PNB ਗਾਹਕਾਂ ਲਈ ਵੱਡੀ ਖ਼ਬਰ, ਸਰਵਰ ‘ਚ ਸੰਨ੍ਹ ਨਾਲ 18 ਕਰੋੜ ਖਾਤਾਧਾਰਕਾਂ ‘ਤੇ ਵੱਜਾ ‘ਡਾਕਾ’

ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਖਾਤਾਧਾਰਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਖਬਰਾਂ ਹਨ ਕਿ ਪੀ. ਐੱਨ. ਬੀ. ਦੇ ਸਰਵਰ ‘ਚ ਸੰਨ੍ਹ ਨਾਲ ਲਗਭਗ 7 ਮਹੀਨਿਆਂ ਤੱਕ ਕਰੀਬ 18 ਕਰੋੜ ਗਾਹਕਾਂ ਦੀ ਨਿੱਜੀ ਤੇ ਵਿੱਤੀ ਜਾਣਕਾਰੀ ‘ਲੀਕ’ ਹੁੰਦੀ ਰਹੀ। ਜੇਕਰ ਤੁਹਾਨੂੰ ਖਾਤੇ ਨਾਲ ਸਬੰਧੀ ਨਿੱਜੀ ਜਾਣਕਾਰੀ ਲੀਕ ਹੋਣ ਦਾ ਸ਼ੱਕ ਹੈ ਤਾਂ ਤੁਹਾਨੂੰ ਬੈਂਕ ਨੂੰ ਸ਼ਿਕਾਇਤ ਦੇਣੀ ਚਾਹੀਦੀ ਹੈ।

Punjab National Bank Faces Third Major Fraud | PYMNTS.com

ਇਹ ਦਾਅਵਾ ਸਾਈਬਰ ਸੁਰੱਖਿਆ ਕੰਪਨੀ ਸਾਈਬਰਐਕਸ9 ਨੇ ਕੀਤਾ ਹੈ। ਸਾਈਬਰਐਕਸ9 ਦਾ ਕਹਿਣਾ ਹੈ ਕਿ ਜਨਤਕ ਖੇਤਰ ਦੇ ਬੈਂਕ ਦੇ ਸਰਵਰ ਵਿੱਚ ਤਕਨੀਕੀ ਖਾਮੀਆਂ ਕਾਰਨ ਇਸ ਦੀ ਪੂਰੀ ਡਿਜੀਟਲ ਬੈਂਕਿੰਗ ਪ੍ਰਣਾਲੀ ਤੱਕ ਸਾਈਬਰ ਹਮਲਾ ਹੋਇਆ।

ਇਸ ਦੌਰਾਨ ਪੀ. ਐੱਨ. ਬੀ. ਨੇ ਤਕਨੀਕੀ ਗੜਬੜੀ ਦੀ ਪੁਸ਼ਟੀ ਕਰਦੇ ਹੋਏ ਸਰਵਰ ਵਿੱਚ ਸੰਨ੍ਹ ਦੀ ਗੱਲ ਤਾਂ ਮੰਨੀ ਹੈ ਪਰ ਗਾਹਕਾਂ ਦੀ ਅਹਿਮ ਜਾਣਕਾਰੀ ਦੇ ਲੀਕ ਹੋਣ ਤੋਂ ਇਨਕਾਰ ਕੀਤਾ ਹੈ। ਬੈਂਕ ਨੇ ਕਿਹਾ, “ਇਸ ਕਾਰਨ ਗਾਹਕਾਂ ਦੇ ਵੇਰਵਿਆਂ ਜਾਂ ਐਪਲੀਕੇਸ਼ਨਾਂ ‘ਤੇ ਕੋਈ ਅਸਰ ਨਹੀਂ ਪਿਆ ਅਤੇ ਸਰਵਰ ਨੂੰ ਸਾਵਧਾਨੀ ਦੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਦੂਜੇ ਪਾਸੇ ਸਾਈਬਰਐਕਸ9 ਦੇ ਬਾਨੀ ਤੇ ਐੱਮ. ਡੀ. ਹਿਮਾਂਸ਼ੂ ਪਾਠਕ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਪਿਛਲੇ ਸੱਤ ਮਹੀਨਿਆਂ ਤੋਂ ਆਪਣੇ 18 ਕਰੋੜ ਤੋਂ ਵੱਧ ਗਾਹਕਾਂ ਦੇ ਫੰਡਾਂ, ਨਿੱਜੀ ਅਤੇ ਵਿੱਤੀ ਜਾਣਕਾਰੀ ਦੀ ਸੁਰੱਖਿਆ ਨਾਲ ਗੰਭੀਰਤਾ ਨਾਲ ਸਮਝੌਤਾ ਕਰ ਰਿਹਾ ਹੈ, ਪੀਐਨਬੀ ਉਦੋਂ ਜਾਗਿਆ ਤੇ ਉਸ ਨੇ ਇਸ ‘ਸੰਨ੍ਹਮਾਰੀ’ ਨੂੰ ਠੀਕ ਕੀਤਾ, ਜਦੋਂ ਸਾਈਬਰਐਕਸ9 ਨੇ ਇਸ ਦਾ ਪਤਾ ਲਗਾਇਆ ਤੇ ਸੀਆਰਟੀ-ਇਨ ਤੇ ਐੱਨਸੀਆਈਆਈਪੀਸੀ ਰਾਹੀਂ ਬੈਂਕ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਫਿਰ ਤੋਂ ਘਿਰੀ ਵਿਵਾਦਾਂ ‘ਚ, 21 ਮੋਬਾਈਲ ਫੋਨ ਸਣੇ ਹੋਰ ਸਾਮਾਨ ਹੋਇਆ ਬਰਾਮਦ

ਉਨ੍ਹਾਂ ਕਿਹਾ ਕਿ ਸਾਈਬਰਐਕਸ9 ਦੀ ਖੋਜ ਟੀਮ ਨੇ ਪੀ. ਐੱਨ. ਬੀ. ਵਿੱਚ ਇੱਕ ਬਹੁਤ ਹੀ ਅਹਿਮ ਸੁਰੱਖਿਆ ਖਾਮੀ ਦਾ ਪਤਾ ਲਗਾਇਆ ਜਿਸ ਕਰਕੇ ਅੰਦਰੂਨੀ ਸਰਵਰਾਂ ‘ਤੇ ਅਸਰ ਪੈ ਰਿਹਾ ਸੀ। ਇਸ ਸਬੰਧ ‘ਚ ਪੁੱਛੇ ਜਾਣ ‘ਤੇ ਪੀ.ਐੱਨ.ਬੀ. ਨੇ ਕਿਹਾ ਕਿ ਸਰਵਰ ‘ਚ ਅਜਿਹੀ ਕੋਈ ਵੀ ਸੰਵੇਦਨਸ਼ੀਲ ਜਾਂ ਮਹੱਤਵਪੂਰਨ ਜਾਣਕਾਰੀ ਨਹੀਂ ਸੀ, ਜਿਸ ‘ਚ ਇਹ ਸੰਨ੍ਹ ਦੀ ਗੱਲ ਸਾਹਮਣੇ ਆਈ ਹੈ।

The post PNB ਗਾਹਕਾਂ ਲਈ ਵੱਡੀ ਖ਼ਬਰ, ਸਰਵਰ ‘ਚ ਸੰਨ੍ਹ ਨਾਲ 18 ਕਰੋੜ ਖਾਤਾਧਾਰਕਾਂ ‘ਤੇ ਵੱਜਾ ‘ਡਾਕਾ’ appeared first on Daily Post Punjabi.



Previous Post Next Post

Contact Form