PM ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਕੰਗਨਾ ਦੇ ਮੁੜ ਵਿਗੜੇ ਬੋਲ, ਆਖੀ ਇਹ ਵੱਡੀ ਗੱਲ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਕਿ ਆਜ਼ਾਦੀ ਵਾਲੇ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਸੀ, ਵੱਲੋਂ ਅੱਜ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਗਿਆ ਹੈ। ਦਰਅਸਲ, ਬੀਤੇ ਦਿਨ ਕੰਗਨਾ ਨੇ ਪੀਐੱਮ ਮੋਦੀ ਵੱਲੋਂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਵਾਪਸੀ ਦੇ ਐਲਾਨ ਨੂੰ ਬੇਹੱਦ ਦੁਖਦ ਤੇ ਸ਼ਰਮਨਾਕ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਯਾਦ ਕੀਤਾ।

Kangana Ranaut again controversial statement
Kangana Ranaut again controversial statement

ਦਰਅਸਲ, ਕੰਗਨਾ ਨੇ ਇੰਦਰਾ ਗਾਂਧੀ ‘ਤੇ ਬੋਲਦਿਆਂ ਕਿਹਾ,” ਖਾਲਿਸਤਾਨੀ ਅੱਤਵਾਦੀ ਅੱਜ ਬੇਸ਼ੱਕ ਸਰਕਾਰ ਦੀ ਬਾਂਹ ਮਰੋੜ ਰਹੇ ਹਨ, ਪਰ ਇੱਕ ਮਹਿਲਾ ਨੂੰ ਨਾ ਭੁੱਲਿਓ। ਜਿਸਨੇ ਇਨ੍ਹਾਂ ਨੂੰ ਆਪਣੀ ਜੁੱਤੀ ਦੇ ਨੀਚੇ ਹੀ ਕੁਚਲ ਦਿੱਤਾ ਸੀ। ਉਸਨੇ ਇਸ ਦੇਸ਼ ਨੂੰ ਚਾਹੇ ਕਿੰਨੀ ਵੀ ਤਕਲੀਫ ਦਿੱਤੀ ਹੋਵੇ, ਪਰ ਉਸਨੇ ਆਪਣੀ ਜਾਨ ਦੀ ਕੀਮਤ ‘ਤੇ ਉਨ੍ਹਾਂ ਨੂੰ ਮੱਛਰਾਂ ਦੀ ਤਰ੍ਹਾਂ ਕੁਚਲ ਦਿੱਤਾ…ਪਰ ਦੇਸ਼ ਦੇ ਟੁੱਕੜੇ ਨਹੀਂ ਹੋਣ ਦਿੱਤੇ।”

Kangana Ranaut again controversial statement
Kangana Ranaut again controversial statement

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਗਨਾ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਸੀ ਕਿ ਦੇਸ਼ ਨੂੰ 1947 ਵਿੱਚ ਮਿਲੀ ਆਜ਼ਾਦੀ ਭੀਖ ਹੈ। ਦੇਸ਼ ਨੂੰ ਅਸਲੀ ਆਜ਼ਾਦੀ ਸਾਲ 2014 ਮਿਲੀ ਹੈ।

ਇਹ ਵੀ ਪੜ੍ਹੋ: ਸਿੰਘੂ ਬਾਰਡਰ ‘ਤੇ ਅੱਜ 32 ਕਿਸਾਨ ਜਥੇਬੰਦੀਆਂ ਤੈਅ ਕਰਨਗੀਆਂ ਅੱਗੇ ਦੀ ਰਣਨੀਤੀ, MSP ‘ਤੇ ਚਰਚਾ ਸੰਭਵ

ਕੰਗਨਾ ਨੇ ਕਿਹਾ ਸੀ ਕਿ ਜੇਕਰ ਆਜ਼ਾਦੀ ਭੀਖ ਵਿੱਚ ਮਿਲੇ ਤਾਂ ਕੀ ਉਹ ਆਜ਼ਾਦੀ ਹੋ ਸਕਦੀ ਹੈ? ਉਸਨੇ ਕਿਹਾ ਕਿ ਸਾਵਰਕਰ, ਰਾਣੀ ਲਕਸ਼ਮੀ ਬਾਈ, ਨੇਤਾ ਸੁਭਾਸ਼ ਚੰਦਰ ਬੋਸ ਇਨ੍ਹਾਂ ਲੋਕਾਂ ਦੀ ਗੱਲ ਕਰਾਂ ਤਾਂ ਇਹ ਲੋਕ ਜਾਣਦੇ ਸਨ ਕਿ ਖੂਨ ਵਹੇਗਾ ਪਰ ਇਹ ਵੀ ਯਾਦ ਰਹੇ ਕਿ ਹਿੰਦੁਸਤਾਨੀ-ਹਿੰਦੁਸਤਾਨੀ ਦਾ ਖੂਨ ਨਾ ਵਹਾਏ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post PM ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਕੰਗਨਾ ਦੇ ਮੁੜ ਵਿਗੜੇ ਬੋਲ, ਆਖੀ ਇਹ ਵੱਡੀ ਗੱਲ appeared first on Daily Post Punjabi.



Previous Post Next Post

Contact Form