ਨਾਰਨੌਂਦ ‘ਚ ਕਿਸਾਨਾਂ ਨੇ ਘੇਰਿਆ BJP ਦਾ ਰਾਜ ਸਭਾ ਮੈਂਬਰ, ਪੁਲਿਸ ਨੇ ਕੁੱਟੇ 34 ਕਿਸਾਨ, ਦੇਖੋ ਵੀਡੀਓ

ਹਰਿਆਣਾ ਦੇ ਮਹਿਮ ‘ਚ ਸਥਿਤ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ‘ਚ ਆਯੋਜਿਤ ਦੀਵਾਲੀ ਸਮਾਗਮ ‘ਚ ਸ਼ਿਰਕਤ ਕਰਨ ਪਹੁੰਚੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਕਿਸਾਨਾਂ ਨੂੰ ਸਮਾਗਮ ਵਾਲੀ ਥਾਂ ‘ਤੇ ਜਾਣ ਤੋਂ ਪਹਿਲਾਂ ਹੀ ਪੁਲਿਸ ਨੇ ਰੋਕ ਲਿਆ।

farmers protested against rajya sabha mp
farmers protested against rajya sabha mp

ਪ੍ਰੋਗਰਾਮ ਖਤਮ ਹੋਣ ਤੱਕ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਣਾਅ ਜਾਰੀ ਰਿਹਾ। ਰਾਜ ਸਭਾ ਮੈਂਬਰ ਨਾਰਨੌਂਦ ‘ਚ ਹਨੂੰਮਾਨ ਮੰਦਿਰ ਨੇੜੇ ਜਾਂਗੜਾ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ।

farmers protested against rajya sabha mp
farmers protested against rajya sabha mp

ਉਸੇ ਸਮੇਂ ਕਿਸਾਨਾਂ ਨੇ ਵੀ ਇਕਜੁੱਟ ਹੋ ਕੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਦੂਜੇ ਪਾਸੇ ਪ੍ਰਸ਼ਾਸਨ ਨੇ ਮੌਕੇ ‘ਤੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾ-ਮੁੱਕੀ ਵੀ ਹੋਈ ਹੈ।

ਦੇਖੋ ਵੀਡੀਓ : ਪੁਲਿਸ ਨੇ ਕੁੱਟੇ 34 ਕਿਸਾਨ, BJP ਦੇ MP ਦੀ ਭੰਨੀ ਸੀ ਗੱਡੀ, ਦੇਖੋ ਮੌਕੇ ਦੀਆਂ ਤਸਵੀਰਾਂ

ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ 34 ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਕੁੱਝ ਲੋਕਾਂ ਨੂੰ ਘਰਾਂ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਲਦ ਤੋਂ ਜਲਦ ਰਿਹਾਅ ਨਾ ਕੀਤਾ ਗਿਆ ਤਾਂ ਉਹ ਸੜਕ ਜਾਮ ਕਰਨਗੇ। ਜਦਕਿ ਕਿਸਾਨਾਂ ‘ਤੇ ਰਾਮਚੰਦਰ ਜਾਂਗੜਾ ਦੀ ਕਾਰ ਦੇ ਸ਼ੀਸ਼ੇ ਤੋੜਨ ਦੇ ਦੋਸ਼ ਵੀ ਲਾਏ ਗਏ ਹਨ, ਜਿਸ ‘ਤੇ ਰਾਜ ਸਭਾ ਮੈਂਬਰ ਨੇ ਆਪਣੇ ਭਾਸ਼ਣ ‘ਚ ਸਿੱਧੇ ਤੌਰ ‘ਤੇ ਸੰਕੇਤ ਦਿੱਤਾ ਕਿ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ ਅਤੇ ਗਲਤ ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post ਨਾਰਨੌਂਦ ‘ਚ ਕਿਸਾਨਾਂ ਨੇ ਘੇਰਿਆ BJP ਦਾ ਰਾਜ ਸਭਾ ਮੈਂਬਰ, ਪੁਲਿਸ ਨੇ ਕੁੱਟੇ 34 ਕਿਸਾਨ, ਦੇਖੋ ਵੀਡੀਓ appeared first on Daily Post Punjabi.



Previous Post Next Post

Contact Form