ਕਪਿਲ ਸ਼ਰਮਾ ਦੇ ਸ਼ੋਅ ‘ਚ ਸਪੈਸ਼ਲ ਗੈਸਟ ਵਜੋਂ ਸ਼ਾਮਲ ਹੋਣ ਪਹੁੰਚੀ ਭਾਜਪਾ ਦੀ ਸੰਸਦ ਮੈਂਬਰ ਤੇ ਸਾਬਕਾ ਅਦਾਕਾਰਾ ਸਮ੍ਰਿਤੀ ਇਰਾਨੀ ਨੂੰ ਗੇਟ ‘ਤੇ ਤਾਇਨਾਤ ਸਕਿਓਰਿਟੀ ਗਾਰਡ ਨੇ ਵਾਪਿਸ ਤੋਰ ਦਿੱਤਾ, ਜਿਸ ਤੋਂ ਬਾਅਦ ਸੈੱਟ ‘ਤੇ ਭਾਜੜਾਂ ਪੈ ਗਈਆਂ।
ਦਰਅਸਲ ਸਮ੍ਰਿਤੀ ਸਮ੍ਰਿਤੀ ਇਰਾਨੀ ਆਪਣੀ ਕਿਤਾਬ ‘ਲਾਲ ਸਲਾਮ’ ਦੇ ਪ੍ਰਚਾਰ ਲਈ ਇੱਥੇ ਆਉਣ ਵਾਲੀ ਸੀ। ਜਦੋਂ ਸਮ੍ਰਿਤੀ ਐਂਟਰੀ ਗੇਟ ‘ਤੇ ਪਹੁੰਚੀ ਤਾਂ ਉੱਥੇ ਮੌਜੂਦ ਸਕਿਓਰਿਟੀ ਗਾਰਡ ਅੰਨਾ ਉਸ ਨੂੰ ਪਛਾਣ ਨਹੀਂ ਸਕਿਆ।
ਸਮ੍ਰਿਤੀ ਨੇ ਉਸ ਨੂੰ ਦੱਸਿਆ ਕਿ ਉਸਨੂੰ ਸੈੱਟ ‘ਤੇ ਐਪੀਸੋਡ ਦੀ ਸ਼ੂਟਿੰਗ ਲਈ ਬੁਲਾਇਆ ਗਿਆ ਹੈ, ਉਹ ਸ਼ੋਅ ਦੀ ਸਪੈਸ਼ਲ ਗੈਸਟ ਹੈ। ਇਸ ‘ਤੇ ਗਾਰਡ ਨੇ ਕਿਹਾ, ‘ਸਾਨੂੰ ਕੋਈ ਆਰਡਰ ਨਹੀਂ ਮਿਲਿਆ, ਮਾਫ ਕਰਨਾ ਮੈਡਮ, ਤੁਸੀਂ ਅੰਦਰ ਨਹੀਂ ਜਾ ਸਕਦੇ।’
ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੀ ਗਲਤਫਹਿਮੀ ਸਮ੍ਰਿਤੀ ਇਰਾਨੀ ਦੇ ਡਰਾਈਵਰ ਅਤੇ ਦਿ ਕਪਿਲ ਸ਼ਰਮਾ ਸ਼ੋਅ ਦੇ ਗੇਟਕੀਪਰ ਵਿਚਾਲੇ ਹੋਈ ਸੀ। ਇਸ ਬਾਰੇ ਨਾ ਤਾਂ ਕਪਿਲ ਸ਼ਰਮਾ ਅਤੇ ਨਾ ਹੀ ਸਮ੍ਰਿਤੀ ਇਰਾਨੀ ਨੂੰ ਪਤਾ ਸੀ। ਜਦੋਂ ਕਪਿਲ ਅਤੇ ਉਨ੍ਹਾਂ ਦੀ ਪ੍ਰੋਡਕਸ਼ਨ ਟੀਮ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸੈੱਟ ‘ਤੇ ਭਾਜੜਾਂ ਪੈ ਗਈਆਂ।
ਇਹ ਵੀ ਪੜ੍ਹੋ : CM ਬਣਨ ਪਿੱਛੋਂ ਅੱਜ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਦੇ ਸ਼ਹਿਰ ਪਟਿਆਲਾ ਪਹੁੰਚ ਰਹੇ ਚੰਨੀ
ਦੱਸਣਯੋਗ ਹੈ ਕਿ ਸਮ੍ਰਿਤੀ ਇਰਾਨੀ ਆਪਣਾ ਭਾਰ ਘਟਾਉਣ ਕਰਕੇ ਚਰਚਾ ਵਿੱਚ ਹੈ। ਪਿੱਛੇ ਜਿਹੇ ਸਮ੍ਰਿਤੀ ਨੇ ਆਪਣਾ ਕਾਫੀ ਭਾਰ ਘਟਾਇਆ ਹੈ। ‘ਕਿਉਂਕੀ ਸਾਸ ਭੀ ਕਭੀ ਬਹੂ ਥੀ’ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਸਮ੍ਰਿਤੀ ਇਰਾਨੀ ਹੁਣ ਕਾਫੀ ਪਤਲੀ ਹੋ ਗਈ ਹੈ। ਉਸ ਦੀਆਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕਾਂ ਨੇ ਉਸ ਦੇ ਕਮੈਂਟ ਸੈਕਸ਼ਨ ‘ਚ ਭਾਰ ਘੱਟ ਕਰਨ ਦੇ ਟਿਪਸ ਵੀ ਮੰਗੇ ਹਨ।
The post ਕਪਿਲ ਸ਼ਰਮਾ ਸ਼ੋਅ ‘ਚ ਗੈਸਟ ਵਜੋਂ ਪਹੁੰਚੀ ਭਾਜਪਾ MP ਸਮ੍ਰਿਤੀ ਈਰਾਨੀ ਨੂੰ ਗਾਰਡ ਨੇ ਤੋਰਿਆ ਵਾਪਿਸ, ਪਈਆਂ ਭਾਜੜਾਂ appeared first on Daily Post Punjabi.