
ਭਾਰਤ ਵਿਚ ਓਮੀਕਰੋਨ ਦੇ 153 ਕੇਸ ਸਾਹਮਣੇ ਆ ਚੁੱਕੇ ਹਨ। ਅਮਰੀਕਾ , ਯੂਕੇ, ਦੁਬਈ ਤੇ ਤਨਜ਼ਾਨੀਆ ਤੋਂ ਆਏ ਚਾਰ ਵਿਅਕਤੀ ਕਰੋਨਾਵਾਇਰਸ ਦੇ ਨਵੇਂ ਸਰੂਪ ਦੀ ਲਪੇਟ ਵਿਚ ਆਏ ਹਨ। ਕੇਂਦਰੀ ਤੇ ਸੂਬਾਈ ਅਧਿਕਾਰੀਆਂ ਮੁਤਾਬਕ ਹੁਣ ਤੱਕ ਓਮੀਕਰੋਨ ਦੇ ਕੇਸ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਹੀ ਮਿਲੇ ਹਨ। ਮਹਾਰਾਸ਼ਟਰ (54), ਦਿੱਲੀ (22), ਰਾਜਸਥਾਨ (17) ਤੇ ਕਰਨਾਟਕ (14), ਤਿਲੰਗਾਨਾ (20), ਗੁਜਰਾਤ (11), ਕੇਰਲਾ (11), ਆਂਧਰਾ ਪ੍ਰਦੇਸ਼ (1), ਚੰਡੀਗੜ੍ਹ (1), ਤਾਮਿਲਨਾਡੂ (1) ਤੇ ਪੱਛਮੀ ਬੰਗਾਲ ਵਿਚ ਇਕ ਕੇਸ ਓਮੀਕਰੋਨ ਦਾ ਮਿਲਿਆ ਹੈ। ਸ਼ਨਿਚਰਵਾਰ ਨੂੰ ਮਹਾਰਾਸ਼ਟਰ ਵਿਚ ਅੱਠ ਕੇਸ ਮਿਲੇ ਸਨ। ਤਿਲੰਗਾਨਾ ਵਿਚ ਕੇਸ 8 ਤੋਂ 20 ਹੋ ਗਏ ਸਨ। ਜਦਕਿ ਕਰਨਾਟਕ ਵਿਚ ਛੇ ਤੇ ਕੇਰਲਾ ਵਿਚ ਚਾਰ ਕੇਸ ਓਮੀਕਰੋਨ ਦੇ ਮਿਲੇ ਸਨ। ਗੁਜਰਾਤ ਵਿਚ ਇਕ ਐਨਆਰਆਈ ਅਹਿਮਦਾਬਾਦ ਹਵਾਈ ਅੱਡੇ ਉਤੇ 15 ਦਸੰਬਰ ਨੂੰ ਉਤਰਿਆ ਸੀ ਤੇ ਕਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਮਗਰੋਂ ਉਸ ਦੇ ਸੈਂਪਲ ਵਿਚ ਨਵਾਂ ਸਰੂਪ ਮਿਲਿਆ ਸੀ। ਗੁਜਰਾਤ ਵਿਚ ਦੂਜਾ ਕੇਸ ਇਕ 15 ਸਾਲਾ ਲੜਕੇ ਦਾ ਹੈ ਜੋ ਹਾਲ ਹੀ ਵਿਚ ਯੂਕੇ ਤੋਂ ਪਰਤਿਆ ਹੈ। ਇਨ੍ਹਾਂ ਦੇ ਸੰਪਰਕ ਵਿਚ ਆਏ ਬਾਕੀ ਸਾਰੇ ਨੈਗੇਟਿਵ ਮਿਲੇ ਹਨ। ਪਿਛਲੇ ਚੌਵੀ ਘੰਟਿਆਂ ਵਿਚ ਭਾਰਤ ਵਿਚ ਕਰੋਨਾਵਾਇਰਸ ਦੇ ਕੁੱਲ 7081 ਕੇਸ ਸਾਹਮਣੇ ਆਏ ਹਨ। ਐਕਟਿਵ ਕੇਸਾਂ ਦੀ ਗਿਣਤੀ 83,913 ਹੈ। ਇਸ ਤੋਂ ਇਲਾਵਾ 264 ਮੌਤਾਂ ਵੀ ਹੋਈਆਂ ਹਨ। ਰੋਜ਼ਾਨਾ ਪਾਜ਼ੇਟਿਵਿਟੀ ਦਰ 0।58 ਪ੍ਰਤੀਸ਼ਤ ਹੈ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 137 ਕਰੋੜ ਤੋਂ ਵੱਧ ਲੋਕਾਂ ਦੇ ਟੀਕਾ ਲੱਗ ਚੁੱਕਾ ਹੈ। ਲੰਘੇ 24 ਘੰਟਿਆਂ ਵਿਚ 218 ਮੌਤਾਂ ਕੇਰਲਾ ਤੇ 11 ਮਹਾਰਾਸ਼ਟਰ ਵਿਚ ਹੋਈਆਂ ਹਨ।
The post ਭਾਰਤ ਵਿੱਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 153 ਹੋਈ first appeared on Punjabi News Online.
source https://punjabinewsonline.com/2021/12/20/%e0%a8%ad%e0%a8%be%e0%a8%b0%e0%a8%a4-%e0%a8%b5%e0%a8%bf%e0%a9%b1%e0%a8%9a-%e0%a8%93%e0%a8%ae%e0%a9%80%e0%a8%95%e0%a8%b0%e0%a9%8b%e0%a8%a8-%e0%a8%a6%e0%a9%87-%e0%a8%95%e0%a9%87%e0%a8%b8%e0%a8%be/