ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ WHO ਦੀ ਚੇਤਾਵਨੀ, ਕਿਹਾ-“ਤੇਜ਼ੀ ਨਾਲ ਫੈਲਣ ‘ਤੇ ਖਤਰਨਾਕ ਹੋਣਗੇ ਇਸਦੇ ਨਤੀਜੇ”

ਦੱਖਣੀ ਅਫਰੀਕਾ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਮਿਲਣ ਤੋਂ ਬਾਅਦ ਦੁਨੀਆ ਭਰ ਵਿੱਚ ਤੜਥੱਲੀ ਮਚ ਗਈ ਹੈ। ਜਿਸਦੇ ਮੱਦੇਨਜ਼ਰ ਵੱਖ-ਵੱਖ ਦੇਸ਼ਾਂ ਵੱਲੋਂ ਸਾਵਧਾਨੀ ਦੇ ਤੌਰ ‘ਤੇ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ ਵੱਲੋਂ ਸੋਮਵਾਰ ਨੂੰ ਇਸ ਸਬੰਧੀ ਚੇਤਾਵਨੀ ਦਿੱਤੀ ਗਈ ਹੈ। WHO ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਜੁੜਿਆ ਖ਼ਤਰਾ ‘ਬਹੁਤ ਜ਼ਿਆਦਾ’ ਹੈ।

WHO warns on Omicron COVID 19 variant
WHO warns on Omicron COVID 19 variant

WHO ਨੇ ਕਿਹਾ ਕਿ B.1.1529 ਸਟ੍ਰੇਨ, ਜੋ ਪਹਿਲੀ ਵਾਰ ਦੱਖਣੀ ਅਫ਼ਰੀਕਾ ਵਿੱਚ ਪਾਇਆ ਗਿਆ ਸੀ, ‘ਬਹੁਤ ਹੀ ਅਲੱਗ ਹੈ ਅਤੇ ਇਸਦੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ ਅਤੇ ਇਸ ਦੇ ‘ਗੰਭੀਰ ਨਤੀਜੇ’ ਹੋ ਸਕਦੇ ਹਨ । Omicron ਵਿੱਚ ਸਪਾਈਕ ਮਿਊਟੇਸ਼ਨ ਬਹੁਤ ਜ਼ਿਆਦਾ ਹੈ ਜੋ ਯੂਰਪ ਅਤੇ ਹੁਣ ਯੂਕੇ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।

ਇਹ ਵੀ ਪੜ੍ਹੋ: ਲੁਧਿਆਣਾ : ਸਿਰਸੇ ਵਾਲੇ ਦੀ ਚੇਲੀ ਨਿਕਲੀ ਢਾਈ ਸਾਲ ਦੀ ਬੱਚੀ ਦੀ ਕਾਤਲ, ਇੰਝ ਰਚੀ ਸਾਰੀ ਸਾਜ਼ਿਸ਼

ਦੱਸ ਦੇਈਏ ਕਿ WHO ਦਾ ਇਹ ਬਿਆਨ ਬਹੁਤ ਚਿੰਤਾਜਨਕ ਹੈ। WHO ਦਾ ਕਹਿਣਾ ਹੈ ਕਿ ਓਮੀਕ੍ਰੋਨ ਨਾਲ ਸਬੰਧਿਤ ਸਮੁੱਚੀ ਗਲੋਬਲ ਜੋਖਮ ਦਾ ਮੁਲਾਂਕਣ ਬਹੁਤ ਜ਼ਿਆਦਾ ਹੈ। ਯੂਰਪ ਤੋਂ ਬਾਅਦ ਓਨੀਕ੍ਰੋਨ ਹੁਣ ਬ੍ਰਿਟੇਨ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ।

WHO warns on Omicron COVID 19 variant
WHO warns on Omicron COVID 19 variant

ਜ਼ਿਕਰਯੋਗ ਹੈ ਕਿ ਇਸ ਸਬੰਧੀ ਬੀਤੇ ਦਿਨ WHO ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕੀ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ‘ਓਮੀਕ੍ਰੋਨ’, ਡੈਲਟਾ ਵੇਰੀਐਂਟ ਸਣੇ ਹੋਰ ਵੈਰੀਐਂਟਾਂ ਦੀ ਤੁਲਨਾ ਵਿੱਚ ਜ਼ਿਆਦਾ ਛੂਤਕਾਰੀ ਹੈ । WHO ਨੇ ਕਿਹਾ ਸੀ ਕਿ ਇਸ ਬਾਰੇ ਵਿੱਚ ਫਿਲਹਾਲ ਕੋਈ ਜਾਣਕਾਰੀ ਉਪਬਲੱਧ ਨਹੀਂ ਹੈ, ਜੋ ਇਹ ਦੱਸਦੀ ਹੋਵੇ ਕਿ ਓਮੀਕ੍ਰੋਨ ਨਾਲ ਜੁੜੇ ਲੱਛਣ ਹੋਰ ਵੇਰੀਐਂਟਾਂ ਦੀ ਤੁਲਨਾ ਵਿਚ ਵੱਖ ਹਨ। WHO ਦਾ ਕਹਿਣਾ ਹੈ ਕਿ ਓਮੀਕ੍ਰੋਨ ਵੈਰੀਐਂਟ ਦੀ ਗੰਭੀਰਤਾ ਦਾ ਪੱਧਰ ਸਮਝਣ ਵਿੱਚ ਕਈ ਦਿਨਾਂ ਤੋਂ ਲੈ ਕੇ ਕਈ ਹਫ਼ਤਿਆਂ ਤੱਕ ਦਾ ਸਮਾਂ ਲੱਗੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ WHO ਦੀ ਚੇਤਾਵਨੀ, ਕਿਹਾ-“ਤੇਜ਼ੀ ਨਾਲ ਫੈਲਣ ‘ਤੇ ਖਤਰਨਾਕ ਹੋਣਗੇ ਇਸਦੇ ਨਤੀਜੇ” appeared first on Daily Post Punjabi.



source https://dailypost.in/news/international/who-warns-on-omicron-covid-19-variant/
Previous Post Next Post

Contact Form