ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ‘ਤੇ ਮੁਕੇਸ਼ ਖੰਨਾ ਦਾ ਵੱਡਾ ਹਮਲਾ, ਦੱਸਿਆ- ‘ਸਰਕਾਰ ਦੀ ਚਾਪਲੂਸ’

ਟੀਵੀ ਦੇ ਸ਼ਕਤੀਮਾਨ ਮੁਕੇਸ਼ ਖੰਨਾ ਉਨ੍ਹਾਂ ਕੁੱਝ ਕਲਾਕਾਰਾਂ ਵਿੱਚੋਂ ਇੱਕ ਹਨ ਜੋ ਹਰ ਮੁੱਦੇ ‘ਤੇ ਆਪਣੀ ਰਾਏ ਦਿੰਦੇ ਹਨ। ਹੁਣ ਉਨ੍ਹਾਂ ਨੇ ਅਦਾਕਾਰਾ ਕੰਗਨਾ ਰਣੌਤ ਦੇ ‘ਭੀਖ’ ਵਾਲੇ ਬਿਆਨ ਨੂੰ ਲੈ ਕੇ ਕੰਗਨਾ ‘ਤੇ ਨਿਸ਼ਾਨਾ ਸਾਧਿਆ ਹੈ।

ਇਸ ਦਿੱਗਜ ਕਲਾਕਾਰ ਨੇ ਕੰਗਨਾ ਨੂੰ ਇਸ ਬਿਆਨ ਲਈ ਚਾਪਲੂਸ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਉਸ ਦੀ ਅਗਿਆਨਤਾ ਨੂੰ ਦਰਸਾਉਂਦਾ ਹੈ, ਜੋ ਉਸ ਨੇ ਪੁਰਸਕਾਰ ਮਿਲਣ ਤੋਂ ਬਾਅਦ ਆਜ਼ਾਦੀ ਬਾਰੇ ਅਜਿਹੀਆਂ ਗੱਲਾਂ ਕਹੀਆਂ ਹਨ। ਮੁਕੇਸ਼ ਖੰਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ, ‘ਬਹੁਤ ਸਾਰੇ ਲੋਕ ਮੈਨੂੰ ਵਾਰ-ਵਾਰ ਕਹਿ ਰਹੇ ਹਨ ਕਿ ਤੁਸੀਂ ਦੇਸ਼ ਦੀ ਆਜ਼ਾਦੀ ‘ਤੇ ਕੀਤੇ ਗਏ ਵਿਅੰਗ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਕਿਉਂ ?? ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਬਿਆਨ ਦਿੱਤਾ ਹੈ। ਪਰ ਸ਼ਾਇਦ ਪੜ੍ਹਿਆ ਨਹੀਂ। ਇਸ ਲਈ ਮੈਨੂੰ ਇਹ ਜਨਤਕ ਤੌਰ ‘ਤੇ ਕਹਿਣਾ ਚਾਹੀਦਾ ਹੈ। ਮੇਰੇ ਹਿਸਾਬ ਨਾਲ ਇਹ ਬਿਆਨ ਬੱਚਿਆਂ ਵਰਗਾ ਸੀ। ਮਜ਼ਾਕੀਆ, ਚਾਪਲੂਸੀ ਤੋਂ ਪ੍ਰੇਰਿਤ ਸੀ। ਅਗਿਆਨਤਾ ਨੂੰ ਦਰਸਾਉਂਦਾ ਹੈ ਜਾਂ ਪਦਮ ਪੁਰਸਕਾਰ ਦਾ ਮਾੜਾ ਪ੍ਰਭਾਵ ਸੀ। ਮੈਂ ਨਹੀਂ ਜਾਣਦਾ, ਪਰ ਇਹ ਸਭ ਜਾਣਦੇ ਹਨ ਅਤੇ ਇਹ ਵੀ ਮੰਨਦੇ ਹਨ ਕਿ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਇੱਥੋਂ ਤੱਕ ਕਿ ਇਸ ਨੂੰ ਵੱਖਰੇ ਢੰਗ ਦਾ ਜਾਮਾ ਪਾਉਣ ਦੀ ਕੋਸ਼ਿਸ਼ ਕਰਨਾ ਕਿਸੇ ਲਈ ਵੀ ਮੂਰਖਤਾ ਤੋਂ ਘੱਟ ਨਹੀਂ ਹੋਵੇਗਾ।

ਇਹ ਵੀ ਪੜ੍ਹੋ : BJP ਆਗੂ ਨੇ ਰਾਹੁਲ ਨੂੰ ਲਿਖੀ ਚਿੱਠੀ, ਪੁੱਛਿਆ – ਸਿੱਧੂ ਦੇ ਪਾਕਿਸਤਾਨ ਪਿਆਰ ‘ਤੇ ਕਿਉਂ ਚੁੱਪ, ਕੀ ਤੁਸੀਂ ਵੀ ਸਮਰਥਨ ਕਰਦੇ ਹੋ ?

ਅਦਾਕਾਰ ਨੇ ਅੱਗੇ ਕਿਹਾ, ‘ਪਰ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਕਹਿਣਾ ਜਾਂ ਗਾਉਣਾ.. ਸਾਨੂੰ ਦੇ ਦਿੱਤੀ ਅਜ਼ਾਦੀ ਬਿਨਾਂ ਖੜਗ ਬਿਨਾਂ ਢਾਲ, ਸਾਬਰਮਤੀ ਕੇ ਸੰਤ ਤੁਨੇ ਕਰ ਦੀਆ ਕਮਾਲ.. ਅਸਲੀਅਤ ਤੋਂ ਓਨੀ ਹੀ ਦੂਰ ਹੈ, ਜਿਨ੍ਹਾਂ ਉਪਰ ਵਾਲਾ ਬਿਆਨ। ਅਸਲੀਅਤ ਇਹ ਹੈ ਕਿ ਜੇ ਕਿਸੇ ਨੇ ਅੰਗਰੇਜ਼ ਸਰਕਾਰ ਦੇ ਮਨ ‘ਚ ਡਰ ਪੈਦਾ ਕੀਤਾ ਸੀ ਤਾਂ ਉਹ ਦੇਸ਼ ਦੇ ਅਣਗਿਣਤ ਕ੍ਰਾਂਤੀਕਾਰੀਆਂ ਦੀ ਕੁਰਬਾਨੀ, ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੌਜ ਦਾ ਡਰ ਅਤੇ ਉਸ ਦੇ ਆਪਣੇ ਹੀ ਫ਼ੌਜੀਆਂ ਦੀ ਬਗਾਵਤ ਸੀ। ਇਸ ਲਈ ਕਿਰਪਾ ਕਰਕੇ ਅਜਿਹੇ ਵਿਵਾਦਿਤ ਬਿਆਨ ਨਾ ਦਿਓ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ‘ਤੇ ਮੁਕੇਸ਼ ਖੰਨਾ ਦਾ ਵੱਡਾ ਹਮਲਾ, ਦੱਸਿਆ- ‘ਸਰਕਾਰ ਦੀ ਚਾਪਲੂਸ’ appeared first on Daily Post Punjabi.



Previous Post Next Post

Contact Form