉਰਵਸ਼ੀ ਰੌਤੇਲਾ ਨੇ ਇਸ ਵਾਰ ਮਿਸ ਯੂਨੀਵਰਸ 2021 ਦੇ ਮੁਕਾਬਲੇ ਨੂੰ ਜੱਜ ਕੀਤਾ।

ਤਿੰਨੋਂ ਟਾਪ ਪ੍ਰਤੀਯੋਗੀਆਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀ ‘ਪ੍ਰੈਸ਼ਰ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਕੀ ਸਲਾਹ ਦਿਓਗੇ’? ਇਸ ‘ਤੇ ਹਰਨਾਜ਼ ਸੰਧੂ ਨੇ ਜਵਾਬ ਦਿੱਤਾ, “ਤੁਹਾਨੂੰ ਵਿਸ਼ਵਾਸ ਕਰਨਾ ਹੋਵੇਗਾ ਕਿ ਤੁਸੀਂ ਵਿਲੱਖਣ ਹੋ ਅਤੇ ਇਹੀ ਤੁਹਾਨੂੰ ਸੁੰਦਰ ਬਣਾਉਂਦਾ ਹੈ।” ਬਾਹਰ ਆਓ, ਆਪਣੇ ਲਈ ਬੋਲਣਾ ਸਿੱਖੋ ਕਿਉਂਕਿ ਤੁਸੀਂ ਆਪਣੇ ਜੀਵਨ ਦੇ ਆਗੂ ਹੋ। ਇਸ ਜਵਾਬ ਦੇ ਨਾਲ ਹਰਨਾਜ਼ ਸੰਧੂ ਨੂੰ ਇਸ ਸਾਲ ਦੀ ਮਿਸ ਯੂਨੀਵਰਸ 2021 ਦਾ ਖਿਤਾਬ ਮਿਲਿਆ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਮਿਸ ਯੂਨੀਵਰਸ ਬਣੀ ਚੰਡੀਗੜ੍ਹ ਦੀ 21 ਸਾਲਾਂ ਹਰਨਾਜ਼ ਸੰਧੂ, ਇਸ ਸਵਾਲ ਦਾ ਜਵਾਬ ਦੇ ਜਿੱਤਿਆ ਖਿਤਾਬ appeared first on Daily Post Punjabi.



source https://dailypost.in/news/international/21-year-old-harnaz-sandhu/
Previous Post Next Post

Contact Form