ਜੇਕਰ ਤੁਸੀਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਾਸਪੋਰਟ ਇੱਕ ਜ਼ਰੂਰੀ ਅਤੇ ਲਾਜ਼ਮੀ ਦਸਤਾਵੇਜ਼ ਹੈ। ਪਾਸਪੋਰਟ ਬਣਵਾਉਣ ਲਈ, ਵਿਦੇਸ਼ ਮੰਤਰਾਲੇ (MEA) ਨੇ ਦੇਸ਼ ਭਰ ਵਿੱਚ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਹੋਏ ਹਨ, ਜਿੱਥੇ ਤੁਸੀਂ ਪਾਸਪੋਰਟ ਬਣਵਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪਾਸਪੋਰਟ ਅਪਲਾਈ ਕਰਨ ਤੋਂ ਪਹਿਲਾਂ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।
ਨਵੇਂ ਪਾਸਪੋਰਟ ਲਈ ਲੋੜੀਂਦੇ ਦਸਤਾਵੇਜ਼ :
ਕਿਸੇ ਵੀ ਸਰਕਾਰੀ ਬੈਂਕ ਖਾਤੇ ਦੀ ਫੋਟੋ ਪਾਸਬੁੱਕ
ਇੱਕ ਵੋਟਰ ਪਛਾਣ ਪੱਤਰ
ਆਧਾਰ ਕਾਰਡ
ਬਿਜਲੀ ਦਾ ਬਿੱਲ
ਕਿਰਾਏ ਦਾ ਇਕਰਾਰਨਾਮਾ
ਡ੍ਰਾਇਵਿੰਗ ਲਾਇਸੇੰਸ
ਪੈਨ ਕਾਰਡ
ਲੈਂਡਲਾਈਨ ਜਾਂ ਪੋਸਟਪੇਡ ਮੋਬਾਈਲ ਬਿੱਲ
ਗੈਸ ਕੁਨੈਕਸ਼ਨ ਦਾ ਸਬੂਤ
ਗਾਡੀਅਨ ਦਾ ਪਾਸਪੋਰਟ
ਲੈਟਰਹੈੱਡ (ਸਰਟੀਫਿਕੇਟ)।
ਆਮਦਨ ਕਰ ਮੁਲਾਂਕਣ ਆਰਡਰ
ਸਕੂਲ ਛੱਡਣ ਦਾ ਸਰਟੀਫਿਕੇਟ
ਜਨਮ ਸਰਟੀਫਿਕੇਟ
ਨਾਬਾਲਗਾਂ ਦੇ ਨਵੇਂ ਪਾਸਪੋਰਟ ਲਈ ਲੋੜੀਂਦੇ ਦਸਤਾਵੇਜ਼ :
ਮਾਤਾ-ਪਿਤਾ ਦਾ ਪਾਸਪੋਰਟ
ਮਾਪਿਆਂ ਦੇ ਨਾਮ ਦਾ ਸਰਟੀਫਿਕੇਟ
ਬੈਂਕ ਖਾਤੇ ਦੀ ਫੋਟੋ ਪਾਸਬੁੱਕ
ਜਨਮ ਸਰਟੀਫਿਕੇਟ
ਆਧਾਰ ਕਾਰਡ ਜਾਂ ਈ-ਆਧਾਰ
ਪੈਨ ਕਾਰਡ
ਸਕੂਲ ਛੱਡਣ ਦਾ ਸਰਟੀਫਿਕੇਟ
ਆਨਲਾਈਨ ਫਾਰਮ ਜਮ੍ਹਾਂ ਕਰਕੇ ਇਸ ਤਰ੍ਹਾਂ ਪਾਸਪੋਰਟ ਲਈ ਕਰੋ ਅਪਲਾਈ : ਆਨਲਾਈਨ ਫਾਰਮ ਜਮ੍ਹਾ ਕਰਨ ਲਈ ਤੁਹਾਨੂੰ ਪਾਸਪੋਰਟ ਸੇਵਾ ਪੋਰਟਲ ‘ਤੇ ਰਜਿਸਟਰ ਕਰਨਾ ਹੋਵੇਗਾ। ਰਜਿਸਟਰ ਕਰਨ ਤੋਂ ਬਾਅਦ, ਪਾਸਪੋਰਟ ਸੇਵਾ ਪੋਰਟਲ ‘ਤੇ ਲੌਗਇਨ ਕਰੋ। ਅਪਲਾਈ ਫਾਰ ਫਰੈਸ਼ ਪਾਸਪੋਰਟ ਜਾਂ ਪਾਸਪੋਰਟ ਰੀਈਸ਼ੂ ਲਿੰਕ ‘ਤੇ ਕਲਿੱਕ ਕਰੋ।
ਪਾਸਪੋਰਟ ਦੇ ਨਵੇਂ ਜਾਂ ਮੁੜ-ਜਾਰੀ ਕਰਨ ਲਈ ਫਾਰਮ ਜਮ੍ਹਾ ਕਰਨ ਤੋਂ ਬਾਅਦ, ਪਾਸਪੋਰਟ ਸੇਵਾ ਕੇਂਦਰ (ਪੀ ਐੱਸ ਕੇ) ਵਿੱਚ ਅਪਾਇੰਟਮੈਂਟ ਸ਼ਡਿਊਲ ਕਰਨ ਲਈ “ਪੇ ਐਂਡ ਸ਼ਡਿਊਲ ਅਪਾਇੰਟਮੈਂਟ” ਲਿੰਕ ‘ਤੇ ਕਲਿੱਕ ਕਰੋ। ਪਾਸਪੋਰਟ ਸੇਵਾ ਕੇਂਦਰ (ਪੀ ਐੱਸ ਕੇ) ਦੀ ਸਥਿਤੀ ਲੱਭੋ ਅਤੇ ਆਪਣਾ ਪੀ ਐੱਸ ਕੇ ਚੁਣੋ। ਅਪਾਇੰਟਮੈਂਟ ਬੁੱਕ ਕਰਨ ਤੋਂ ਬਾਅਦ, ਤੁਸੀਂ ਕ੍ਰੈਡਿਟ/ਡੈਬਿਟ ਕਾਰਡ ਜਾਂ SBI ਬੈਂਕ ਚਲਾਨ ਰਾਹੀਂ ਆਨਲਾਈਨ ਭੁਗਤਾਨ ਕਰ ਸਕਦੇ ਹੋ। ਯੂਜ਼ਰ ਐਪਲੀਕੇਸ਼ਨ ਰਸੀਦ ਦਾ ਪ੍ਰਿੰਟ ਜ਼ਰੂਰ ਕਢਵਾ ਲਵੋ।
ਪਾਸਪੋਰਟ ਸੇਵਾ ਕੇਂਦਰ (ਪੀ ਐੱਸ ਕੇ) ‘ਤੇ ਜਾਓ ਜਿੱਥੇ ਅਪਾਇੰਟਮੈਂਟ ਬੁੱਕ ਕੀਤੀ ਗਈ ਹੈ, ਉੱਥੇ ਦਸਤਾਵੇਜ਼ਾਂ ਦੇ ਨਾਲ ਦੂਜੀ ਵੈਬਸਾਈਟ ਜੋ ਇੱਕ ਨਵੀਂ ਵਿੰਡੋ ਵਿੱਚ ਖੁੱਲ੍ਹੇਗੀ ਜਿਸ ਵਿੱਚ ਜਨਮ ਮਿਤੀ ਦਾ ਸਬੂਤ, ਇੱਕ ਫੋਟੋ ਦੇ ਨਾਲ ਪਛਾਣ ਦਾ ਸਬੂਤ, ਰਿਹਾਇਸ਼ ਦਾ ਸਬੂਤ ਅਤੇ ਕੌਮੀਅਤ ਦੇ ਸਬੂਤ ਭਰਨਾ ਹੋਵੇਗਾ। ਜਿਸ ਤੋਂ ਬਾਅਦ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਹੋ ਜਾਵੇਗੀ ਅਤੇ 10 ਤੋਂ 15 ਦਿਨਾਂ ਵਿੱਚ ਤੁਹਾਡਾ ਪਾਸਪੋਰਟ ਸਪੀਡ ਪੋਸਟ ਰਾਹੀਂ ਘਰ ਪਹੁੰਚ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਖ਼ੁਸ਼ਖਬਰੀ! ਵਿਦੇਸ਼ ਜਾਣ ਲਈ ਪਾਸਪੋਰਟ ਬਣੇਗਾ ਝੱਟ, ਜਾਣੋ ਕਿਹੜੇ ਲੱਗਣਗੇ ਦਸਤਾਵੇਜ਼ ਤੇ ਕਿਵੇਂ ਹੋਵੇਗਾ ਅਪਲਾਈ appeared first on Daily Post Punjabi.