ਪ੍ਰਿਟੀ ਜ਼ਿੰਟਾ ਸਰੋਗੇਸੀ ਰਾਹੀਂ ਬਣੀ ਜੌੜੇ ਬੱਚਿਆਂ ਦੀ ਮਾਂ, ਧੀ-ਪੁੱਤ ਇਕੱਠੇ ਹੋਣ ਨਾਲ ਘਰ ‘ਚ ਗੂੰਜੀਆਂ ਕਿਲਕਾਰੀਆਂ

ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਮਾਂ ਬਣ ਚੁੱਕੀ ਹੈ। ਉਹ ਜੁੜਵਾਂ ਬੱਚਿਆਂ ਦੀ ਮਾਂ ਬਣ ਗਈ ਹੈ। ਉਨ੍ਹਾਂ ਦੇ ਘਰ ਸਰੋਗੇਸੀ ਰਾਹੀਂ ਪੁੱਤਰ ਅਤੇ ਧੀ ਨੇ ਜਨਮ ਲਿਆ ਹੈ ।ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ ਹੈ। ਪ੍ਰਿਟੀ ਜ਼ਿੰਟਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਨਵਜੰਮੇ ਬੱਚਿਆਂ ਦਾ ਨਾਂ ਜੈ ਅਤੇ ਜੀਆ ਰੱਖਿਆ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਉਹ ਵੀਰਵਾਰ ਯਾਨੀ ਕਿ ਅੱਜ ਸੈਰੋਗੇਸੀ ਰਾਹੀਂ ਦੋ ਬੱਚਿਆਂ ਦੀ ਮਾਂ ਬਣੀ ਹੈ। ਦੋਨੋਂ ਹਾਜੀ ਇਸ ਗੱਲ ਨਾਲ ਬਹੁਤ ਖੁਸ਼ ਹਨ, ਪਰ ਉਨ੍ਹਾਂ ਦੀ ਇਸ ਖਬਰ ਨੇ ਉਨ੍ਹਾਂ ਦੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

ਇਹ ਵੀ ਪੜ੍ਹੋ: ਖਹਿਰਾ ਦੀ ਸਲਾਖਾਂ ਪਿੱਛੇ ਦੀ ਤਸਵੀਰ ਆਈ ਸਾਹਮਣੇ, ਬਾਬੇ ਨਾਨਕ ਨੂੰ ਕੀਤੀ ਸੱਚ ਦੇ ਜਿੱਤ ਦੀ ਅਰਦਾਸ

ਪ੍ਰਿਟੀ ਨੇ ਟਵੀਟ ਕਰਦਿਆਂ ਲਿਖਿਆ,”ਮੈਂ ਸਾਰਿਆਂ ਨਾਲ ਅੱਜ ਦੀ ਸਭ ਤੋਂ ਵੱਡੀ ਖੁਸ਼ਖਬਰੀ ਸਾਂਝੀ ਕਰਨਾ ਚਾਹੁੰਦੀ ਹਾਂ। ਜੀਨ ਤੇ ਮੈਂ ਬੇਹੱਦ ਖੁਸ਼ ਹਾਂ ਤੇ ਸਾਡਾ ਦਿਲ ਪਿਆਰ ਨਾਲ ਭਰਿਆ ਹੋਇਆ ਹੈ, ਕਿਉਂਕਿ ਅਸੀਂ ਆਪਣੇ ਜੁੜਵਾਂ ਬੱਚਿਆਂ ਜੈ ਜ਼ਿੰਟਾ ਗੁੱਡਈਨਫ ਤੇ ਜੀਆ ਜ਼ਿੰਟਾ ਗੁੱਡਈਨਫ ਦਾ ਆਪਣੇ ਪਰਿਵਾਰ ਵਿੱਚ ਸਵਾਗਤ ਕਰ ਰਹੇ ਹਾਂ।”

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਪ੍ਰਿਟੀ ਜ਼ਿੰਟਾ ਸਰੋਗੇਸੀ ਰਾਹੀਂ ਬਣੀ ਜੌੜੇ ਬੱਚਿਆਂ ਦੀ ਮਾਂ, ਧੀ-ਪੁੱਤ ਇਕੱਠੇ ਹੋਣ ਨਾਲ ਘਰ ‘ਚ ਗੂੰਜੀਆਂ ਕਿਲਕਾਰੀਆਂ appeared first on Daily Post Punjabi.



Previous Post Next Post

Contact Form