ਸੋਨੀਪਤ ਹਦਸਾ: ਟਿੱਕਰੀ ਬਾਡਰ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਇੱਕ ਦੀ ਮੌਤ

ਹਰਿਆਣਾ ਦੇ ਸੋਨੀਪਤ ‘ਚ ਟਰੱਕ ਨੇ ਕਿਸਾਨਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪੰਜਾਬ ਦੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਇਕ ਹੋਰ ਜ਼ਖਮੀ ਹੈ। ਦੋ ਟਰੈਕਟਰਾਂ ਵਿੱਚ ਪੰਜਾਬ ਦੇ 35 ਕਿਸਾਨ ਟਿੱਕਰੀ ਬਾਰਡਰ ਵੱਲ ਜਾ ਰਹੇ ਸਨ। ਰੋਹਤਕ-ਪਾਣੀਪਤ ਹਾਈਵੇਅ ‘ਤੇ ਸਥਿਤ ਪਿੰਡ ਮਾਹਰਾ ਨੇੜੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ।ਰੋਹਤਕ-ਪਾਣੀਪਤ ਹਾਈਵੇਅ ‘ਤੇ ਬੁੱਧਵਾਰ ਰਾਤ ਪਿੰਡ ਮਾਹਰਾ ਨੇੜੇ ਇਕ ਟਰੱਕ ਨੇ ਪੰਜਾਬ ਦੇ ਕਿਸਾਨਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟਰੱਕ ਦੋ ਕਿਸਾਨਾਂ ਨੂੰ ਕਰੀਬ 20 ਫੁੱਟ ਤੱਕ ਘਸੀਟਦਾ ਲੈ ਗਿਆ। ਹਾਦਸੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਅਤੇ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੁੱਸੇ ‘ਚ ਆਏ ਕਿਸਾਨਾਂ ਨੇ ਕਰੀਬ ਦੋ ਘੰਟੇ ਹਾਈਵੇਅ ‘ਤੇ ਹੰਗਾਮਾ ਕੀਤਾ ਅਤੇ ਜਾਮ ਲਗਾ ਦਿੱਤਾ। ਮ੍ਰਿਤਕ ਕਿਸਾਨ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ।

Punjab farmers heading
Punjab farmers heading

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਨੂੰ ਸ਼ਾਂਤ ਕਰਕੇ ਜਾਮ ਖੁਲ੍ਹਵਾਇਆ ਅਤੇ ਲਾਸ਼ ਨੂੰ ਗੋਹਾਨਾ ਦੇ ਸਿਵਲ ਹਸਪਤਾਲ ‘ਚ ਰਖਵਾਇਆ | ਬੁੱਧਵਾਰ ਰਾਤ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਡੇਲਵਾ ਦੇ 35 ਕਿਸਾਨ ਦੋ ਟਰੈਕਟਰ ਟਰਾਲੀਆਂ ਵਿੱਚ ਟਿੱਕਰੀ ਸਰਹੱਦ ‘ਤੇ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਜਦੋਂ ਉਹ ਰੋਹਤਕ-ਪਾਣੀਪਤ ਹਾਈਵੇਅ ‘ਤੇ ਗੋਹਾਨਾ ਨੇੜੇ ਪੈਂਦੇ ਪਿੰਡ ਮਾਹਰਾ ਕੋਲ ਪਹੁੰਚੇ ਤਾਂ ਉਹ ਇਕ ਢਾਬੇ ਕੋਲ ਖਾਣਾ ਖਾਣ ਲਈ ਰੁਕੇ ਜਿੱਥੇ ਕਿਸਾਨ ਬਲਜੀਤ ਸਿੰਘ ਟਰਾਲੀ ਦੇ ਪਿੱਛੇ ਖੜ੍ਹਾ ਸੀ। ਇਸੇ ਦੌਰਾਨ ਪਿੱਛੇ ਤੋਂ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਕਿਸਾਨ ਟਰਾਲੀ ਅਤੇ ਟਰੱਕ ਵਿਚਕਾਰ ਆ ਗਿਆ। ਇਸ ਦੌਰਾਨ ਟਰਾਲੀ ਵਿੱਚ ਬੈਠਾ ਬਲਵੰਤ ਸਿੰਘ ਵੀ ਸਿਲੰਡਰ ਨਾਲ ਟਕਰਾ ਕੇ ਜ਼ਖ਼ਮੀ ਹੋ ਗਿਆ।

Punjab farmers heading
Punjab farmers heading

ਬਲਜੀਤ ਸਿੰਘ ਨੂੰ ਟਰੱਕ ਚਾਲਕ ਕਰੀਬ 20 ਫੁੱਟ ਤੱਕ ਘਸੀਟਦਾ ਲੈ ਗਿਆ ਅਤੇ ਮੌਕੇ ਤੋਂ ਟਰੱਕ ਸਮੇਤ ਫਰਾਰ ਹੋ ਗਿਆ। ਗੁੱਸੇ ਵਿੱਚ ਆਏ ਕਿਸਾਨਾਂ ਨੇ ਹਾਈਵੇਅ ਜਾਮ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਥਾਣਾ ਬੜੌਦਾ ਦੀ ਪੁਲਸ ਨੇ ਕਰੀਬ 2 ਘੰਟੇ ਬਾਅਦ ਜਾਮ ਖੁਲ੍ਹਵਾਇਆ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਗੋਹਾਨਾ ਦੇ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਨੇ ਮ੍ਰਿਤਕ ਕਿਸਾਨ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਦੀ ਮੰਗ ਕੀਤੀ ਹੈ।

ਦੇਖੋ ਵੀਡੀਓ : BJP ਦੇ ਜਿਆਣੀ ਬੋਲੇ ਕਿਸਾਨਾਂ ਨੇ ਦਹਿਸ਼ਤ ਫੈਲਾ ਕੀਤਾ ਅੰਦੋਲਨ, ਸ਼ੀਸ਼ੇ ਤੋੜ, ਕੱਪੜੇ ਫਾੜ ਗੁੰਡਾਗਰਦੀ ਕੀਤੀ ! …

The post ਸੋਨੀਪਤ ਹਦਸਾ: ਟਿੱਕਰੀ ਬਾਡਰ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਇੱਕ ਦੀ ਮੌਤ appeared first on Daily Post Punjabi.



Previous Post Next Post

Contact Form