‘ਦਿ ਕਪਿਲ ਸ਼ਰਮਾ’ ਸ਼ੋਅ ਦੀ ਸ਼ੂਟਿੰਗ ਲਈ ਨਹੀਂ ਪਹੁੰਚੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ

smriti irani kapil show: ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਸਿਤਾਰੇ ਆਪਣੇ ਪ੍ਰੋਜੈਕਟਾਂ ਨੂੰ ਪ੍ਰਮੋਟ ਕਰਨ ਆਉਂਦੇ ਹਨ। ਖਬਰਾਂ ਸਨ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਆਪਣੀ ਪਹਿਲੀ ਕਿਤਾਬ ਦੇ ਪ੍ਰਮੋਸ਼ਨ ਲਈ ਕਾਮੇਡੀ ਸ਼ੋਅ ‘ਚ ਆਉਣ ਵਾਲੀ ਸੀ। ਉਸ ਨੇ ਬੁੱਧਵਾਰ 24 ਨਵੰਬਰ ਨੂੰ ਸ਼ੂਟਿੰਗ ਕਰਨੀ ਸੀ।

smriti irani kapil show
smriti irani kapil show

ਪਰ ਪ੍ਰਸ਼ੰਸਕਾਂ ਲਈ ਇਹ ਨਿਰਾਸ਼ਾ ਵਾਲੀ ਗੱਲ ਹੈ ਕਿ ਸਮ੍ਰਿਤੀ ਇਰਾਨੀ ਨੇ ਕਪਿਲ ਦੇ ਸ਼ੋਅ ਦੀ ਸ਼ੂਟਿੰਗ ਛੱਡ ਦਿੱਤੀ ਹੈ। ਰਿਪੋਰਟ ‘ਚ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਸਮ੍ਰਿਤੀ ਇਰਾਨੀ ਅਤੇ ਕਪਿਲ ਸ਼ਰਮਾ ਨੂੰ ਇਸ ਪੂਰੇ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਸੀ। ਸਮ੍ਰਿਤੀ ਇਰਾਨੀ ਦੇ ਡਰਾਈਵਰ ਅਤੇ ਦਿ ਕਪਿਲ ਸ਼ਰਮਾ ਸ਼ੋਅ ਦੇ ਗੇਟਕੀਪਰ ਵਿਚਕਾਰ ਗਲਤਫਹਿਮੀ ਹੋ ਗਈ ਸੀ। ਜਿਸ ਕਾਰਨ ਇਹ ਨਤੀਜਾ ਸਾਹਮਣੇ ਆਇਆ ਹੈ। ਉਮੀਦ ਹੈ ਕਿ ਇਹ ਮਾਮਲਾ ਜਲਦੀ ਹੱਲ ਹੋ ਜਾਵੇਗਾ। ਜੇਕਰ ਹੱਲ ਨਾ ਹੋਇਆ ਤਾਂ ਸਮ੍ਰਿਤੀ ਇਰਾਨੀ ਕਪਿਲ ਸ਼ਰਮਾ ਦੇ ਸ਼ੋਅ ‘ਚ ਮਹਿਮਾਨ ਵਜੋਂ ਨਹੀਂ ਪਹੁੰਚੇਗੀ।

ਕਪਿਲ ਦੇ ਸ਼ੋਅ ਵਿੱਚ ਸਮ੍ਰਿਤੀ ਇਰਾਨੀ ਆਪਣੀ ਪਹਿਲੀ ਕਿਤਾਬ ਬਾਰੇ ਗੱਲ ਕਰਨ ਵਾਲੀ ਸੀ। ਕਾਮੇਡੀ ਸ਼ੋਅ ‘ਚ ਸਮ੍ਰਿਤੀ ਇਰਾਨੀ ਨੂੰ ਦੇਖਣ ਲਈ ਪ੍ਰਸ਼ੰਸਕ ਬੇਤਾਬ ਸਨ। ਕਪਿਲ ਸ਼ਰਮਾ ਸ਼ੋਅ ਦੀ ਗੱਲ ਕਰੀਏ ਤਾਂ ਇਸ ਵਿੱਚ ਕ੍ਰਿਸ਼ਨਾ ਅਭਿਸ਼ੇਕ, ਭਾਰਤੀ ਸਿੰਘ, ਸੁਦੇਸ਼ ਲਹਿਰੀ, ਕੀਕੂ ਸ਼ਾਰਦਾ, ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ ਨੇ ਆਪਣੇ ਕਾਮੇਡੀ ਦੇ ਜੌਹਰ ਦਿਖਾਏ। ਅਰਚਨਾ ਪੂਰਨ ਸਿੰਘ ਸ਼ੋਅ ਦੀ ਜੱਜ ਹੈ। ਪਿਛਲੇ ਐਪੀਸੋਡ ‘ਚ ਸਲਮਾਨ ਖਾਨ ਮਹਿਮਾਨ ਦੇ ਤੌਰ ‘ਤੇ ਆਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਕਪਿਲ ਦੇ ਸ਼ੋਅ ‘ਚ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ‘Antim’ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ। ਉਨ੍ਹਾਂ ਨਾਲ ਸ਼ੋਅ ‘ਚ ਸ਼ਾਮਲ ਹੋਣ ਲਈ ਮਹੇਸ਼ ਮਾਂਜਰੇਕਰ, ਮਹਿਮਾ ਮਕਵਾਨਾ, ਆਯੂਸ਼ ਸ਼ਰਮਾ ਵੀ ਪਹੁੰਚੇ ਸਨ। ਕਪਿਲ ਦੇ ਸ਼ੋਅ ਨੂੰ ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਹੈ। ਸਲਮਾਨ ਖਾਨ ਦੇ ਆਉਣ ਨਾਲ ਸੈੱਟ ‘ਤੇ ਖੂਬ ਮਸਤੀ ਕੀਤੀ ਗਈ।

The post ‘ਦਿ ਕਪਿਲ ਸ਼ਰਮਾ’ ਸ਼ੋਅ ਦੀ ਸ਼ੂਟਿੰਗ ਲਈ ਨਹੀਂ ਪਹੁੰਚੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ appeared first on Daily Post Punjabi.



Previous Post Next Post

Contact Form