ਕੋਰੋਨਾ ਦੇ ਨਵੇਂ ਸਟ੍ਰੋਨ ਓਮੀਕ੍ਰਾਨ ਨੂੰ ਲੈ ਕੇ ਹਰ ਦੇਸ਼ ਚਿੰਤਤ ਹੈ। ਅਹਿਤਿਆਤ ਵਜੋਂ ਹਰੇਕ ਦੇਸ਼ ਵੱਲੋਂ ਸਾਵਧਾਨੀ ਵਰਤੀ ਜਾ ਰਹੀ ਹੈ ਤਾਂ ਜੋ ਨਵੇਂ ਵੈਰੀਐਂਟ ਨੂੰ ਕੰਟਰੋਲ ਕੀਤਾ ਜਾ ਸਕੇ। ਬ੍ਰਿਟੇਨ ਵਿਚ ਓਮੀਕ੍ਰੋਨ ਦੇ ਦੋ ਮਾਮਲੇ ਸਾਹਮਣੇ ਆਏ ਹਨ, ਜਿਸ ਨੂੰ ਦੇਖਦੇ ਹੋਏ ਯੂ. ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਸਖਤੀ ਲਾਗੂ ਕਰ ਦਿੱਤੀ ਗਈ ਹੈ। PM ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਵੀਆਂ ਗਾਈਡਲਾਈਜ਼ ਜਾਰੀ ਕੀਤੀਆਂ ਹਨ।
ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਇੰਗਲੈਂਡ ‘ਚ ਦਾਖਲ ਹੋਣ ਤੋਂ ਪਹਿਲਾਂ ਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ ਅਤੇ ਨਾਲ ਹੀ ਉਦੋਂ ਤੱਕ ਆਈਸੋਲੇਟ ਰਹਿਣਾ ਪਵੇਗਾ ਜਦੋਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ।
ਵੀਡੀਓ ਲਈ ਕਲਿੱਕ ਕਰੋ :-
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਓਮੀਕ੍ਰਾਨ ਦੇ ਸ਼ੱਕੀ ਕੇਸ ਲਈ ਸਕਾਰਾਤਮਕ ਟੈਸਟ ਕਰਨ ਵਾਲੇ ਲੋਕਾਂ ਦੇ ਸੰਪਰਕ ਵਿੱਚ ਆਏ ਸਨ, ਉਨ੍ਹਾਂ ਨੂੰ 10 ਦਿਨਾਂ ਲਈ ਸੈਲਫ ਆਈਸੋਲੇਟ ਰਹਿਣਾ ਪਏਗਾ। ਇਸ ਦੇ ਨਾਲ ਹੀ ਬੱਸ, ਟ੍ਰੇਨਾਂ ਅਤੇ ਸ਼ਾਪਿੰਗ ਵਾਲੀਆਂ ਥਾਵਾਂ ‘ਤੇ ਚਿਹਰੇ ਨੂੰ ਢੱਕਣਾ ਲਾਜ਼ਮੀ ਹੋਵੇਗਾ।
The post Breaking : ਓਮੀਕ੍ਰੋਨ : ਵਿਦੇਸ਼ ਜਾਣਾ ਫਿਰ ਹੋਵੇਗਾ ਮੁਸ਼ਕਲ, UK ਨੇ 2 ਮਾਮਲੇ ਆਉਂਦੇ ਹੀ ਸਖ਼ਤ ਕੀਤੇ ਨਿਯਮ appeared first on Daily Post Punjabi.
source https://dailypost.in/breaking/going-abroad-will/