ਕੋਰੋਨਾ ਦੇ ਨਵੇਂ ਵੇਰੀਏਂਟ ਨੇ ਭਾਰਤ ਵਿੱਚ ਵੀ ਦਹਿਸ਼ਤ ਵਧਾ ਦਿੱਤੀ ਹੈ। ਬੀਤੇ ਦਿਨ ਹੀ ਹਵਾਬਾਜ਼ੀ ਮੰਤਰਾਲੇ ਨੇ 15 ਦਸੰਬਰ ਤੋਂ ਰੈਗੂਲਰ ਅੰਤਰਰਾਸ਼ਟਰੀ ਫਲਾਈਟਾਂ ਦੀ ਇਜ਼ਾਜ਼ਤ ਦਿੱਤੀ ਸੀ। ਪਰ ਇਨ੍ਹਾਂ ਯਾਤਰਾਵਾਂ ‘ਤੇ ਮੁੜ ਪਾਬੰਦੀ ਲੱਗ ਸਕਦੀ ਹੈ।
ਅੱਜ ਨਵੇਂ ਵੇਰੀਏਂਟ ਨੂੰ ਲੈ ਕੇ ਹੋਈ ਸਮੀਖਿਆ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਹਵਾਬਾਜ਼ੀ ਮੰਤਰਾਲੇ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ। ਇਸ ਦੇ ਨਾਲ ਹੀ PM ਨੇ ਸਾਰੇ ਕੌਮਾਂਤਰੀ ਯਾਤਰੀਆਂ ਦੀ ਟੈਸਟਿੰਗ ‘ਤੇ ਨਿਗਰਾਨੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਸਾਰੇ ਸੂਬਿਆਂ ਨੂੰ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਥੇ ਜ਼ਿਆਦਾ ਕੇਸ ਹੋਣ ਉਥੇ ਸਖਤ ਨਿਗਰਾਨੀ ਰੱਖੀ ਜਾਵੇ। ਕੋਰੋਨਾ ਤੋਂ ਬਚਾਅ ਲਈ ਅਹਿਤਿਆਤ ਜ਼ਰੂਰੀ ਹੈ।
The post Covid-19 ਖੌਫ ਵਿਚਾਲੇ ਹਵਾਈ ਯਾਤਰਾ ਨੂੰ ਲੈ ਕੇ ਹੋਵੇਗਾ ਵੱਡਾ ਫ਼ੈਸਲਾ, PM ਮੋਦੀ ਵੱਲੋਂ ਆਦੇਸ਼ ਜਾਰੀ appeared first on Daily Post Punjabi.
Sport:
National