ਸਰਕਾਰ ਨੇ GST ਦਰਾਂ ਵਧਾ ਕੇ ਦਿੱਤਾ ਝਟਕਾ, ਜਨਵਰੀ 2022 ਤੋਂ ਕੱਪੜੇ, ਜੁੱਤੇ ਤੇ ਚੱਪਲ ਹੋ ਜਾਣਗੇ ਮਹਿੰਗੇ

ਆਉਣ ਵਾਲੇ ਨਵੇਂ ਸਾਲ 2022 ‘ਚ ਸਰਕਾਰ ਨੇ ਆਮ ਨਾਗਰਿਕਾਂ ਨੂੰ ਵੱਡਾ ਝਟਕਾ ਦਿੱਤਾ ਹੈ, ਹੁਣ ਤੋਂ ਤੁਹਾਨੂੰ ਕੱਪੜੇ, ਜੁੱਤੀਆਂ ਅਤੇ ਟੈਕਸਟਾਈਲ ਦੀਆਂ ਚੀਜ਼ਾਂ ਖਰੀਦਣ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ, ਕਿਉਂਕਿ ਕੇਂਦਰ ਸਰਕਾਰ ਨੇ ਇਨ੍ਹਾਂ ਸਾਰੀਆਂ ਚੀਜ਼ਾਂ ‘ਤੇ GST ਲਗਾ ਦਿੱਤਾ ਹੈ।

Govt raises GST rates
Govt raises GST rates

ਮਤਲਬ ਹੁਣ ਤੁਹਾਨੂੰ ਕੱਪੜੇ ਅਤੇ ਜੁੱਤੀਆਂ ਖਰੀਦਣ ਲਈ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਦੱਸ ਦਈਏ ਕਿ ਪਹਿਲਾਂ ਸਰਕਾਰ ਇਨ੍ਹਾਂ ਚੀਜ਼ਾਂ ‘ਤੇ 5 ਫੀਸਦੀ ਦੀ ਦਰ ਨਾਲ ਜੀਐਸਟੀ ਲਗਾਉਂਦੀ ਸੀ, ਪਰ ਹੁਣ ਇਸ ਨੂੰ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ। ਜੀਐਸਟੀ ਦੀਆਂ ਨਵੀਆਂ ਦਰਾਂ ਜਨਵਰੀ 2022 ਤੋਂ ਲਾਗੂ ਹੋਣਗੀਆਂ

ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ.ਬੀ.ਆਈ.ਟੀ.) ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਲੰਬੇ ਸਮੇਂ ਤੋਂ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਸਰਕਾਰ ਰੈਡੀਮੇਡ ਅਤੇ ਟੈਕਸਟਾਈਲ ‘ਤੇ ਜੀਐਸਟੀ ਵਧਾ ਸਕਦੀ ਹੈ ਅਤੇ ਹੁਣ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਕੱਪੜੇ ਅਤੇ ਜੁੱਤੀਆਂ ਮਹਿੰਗੀਆਂ ਹੋ ਜਾਣਗੀਆਂ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਹੁਣ, ਕਿਸੇ ਵੀ ਕੀਮਤ ਦੇ ਕਿਸੇ ਵੀ ਕੱਪੜੇ ‘ਤੇ 12 ਫੀਸਦੀ ਦੀ ਦਰ ਨਾਲ ਜੀਐਸਟੀ ਲੱਗੇਗਾ। ਪਹਿਲਾਂ ਇੱਕ ਹਜ਼ਾਰ ਰੁਪਏ ਤੱਕ ਦੇ ਕੱਪੜਿਆਂ ‘ਤੇ 5 ਫੀਸਦੀ ਦੀ ਦਰ ਨਾਲ ਜੀਐਸਟੀ ਲਗਾਇਆ ਜਾਂਦਾ ਸੀ, ਪਰ ਹੁਣ ਸਾਰਿਆਂ ‘ਤੇ 12 ਫੀਸਦੀ ਦੀ ਦਰ ਨਾਲ ਜੀਐਸਟੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਧਾਗੇ ‘ਤੇ ਵੀ 12 ਫੀਸਦੀ ਦੀ ਦਰ ਨਾਲ ਜੀਐੱਸਟੀ ਲਗਾਇਆ ਜਾਵੇਗਾ, ਜਿਸ ਕਾਰਨ ਕੱਪੜੇ ਮਹਿੰਗੇ ਹੋ ਜਾਣਗੇ। ਇਸ ਤੋਂ ਇਲਾਵਾ ਸਾਰੇ ਬੁਣੇ ਹੋਏ ਧਾਗੇ, ਸਿੰਥੈਟਿਕ ਧਾਗੇ, ਥਾਨ, ਕੰਬਲ, ਟੈਂਟ, ਟੇਬਲ ਕੱਪੜਾ, ਗਲੀਚੇ, ਤੌਲੀਆ, ਰੁਮਾਲ, ਗਲੀਚੇ, ਨੈਪਕਿਨ, ਲੋਈ ‘ਤੇ 12 ਫੀਸਦੀ ਦੀ ਦਰ ਲਾਗੂ ਹੋਵੇਗੀ। ਇਸ ਦੇ ਨਾਲ ਹੀ ਫੁਟਵੀਅਰ ‘ਤੇ ਜੀਐਸਟੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਜਾਣੋ ਕੇਂਦਰੀ ਕੈਬਨਿਟ ‘ਚ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕਿੰਝ ਰੱਦ ਹੋਣਗੇ ਖੇਤੀਬਾੜੀ ਕਾਨੂੰਨ

ਕਲੋਥਿੰਗ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ (CMAI) ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰ ਰਹੀ ਹੈ। ਸੰਗਠਨ ਦਾ ਕਹਿਣਾ ਹੈ ਕਿ ਦੇਸ਼ ‘ਚ ਮਹਾਮਾਰੀ ਦਾ ਅਸਰ ਅਜੇ ਤੱਕ ਨਹੀਂ ਗਿਆ ਹੈ। ਕਾਰੋਬਾਰ ਵਿੱਚ ਅਜੇ ਕੋਈ ਤੇਜ਼ੀ ਵੇਖਣ ਨੂੰ ਨਹੀਂ ਮਿਲ ਰਹੀ, ਜਿਵੇਂ ਪਹਿਲਾਂ ਸੀ, ਉੱਤੋਂ ਸਰਕਾਰ ਨੇ ਜੀਐਸਟੀ ਦੀਆਂ ਦਰਾਂ ਵਧਾ ਦਿੱਤੀਆਂ ਹਨ।

The post ਸਰਕਾਰ ਨੇ GST ਦਰਾਂ ਵਧਾ ਕੇ ਦਿੱਤਾ ਝਟਕਾ, ਜਨਵਰੀ 2022 ਤੋਂ ਕੱਪੜੇ, ਜੁੱਤੇ ਤੇ ਚੱਪਲ ਹੋ ਜਾਣਗੇ ਮਹਿੰਗੇ appeared first on Daily Post Punjabi.



Previous Post Next Post

Contact Form