15 ਦਸੰਬਰ ਤੋਂ ਸਫਰ ਹੋਵੇਗਾ ਮਹਿੰਗਾ, ਕਿਸਾਨਾਂ ਦੇ ਧਰਨੇ ਚੁੱਕਦੇ ਹੀ ਟੋਲ ਟੈਕਸ ‘ਚ 5 ਫੀਸਦੀ ਵਾਧਾ

ਦਿੱਲੀ ਮੋਰਚਾ ਫਤਿਹ ਕਰਨ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਕਿਸਾਨਾਂ ਵਿਚ ਜਸ਼ਨ ਦਾ ਮਾਹੌਲ ਹੈ। ਕਿਸਾਨਾਂ ਦੇ ਧਰਨੇ ਚੁੱਕਦਿਆਂ ਹੀ ਲਾਡੋਵਾਲ ਸਣੇ ਪੰਜਾਬ ਦੇ ਟੋਲ ਟੈਕਸ ਸ਼ੁਰੂ ਹੋ ਜਾਣਗੇ। ਲਾਡੋਵਾਲੀ ਟੋਲ ਪਲਾਜ਼ਾ ‘ਤੇ ਧਰਨਾ ਲਗਾ ਕੇ ਬੈਠੇ ਕਿਸਾਨ 15 ਦਸੰਬਰ ਨੂੰ ਧਰਨਾ ਚੁੱਕਣਗੇ। ਇਸ ਦੇ ਨਾਲ ਹੀ ਉਥੇ ਵੀ ਟੋਲ ਟੈਕਸ ਫਿਰ ਤੋਂ ਸ਼ੁਰੂ ਹੋ ਜਾਵੇਗਾ।

ਲਾਡੋਵਾਲ ਟੋਲ ਪਲਾਜ਼ਾ ‘ਤੇ ਫਾਸਟੈਗ ਲੇਨ ਵੀ ਸ਼ੁਰੂ ਹੋਣਗੇ। ਦੱਸ ਦੇਈਏ ਕਿ ਲਾਡੋਵਾਲ ਟੋਲ ਪਲਾਜ਼ਾ ‘ਤੇ 22 ਲੇਨ ਸ਼ੁਰੂ ਹੋਵੇਗੀ। ਐੱਨ. ਐੱਚ. ਆਈ. ਨੇ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਦੇ ਕਿਰਾਏ ‘ਚ 5 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਟੋਲ ਪਲਾਜ਼ਾ ਦੇ ਜੀ. ਐੱਮ. ਸਰਫਰਾਜ਼ ਖਾਨ ਨੇ ਦੱਸਿਆ ਕਿ ਐੱਨ. ਐੱਚ. ਏ. ਆਈ. ਵੱਲੋਂ ਅਜੇ ਪੱਤਰ ਜਾਰੀ ਕੀਤਾ ਜਾਣਾ ਹੈ। ਇਸ ਤੋਂ ਬਾਅਦ ਟੋਲ ਪਲਾਜ਼ਾ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਵਾਧਾ ਅਗਸਤ 2022 ਤੱਕ ਜਾਰੀ ਰਹੇਗਾ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post 15 ਦਸੰਬਰ ਤੋਂ ਸਫਰ ਹੋਵੇਗਾ ਮਹਿੰਗਾ, ਕਿਸਾਨਾਂ ਦੇ ਧਰਨੇ ਚੁੱਕਦੇ ਹੀ ਟੋਲ ਟੈਕਸ ‘ਚ 5 ਫੀਸਦੀ ਵਾਧਾ appeared first on Daily Post Punjabi.



Previous Post Next Post

Contact Form