PM ਮੋਦੀ 25 ਨਵੰਬਰ ਨੂੰ ਰੱਖਣਗੇ ਜੇਵਰ ਏਅਰਪੋਰਟ ਦਾ ਨੀਂਹ ਪੱਥਰ

ਉੱਤਰ ਪ੍ਰਦੇਸ਼ ਦੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 25 ਨਵੰਬਰ ਨੂੰ ਹੋਣ ਵਾਲੇ ‘ਭੂਮੀ ਪੂਜਨ’ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੇਵਰ ਵਿੱਚ ਹੋਣ ਵਾਲੇ ਇਸ ਸਮਾਗਮ ਦਾ ਹਿੱਸਾ ਬਣਨ ਦੀ ਸੰਭਾਵਨਾ ਹੈ।

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਯਮੁਨਾ ਅਥਾਰਟੀ ਦੇ ਸੀਈਓ ਡਾ. ਅਰੁਣ ਵੀਰ ਸਿੰਘ ਨੇ ਕਿਹਾ, “25 ਨਵੰਬਰ ਇੱਕ ਇਤਿਹਾਸਕ ਦਿਨ ਹੋਵੇਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਲਈ ‘ਭੂਮੀ ਪੂਜਨ’ ਕਰਨਗੇ।” ਉਹਨਾਂ ਨੇ ਅੱਗੇ ਕਿਹਾ, “ਪਹਿਲਾ ਨਵੇਂ ਹਵਾਈ ਅੱਡੇ ਤੋਂ ਉਡਾਣ 1 ਅਕਤੂਬਰ, 2021 ਤੋਂ 1095 ਦਿਨਾਂ ਦੇ ਅੰਦਰ-ਅੰਦਰ ਉਡਾਣ ਭਰੇਗੀ।” ਦੱਸ ਦਈਏ ਕਿ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਮ ਸੰਦੇਸ਼ ‘ਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਕਿਸਾਨ ਆਗੂ ਆਪਣਾ ਅੰਦੋਲਨ ਵਾਪਸ ਲੈ ਲੈਣਗੇ। ਪਰ ਹੁਣ ਤੱਕ ਕਿਸਾਨਾਂ ਦਾ ਵਿਰੋਧ ਜਾਰੀ ਹੈ ਅਤੇ ਦਿੱਲੀ ਦੀ ਸਰਹੱਦ ‘ਤੇ ਉਨ੍ਹਾਂ ਦੇ ਟੈਂਟ ਆਦਿ ਲੱਗੇ ਹੋਏ ਹਨ। ਕਿਸਾਨ ਆਗੂ ਲਗਾਤਾਰ ਮੀਟਿੰਗਾਂ ਕਰਕੇ ਕਈ ਨਵੀਆਂ ਮੰਗਾਂ ਰੱਖ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਮੰਗ ਹੈ ਕਿ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਸੰਸਦ ਵਿੱਚੋਂ ਵਾਪਸ ਲਿਆ ਜਾਵੇ।

The post PM ਮੋਦੀ 25 ਨਵੰਬਰ ਨੂੰ ਰੱਖਣਗੇ ਜੇਵਰ ਏਅਰਪੋਰਟ ਦਾ ਨੀਂਹ ਪੱਥਰ appeared first on Daily Post Punjabi.



Previous Post Next Post

Contact Form