KBC ਦੇ 1000 ਐਪੀਸੋਡ ਹੋਏ ਪੂਰੇ, ਸ਼ੋਅ ‘ਚ ਪੁੱਜੇ ਇਸ ਮਹਿਮਾਨ ਨੂੰ ਦੇਖ ਇਮੋਸ਼ਨਲ ਹੋਏ ਅਮਿਤਾਭ ਬੱਚਨ

KBC completed 1000 episode: ਕੌਨ ਬਣੇਗਾ ਕਰੋੜਪਤੀ ਨੇ ਆਪਣਾ 1000ਵਾਂ ਐਪੀਸੋਡ ਪੂਰਾ ਕਰ ਲਿਆ ਹੈ। ਬਾਲੀਵੁੱਡ ਦੇ ਮੇਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਬਲੌਗ ‘ਤੇ ਕੇਬੀਸੀ ਦੇ ਸੈੱਟ ਤੋਂ ਪਰਦੇ ਪਿੱਛੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸ਼ਵੇਤਾ ਬੱਚਨ ਅਤੇ ਉਨ੍ਹਾਂ ਦੀ ਪੋਤੀ ਨਵਿਆ ਨਵੇਲੀ ਨੰਦਾ ਇਨ੍ਹਾਂ ਤਸਵੀਰਾਂ ‘ਚ ਹਨ, ਜੋ ਸੈਲੀਬ੍ਰਿਟੀ ਗੈਸਟ ਦੇ ਰੂਪ ‘ਚ ਇਸ ਮੌਕੇ ਪਹੁੰਚੀਆਂ ਹਨ।

KBC completed 1000 episode
KBC completed 1000 episode

ਇਸ ਖਾਸ ਮੌਕੇ ‘ਤੇ ਬਿੱਗ ਬੀ ਨੇ ਸ਼ਵੇਤਾ ਅਤੇ ਨਵਿਆ ਦਾ ਸ਼ਾਨਦਾਰ ਸਵਾਗਤ ਕੀਤਾ। ਬਿੱਗ ਬੀ ਨੇ ਟਵਿਟਰ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਮੈਂਬਰ ਇਕੱਠੇ ਖੜ੍ਹੇ ਹੋ ਕੇ ਪੋਜ਼ ਦੇ ਰਹੇ ਹਨ। ਸੈੱਟ ਤੋਂ ਕਲਿੱਕ ਕੀਤੀਆਂ ਇਨ੍ਹਾਂ ਤਸਵੀਰਾਂ ‘ਚ ਕੈਪਸ਼ਨ ਦਿੰਦੇ ਹੋਏ ਬਿੱਗ ਬੀ ਨੇ ਲਿਖਿਆ, ਬੇਟੀਆਂ ਸਭ ਤੋਂ ਪਿਆਰੀਆਂ ਹੁੰਦੀਆਂ ਹਨ, ਉਨ੍ਹਾਂ ਦੀ ਦੁਨੀਆ ਉਨ੍ਹਾਂ ਦੀ ਹੁੰਦੀ ਹੈ। ਮਹਾਨਾਇਕ ਨੇ ਆਪਣੇ ਬਲਾਗ ‘ਤੇ ਕਈ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਆਪਣੇ ਬਲਾਗ ਪੋਸਟ ‘ਤੇ ਬਿੱਗ ਬੀ ਨੇ ਕੇਬੀਸੀ ਦੁਆਰਾ ਹਾਸਲ ਕੀਤੀ ਸਫਲਤਾ ਦਾ ਜ਼ਿਕਰ ਕੀਤਾ ਹੈ। ਬਿੱਗ ਬੀ ਨੇ ਲਿਖਿਆ, ਤਾਂ ਹਾਂ, 1000ਵੇਂ ਐਪੀਸੋਡ ਦੇ ਮੌਕੇ ‘ਤੇ, ਚੈਨਲ ਨੇ ਬੇਨਤੀ ਕੀਤੀ ਹੈ ਕਿ ਮੈਂ ਕੇਬੀਸੀ ਦੇ ਮੰਚ ‘ਤੇ ਆਪਣੇ ਪਰਿਵਾਰ ਨੂੰ ਲਿਆਵਾਂ, ਜੋ ਹੌਟਸੀਟ ‘ਤੇ ਮੇਰੇ ਨਾਲ ਹੋਣ। ਅਤੇ ਅਸੀਂ ਇੱਥੇ ਹਾਂ। ਬਿੱਗ ਬੀ ਨੇ ਇਹ ਵੀ ਲਿਖਿਆ ਕਿ ਕਿਵੇਂ ਸ਼ਵੇਤਾ ਅਤੇ ਨਵਿਆ ਨੂੰ ਕੇਬੀਸੀ ਦੀ ਪੂਰੀ ਟੀਮ ਤੋਂ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ। ਇਹ ਪੂਰਾ ਘਟਨਾਕ੍ਰਮ ਬਹੁਤ ਭਾਵੁਕ ਸੀ। ਪਿਤਾ ਅਤੇ ਦਾਦਾ ਲਈ ਇਸ ਤੋਂ ਵਧੀਆ ਸ਼ਾਮ ਹੋਰ ਕੋਈ ਨਹੀਂ ਹੋ ਸਕਦੀ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਕੌਨ ਬਣੇਗਾ ਕਰੋੜਪਤੀ ਨੂੰ 2000 ਵਿੱਚ ਲਾਂਚ ਕੀਤਾ ਗਿਆ ਸੀ। ਇਸ ਸ਼ੋਅ ਤੋਂ ਹੀ ਬਿੱਗ ਬੀ ਨੇ ਆਪਣਾ ਟੈਲੀਵਿਜ਼ਨ ਡੈਬਿਊ ਕੀਤਾ ਸੀ। ਸ਼ੋਅ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੰਨੇ ਸਾਲਾਂ ਬਾਅਦ ਵੀ ਇਹ ਸ਼ੋਅ ਪ੍ਰਸ਼ੰਸਕਾਂ ਦੇ ਪਸੰਦੀਦਾ ਸ਼ੋਅ ਵਿੱਚੋਂ ਇੱਕ ਹੈ। ਸੈਲੀਬ੍ਰਿਟੀ ਮਹਿਮਾਨਾਂ ਨੂੰ ਵੀ ਦਰਸ਼ਕਾਂ ਦੇ ਮਨੋਰੰਜਨ ਲਈ ਹਰ ਸ਼ੁੱਕਰਵਾਰ ਨੂੰ ਬੁਲਾਇਆ ਜਾਂਦਾ ਹੈ।

The post KBC ਦੇ 1000 ਐਪੀਸੋਡ ਹੋਏ ਪੂਰੇ, ਸ਼ੋਅ ‘ਚ ਪੁੱਜੇ ਇਸ ਮਹਿਮਾਨ ਨੂੰ ਦੇਖ ਇਮੋਸ਼ਨਲ ਹੋਏ ਅਮਿਤਾਭ ਬੱਚਨ appeared first on Daily Post Punjabi.



Previous Post Next Post

Contact Form