
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਦੁਨੀਆਂ ਭਰ ਵਿੱਚ ਲਾਗ ਵਧਣ ਦਾ ਕਾਫੀ ਜ਼ਿਆਦਾ ਖ਼ਤਰਾ ਪੈਦਾ ਹੋ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਦੁਨੀਆਂ ਦੇ ਕੁਝ ਇਲਾਕਿਆਂ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹੈ। ਕੈਨੇਡਾ ਨੇ ਉਨ੍ਹਾਂ ਵਿਦੇਸ਼ੀ ਯਾਤਰੀਆਂ ਲਈ ਆਪਣੇ ਬਾਰਡਰ ਬੰਦ ਕਰ ਦਿੱਤੇ, ਜੋ ਹਾਲ ਹੀ ਵਿੱਚ ਦੱਖਣੀ ਅਫ਼ਰੀਕਾ, ਨਾਮੀਬੀਆ, ਲਿਸੋਥੋ, ਬੋਟਸਵਾਨਾ, ਇਸਵਾਟਿਨੀ, ਜ਼ਿੰਬਾਬਵੇ ਅਤੇ ਮੌਜ਼ਾਂਬਿਕ ਹੋ ਕੇ ਆਏ ਹਨ। ਜੇਕਰ ਵਿਦੇਸ਼ੀ ਯਾਤਰੀ ਪਿਛਲੇ 14 ਦਿਨਾਂ ਦੌਰਾਨ ਇਨ੍ਹਾਂ ਦੇਸ਼ਾਂ ਵਿੱਚ ਜਾ ਕੇ ਆਏ ਹਨ ਤਾਂ ਉਹ ਕੈਨੇਡਾ ਨਹੀਂ ਦਾਖ਼ਲ ਹੋ ਸਕਦੇ। ਕੈਨੇਡਾ ਨੇ ਕਿਹਾ ਹੈ ਕਿ ਨਾਈਜੀਰੀਆ ਤੋਂ ਆਉਣ ਵਾਲੇ ਦੋ ਯਾਤਰੀਆਂ ਵਿੱਚ ਓਮੀਕਰੋਨ ਮਿਲਿਆ ਹੈ ਅਤੇ ਤੀਜਾ ਮਾਮਲਾ ਸੋਮਵਾਰ ਨੂੰ ਸਾਹਮਣੇ ਆਇਆ ਹੈ।
The post ਓਮੀਕਰੋਨ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲਿਆਂ ਦੀ ਕੈਨੇਡਾ ‘ਚ ਨਹੀਂ ਹੋਵੇਗੀ ਐਂਟਰੀ first appeared on Punjabi News Online.
source https://punjabinewsonline.com/2021/12/01/%e0%a8%93%e0%a8%ae%e0%a9%80%e0%a8%95%e0%a8%b0%e0%a9%8b%e0%a8%a8-%e0%a8%aa%e0%a9%8d%e0%a8%b0%e0%a8%ad%e0%a8%be%e0%a8%b5%e0%a8%bf%e0%a8%a4-%e0%a8%a6%e0%a9%87%e0%a8%b8%e0%a8%bc%e0%a8%be%e0%a8%82/