ਸਰਕਾਰ ਵੱਲੋਂ ਸਾਲ 1985 ਦੇ ਐਨਡੀਪੀਐਸ ਐਕਟ ਦੀਆਂ ਮੌਜੂਦਾ ਧਾਰਾਵਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਦੇ ਮੰਤਰਾਲੇ ਨਸ਼ਿਆਂ ਦੀ ਨਿੱਜੀ ਵਰਤੋਂ ਦੇ ਗੈਰ ਅਪਰਾਧੀਕਰਨ ਕੀਤੇ ਜਾਣ ਬਾਰੇ ਇੱਕਰਾਇ ਹਨ। ਇਸ ਵਿੱਚ ਨਸ਼ੇ ਦਾ ਸੇਵਨ ਕਰਨ ਵਾਲੇ ਉਹ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਕੋਲੋਂ ਥੋੜ੍ਹੀ ਮਾਤਰਾ ਵਿੱਚ ਨਸ਼ਾ ਬਰਾਮਦ ਹੁੰਦਾ ਹੈ। ਖ਼ਬਰਾਂ ਮੁਤਾਬਕ ਇਹ ਮਹਿਸੂਸ ਕੀਤਾ ਗਿਆ ਕਿ ਅਜਿਹੇ ਮਾਮਲਿਆਂ ਵਿੱਚ ਲਾਜ਼ਮੀ ਮੁੜਵਸੇਬਾ ਅਤੇ ਨਸ਼ਾਛੁਡਾਊ ਪ੍ਰੋਗਰਾਮ ਹੋਣੇ ਚਾਹੀਦੇ ਹਨ ਨਾ ਕਿ ਸਖ਼ਤ ਸਜ਼ਾਵਾਂ। ਇਸ ਦਿਸ਼ਾ ਵਿੱਚ ਬਣਦੀਆਂ ਕਾਨੂੰਨੀ ਸੋਧਾਂ ਆਉਣ ਵਾਲੇ ਦਿਨਾਂ ਵਿੱਚ ਰੂਪ ਧਾਰਨ ਕਰ ਸਕਦੀਆਂ ਹਨ।
The post ਭਾਰਤ ਵਿੱਚ ਨਸ਼ੇ ਦੀ ਨਿੱਜੀ ਵਰਤੋਂ ਨਹੀਂ ਰਹੇਗੀ ਅਪਰਾਧ ! first appeared on Punjabi News Online.
source https://punjabinewsonline.com/2021/11/13/%e0%a8%ad%e0%a8%be%e0%a8%b0%e0%a8%a4-%e0%a8%b5%e0%a8%bf%e0%a9%b1%e0%a8%9a-%e0%a8%a8%e0%a8%b8%e0%a8%bc%e0%a9%87-%e0%a8%a6%e0%a9%80-%e0%a8%a8%e0%a8%bf%e0%a9%b1%e0%a8%9c%e0%a9%80-%e0%a8%b5%e0%a8%b0/
Sport:
PTC News