ਕੀ ਤੀਜੇ ਮੁਲਖ ਦਾ ਨਾਗਰਿਕ ਹੁਣ ਨੇਪਾਲ ਰਾਂਹੀ ਭਾਰਤ ਨਹੀਂ ਜਾ ਸਕੇਗਾ ?

ਭਾਰਤੀ ਅਧਿਕਾਰੀਆਂ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇਣ ਮਗਰੋਂ ਹੁਣ ਨੇਪਾਲ ਵੱਲੋਂ ਕਿਸੇ ਤੀਜੇ ਮੁਲਕ ਦੇ ਨਾਗਰਿਕਾਂ ਨੂੰ ਹਾਲ ਹੀ ’ਚ ਲਾਂਚ ਕੀਤੇ ਗਏ ਕੁਰਥਾ-ਜਯਾਨਗਰ ਰੇਲ ਮਾਰਗ ਰਾਹੀਂ ਭਾਰਤ ਤੱਕ ਸਫ਼ਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ‘ਦਿ ਕਾਠਮੰਡੂ ਪੋਸਟ ਨਿਊਜ਼ਪੇਪਰ’ ਦੀ ਰਿਪੋਰਟ ਮੁਤਾਬਕ,‘ਰੇਲਵੇ ਵਿਭਾਗ ਦੇ ਡਾਇਰੈਕਟਰ ਜਨਰਲ ਦੀਪਕ ਕੁਮਾਰ ਭੱਟਾਰਾਏ ਨੇ ਕਿਹਾ,‘ਇਸ ਸਬੰਧੀ ਮੁਲਕ ਪਾਰ ਰੇਲਵੇ ਅਪਰੇਸ਼ਨਾਂ ਸਬੰਧੀ ਐੱਸਓਪੀਜ਼ ਨਿਰਧਾਰਤ ਕਰਨ ਸਮੇਂ ਸਹਿਮਤੀ ਪ੍ਰਗਟਾਈ ਗਈ।’ ਨੇਪਾਲ ਅਤੇ ਭਾਰਤ ’ਚ ਕੁਝ ਸਰਹੱਦ ਸਾਂਝੀ ਹੈ, ਜੋ ਅਪਰਾਧੀਆਂ ਤੇ ਦਹਿਸ਼ਤੀ ਕਾਰਵਾਈਆਂ ਲਈ ਪਨਾਹਗਾਹ ਰਹੀ ਹੈ। ਬੀਤੇ 22 ਅਕਤੂਬਰ ਨੂੰ ਭਾਰਤ ਨੇ ਬਿਹਾਰ ਦੇ ਜਯਾਨਗਰ ਤੋਂ ਨੇਪਾਲ ਦੇ ਕੁਰਥਾ ਨੂੰ ਆਪਸ ’ਚ ਮਿਲਾਉਣ ਵਾਲਾ 34।9 ਕਿਲੋਮੀਟਰ ਲੰਮਾ ਸਰਹੱਦੀ ਰੇਲ ਲਿੰਕ ਨੇਪਾਲ ਸਰਕਾਰ ਦੇ ਹਵਾਲੇ ਕੀਤਾ ਸੀ। ਸ੍ਰੀ ਭੱਟਾਰਾਏ ਨੇ ਕਿਹਾ ਕਿ ਐੱਸਓਪੀਜ਼ ਬਾਰੇ ਅੰਤਿਮ ਫ਼ੈਸਲੇ ਤੱਕ ਪੁੱਜਣ ’ਚ ਦੇਰੀ ਦਾ ਇੱਕ ਮੁੱਖ ਕਾਰਨ ਭਾਰਤ ਦੀਆਂ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਸਨ। ਰਿਪੋਰਟ ਮੁਤਾਬਕ ਨੇਪਾਲ ਵੱਲੋਂ ਭਾਰਤ ਨੂੰ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਸਰਹੱਦ ’ਤੇ ਬਿਨਾਂ ਕਿਸੇ ਰੁਕਾਵਟ ਸੁਰੱਖਿਆ ਸਬੰਧੀ ਕਲੀਅਰੈਂਸ ਆਸਾਨ ਹੋ ਸਕੇ। ਖ਼ਬਰ ਮੁਤਾਬਕ ਭਾਰਤ ਨੂੰ ਇਸ ਗੱਲ ਦੀ ਚਿੰਤਾ ਸਤਾਉਂਦੀ ਰਹੀ ਹੈ ਕਿ ਜੇਕਰ ਤੀਜੇ ਮੁਲਕ ਦੇ ਨਾਗਰਿਕਾਂ ਨੂੰ ਕੁਰਥ-ਜਯਾਨਗਰ ਰੇਲਵੇ ਸੜਕ ਰਾਹੀਂ ਸਫ਼ਰ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਤਾਂ ਸਰਹੱਦ ਪਾਰਲੇ ਅਪਰਾਧਾਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ। ਹਾਲਾਂਕਿ, ਹਾਲ ਦੀ ਘੜੀ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰੇਲ ਸੇਵਾ ਮੁੜ ਕਦੋਂ ਬਹਾਲ ਹੋਵੇਗੀ। ਇਹੀ ਕਾਰਨ ਹੈ ਕਿ ਨੇਪਾਲ ਸਰਕਾਰ ਨੇ ਅਜੇ ਰੇਲ ਸੇਵਾ ਸਬੰਧੀ ਆਰਡੀਨੈਂਸ ਲਿਆਉਣਾ ਹੈ ਜਦਕਿ ਨੇਪਾਲ ਦੀ ਰੇਲਵੇ ਕੰਪਨੀ ਵਿੱਚ ਵੱਡੇ ਪੱਧਰ ’ਤੇ ਅਮਲੇ ਦੀ ਘਾਟ ਹੈ।

The post ਕੀ ਤੀਜੇ ਮੁਲਖ ਦਾ ਨਾਗਰਿਕ ਹੁਣ ਨੇਪਾਲ ਰਾਂਹੀ ਭਾਰਤ ਨਹੀਂ ਜਾ ਸਕੇਗਾ ? first appeared on Punjabi News Online.



source https://punjabinewsonline.com/2021/11/21/%e0%a8%95%e0%a9%80-%e0%a8%a4%e0%a9%80%e0%a8%9c%e0%a9%87-%e0%a8%ae%e0%a9%81%e0%a8%b2%e0%a8%96-%e0%a8%a6%e0%a8%be-%e0%a8%a8%e0%a8%be%e0%a8%97%e0%a8%b0%e0%a8%bf%e0%a8%95-%e0%a8%b9%e0%a9%81%e0%a8%a3/
Previous Post Next Post

Contact Form