ਝੂਠੇ ‘ਜੁਮਲਿਆਂ’ ਕਰਕੇ ਜਨਤਾ ਨੂੰ PM ਮੋਦੀ ‘ਤੇ ਭਰੋਸਾ ਨਹੀਂ, ਇਸੇ ਕਰਕੇ ਕਿਸਾਨ ਸੱਤਿਆਗ੍ਰਹਿ ਜਾਰੀ : ਰਾਹੁਲ

ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਲਗਾਤਾਰ ਹਮਲੇ ਜਾਰੀ ਹਨ। ਪੀਐੱਮ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਵੀ ਕਿਸਾਨਾਂ ਨੇ ਅੰਦੋਲਨ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਜਿਸ ‘ਤੇ ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ।

Farmers dont trust PM
Farmers dont trust PM

ਰਾਹੁਲ ਨੇ ਕਿਹਾ ਕਿ ਜਨਤਾ ਪਹਿਲਾਂ ਹੀ ਝੂਠੇ ਜੁਮਲੇ ਝੱਲ ਚੁੱਕੀ ਹੈ, ਜਿਸ ਕਰਕੇ ਉਹ ਹੁਣ ਪ੍ਰਧਾਨ ਮੰਤਰੀ ਦੀ ਗੱਲ ‘ਤੇ ਭਰੋਸਾ ਕਰਨ ਲਈ ਤਿਆਰ ਨਹੀਂ ਹਨ। ਕਿਸਾਨਾਂ ਦਾ ਸੱਤਿਆਗ੍ਰਹਿ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਰਾਹੁਲ ਲਗਾਤਾਰ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲੇ ਕਰ ਰਹੇ ਹਨ। ਕਾਂਗਰਸ ਤੇ ਰਾਹੁਲ ਗਾਂਧੀ ਚੀਨ ਦੇ ਨਾਲ ਸਰਹੱਦ ‘ਤੇ ਤਣਾਅ ਦੀ ਸਥਿਤੀ ਨਾਲ ਨਜਿੱਠਣ ਦੇ ਸਰਕਾਰ ਦੇ ਤੌਰ-ਤਰੀਕਿਆਂ ਨੂੰ ਲੈ ਕੇ ਅਕਸਰ ਅਲੋਚਨਾ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਕੇ ਕਿਹਾ ਸੀ ਕਿ ਹੁਣ ਉਨ੍ਹਾਂ ਨੂੰ ‘ਚੀਨ ਦੇ ਕਬਜ਼ੇ’ ਦਾ ਸੱਚ ਵੀ ਸਵੀਕਾਰ ਕਰ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ : NCB ਨੂੰ ਜਵਾਬਦੇਹ ਬਣਾਉਣ ਦੀ ਮੰਗ, ਸਿੰਘਵੀ ਬੋਲੇ- ‘ਆਰਿਅਨ ਨੂੰ ਗੈਰ-ਜ਼ਰੂਰੀ ਢੰਗ ਨਾਲ 25 ਦਿਨ ਜੇਲ੍ਹ ‘ਚ ਕੱਟਣੇ ਪਏ’

ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਇਹ ਫੈਸਲਾ ਲਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੋਈ ਸਪੱਸ਼ਟ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐੱਮ. ਐੱਸ. ਪੀ. ਉਤੇ ਗਾਰੰਟੀ ਨਹੀਂ ਮਿਲਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।

The post ਝੂਠੇ ‘ਜੁਮਲਿਆਂ’ ਕਰਕੇ ਜਨਤਾ ਨੂੰ PM ਮੋਦੀ ‘ਤੇ ਭਰੋਸਾ ਨਹੀਂ, ਇਸੇ ਕਰਕੇ ਕਿਸਾਨ ਸੱਤਿਆਗ੍ਰਹਿ ਜਾਰੀ : ਰਾਹੁਲ appeared first on Daily Post Punjabi.



Previous Post Next Post

Contact Form