ਕਿਸਾਨ ਅੰਦੋਲਨ ਵਿਚਕਾਰ ਮੋਦੀ ਸਰਕਾਰ ਖੋਲ੍ਹੇਗੀ ਕਿਸਾਨਾਂ ਲਈ ਪੈਸਿਆਂ ਦਾ ਪਿਟਾਰਾ, ​ਜਾਣੋ ਕਿਵੇਂ….

ਦੇਸ਼ ਦੇ ਲੱਖਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਤੋਂ ਇੱਕ ਵਾਰ ਫਿਰ ਖੁਸ਼ਖਬਰੀ ਮਿਲਣ ਜਾ ਰਹੀ ਹੈ। ਅਗਲੇ ਮਹੀਨੇ 15 ਦਸੰਬਰ ਤੱਕ, ਸਰਕਾਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 10ਵੀਂ ਕਿਸ਼ਤ ਜਾਰੀ ਕਰ ਸਕਦੀ ਹੈ।

pm kisan samman nidhi yojana 10th
pm kisan samman nidhi yojana 10th

ਜੇਕਰ ਤੁਸੀਂ ਇੱਕ ਕਿਸਾਨ ਹੋ ਅਤੇ ਤੁਸੀਂ ਅਜੇ ਤੱਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਰਜਿਸਟਰ ਨਹੀਂ ਕੀਤਾ ਹੈ, ਤਾਂ ਇਹ ਸਹੀ ਸਮਾਂ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਰਜਿਸਟ੍ਰੇਸ਼ਨ ਕਰਵਾ ਲਈ ਹੈ ਤਾਂ ਤੁਹਾਡੇ ਬੈਂਕ ਖਾਤੇ ‘ਚ ਦੋ ਹਜ਼ਾਰ ਰੁਪਏ ਦੀ ਰਕਮ ਆਵੇਗੀ। ਸਰਕਾਰ ਨੇ ਹੁਣ ਤੱਕ ਭਾਰਤ ਦੇ 11.37 ਕਰੋੜ ਕਿਸਾਨਾਂ ਨੂੰ 1.58 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਹਨ। ਮੀਡੀਆ ਰਿਪੋਰਟਾਂ ਮੁਤਾਇਕ ਸਰਕਾਰ ਨੇ ਕਿਸਾਨਾਂ ਦੇ ਬੈਂਕ ਖਾਤਿਆਂ ‘ਚ 10ਵੀਂ ਕਿਸ਼ਤ ਦੇ ਪੈਸੇ ਟਰਾਂਸਫਰ ਕਰਨ ਦੀ ਵੀ ਪੂਰੀ ਤਿਆਰੀ ਕਰ ਲਈ ਹੈ। ਇਹ ਰਾਸ਼ੀ 15 ਦਸੰਬਰ ਤੱਕ ਜਾਰੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਦਿੱਲੀ ਦੀਆਂ ਬਰੂਹਾਂ ‘ਤੇ ਮਨਾਈ ਕਿਸਾਨਾਂ ਨੇ ਦੀਵਾਲੀ, ਟਿਕੈਤ ਨੇ ਕਿਹਾ – ਜੇ ਸਰਕਾਰ 5 ਸਾਲ ਚੱਲ ਸਕਦੀ ਹੈ ਤਾਂ ਅੰਦੋਲਨ ਕਿਉਂ ਨਹੀਂ ?

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੇਂਦਰ ਸਰਕਾਰ ਦੀਆਂ ਮਹੱਤਵਪੂਰਨ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਤਹਿਤ ਸਰਕਾਰ ਲੱਖਾਂ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਸਾਲਾਨਾ ਦਿੰਦੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕੁੱਝ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨ ਤੋਂ ਬਾਅਦ ਕਿਸਾਨ ਆਸਾਨੀ ਨਾਲ ਇਸ ਦਾ ਲਾਭ ਲੈ ਸਕਦੇ ਹਨ। ਸਰਕਾਰ ਇਹ ਰਕਮ ਕਿਸਾਨਾਂ ਨੂੰ ਆਨਲਾਈਨ ਟਰਾਂਸਫਰ ਕਰਦੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਇਹ ਰਕਮ ਉਦੋਂ ਹੀ ਮਿਲਦੀ ਹੈ ਜਦੋਂ ਸੂਬਾ ਸਰਕਾਰ ਕਿਸਾਨਾਂ ਦੇ ਆਧਾਰ ਨੰਬਰ, ਮਾਲ ਰਿਕਾਰਡ ਆਦਿ ਦੀ ਪੜਤਾਲ ਕਰਦੀ ਹੈ ਅਤੇ ਇਹ ਸਹੀ ਪਾਈ ਜਾਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post ਕਿਸਾਨ ਅੰਦੋਲਨ ਵਿਚਕਾਰ ਮੋਦੀ ਸਰਕਾਰ ਖੋਲ੍ਹੇਗੀ ਕਿਸਾਨਾਂ ਲਈ ਪੈਸਿਆਂ ਦਾ ਪਿਟਾਰਾ, ​ਜਾਣੋ ਕਿਵੇਂ…. appeared first on Daily Post Punjabi.



Previous Post Next Post

Contact Form