‘ਆਸੀਸ ਪ੍ਰੋਗਰਾਮ’ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ


ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਅੱਜ ਦੇ ਸਮੇਂ ਅੰਦਰ ਵਿਦੇਸੀਆਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਪਰਿਵਾਰ ਦਾ ਆਪਸੀ ਇਕ-ਦੂਜੇ ਨੂੰ ਸਮਾਂ ਦੇਣਾ ਬਹੁਤ ਮੁਸ਼ਕਲ ਹੋ ਗਿਆ ਹੈ। ਖਾਸਕਰ ਬਹੁਤ ਬਜ਼ੁਰਗ ਅਤੇ ਸਿਆਣੀ ਉਮਰ ਦੀਆਂ ਔਰਤਾਂ ਘਰ ਬਾਹਰੀ ਕੰਮ-ਕਾਰ ਤੋਂ ਇਲਾਵਾ ਘਰ ਦੇ ਚੁੱਲੇ-ਚੌਕੇ (ਰਸ਼ੋਈ) ਤੱਕ ਸੀਮਤ ਹੋ ਗਈਆਂ ਹਨ। ਇਸ ਤੋਂ ਇਲਾਵਾ ਬਹੁਤੇ ਘਰਾਂ ਵਿੱਚ ਬਜ਼ੁਰਗ ਔਰਤਾਂ ਹੀ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਦੇਖ-ਭਾਲ ਤੋਂ ਇਲਾਵਾ ਘਰ ਦੀ ਰਸ਼ੋਈ ਦੇ ਕੰਮ ਅਤੇ ਬੱਚੇ ਸੰਭਾਲਣ ਤੱਕ ਸਾਰਾ ਕੰਮ ਉਹ ਕਰਦੀਆਂ ਹਨ। ਇਸੇ ਤਰਾਂ ਆਪਣੇ ਪਰਿਵਾਰ ਦੇ ਸੋਹਣੇ ਭਵਿੱਖ ਅਤੇ ਜ਼ਰੂਰਤਾਂ ਲਈ ਵੱਖ-ਵੱਖ ਖੇਤਰਾਂ ਵਿੱਚ ਨੌਕਰੀਆਂ ਕਰ ਮਰਦਾ ਦੇ ਬਰਾਬਰ ਘਰ ਦੀ ਆਰਥਿਕਤਾ ਵਿੱਚ ਹਿੱਸਾ ਵੀ ਪਾਉਂਦੀਆਂ ਹਨ। ਉਨ੍ਹਾਂ ਦਾ ਹੀ ਆਸੀਰਵਾਦ ਹੈ ਕਿ ਪਰਿਵਾਰ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ। ਇਸੇ ਬਜੁਰਗ ਔਰਤਾਂ ਦੀ ਦੇਣ ਅਤੇ ਮਿਲੇ ਆਸੀਰਵਾਦ ਦੇ ਮਾਣ ਸਤਿਕਾਰ ਵਿੱਚ ਇਹ ਪ੍ਰੋਗਰਾਮ ਸਿਰਫ ਔਰਤਾਂ ਲਈ ਹੀ ਰੱਖਿਆ ਗਿਆ ਸੀ। ਇਸੇ ਸਦਕਾ ਨੌਜਵਾਨ ਔਰਤਾਂ ਨੇ ਮਿਲਕੇ ਫਰਿਜ਼ਨੋ ਨਜ਼ਦੀਕੀ ਸ਼ਹਿਰ ਫਾਊਲਰ ਦੇ ਪੈਨਜ਼ੈਕ ਪਾਰਕ ਵਿੱਚ “ਆਸ਼ੀਸ਼” ਨਾਂ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਜਿਸ ਵਿੱਚ ਮਾਂਵਾਂ-ਧੀਆਂ, ਸੱਸਾ-ਨੂੰਹਾਂ, ਪੋਤੀਆਂ-ਦੋਹਤੀਆਂ ਆਦਿਕ ਸਭ ਰਲ ਇਕੱਠੀਆਂ ਹੋਈਆਂ ਅਤੇ ਆਪਸੀ ਆਪਸੀ ਰਲ ਵਿਚਾਰਾ ਦੀ ਸਾਂਝ ਪਾਈ। ਇਸ ਸਮੇਂ ਸਿਆਣੀਆਂ ਹਾਜ਼ਰ ਬਜ਼ੁਰਗ ਔਰਤਾਂ ਦਾ ਮਾਣ-ਸਨਮਾਨ ਵੀ ਕੀਤਾ ਗਿਆ। ਜਿਸ ਤੋਂ ਇਲਾਵਾ ਮੰਨੋਰੰਜਨ ਲਈ ਰਲ ਗਿੱਧਾ, ਬੋਲੀਆਂ ਅਤੇ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਹੋਇਆਂ। ਪਰ ਇਸ ਸਾਲ ਔਰਤਾਂ ਨੇ ਪੁਰਾਣੇ ਸਮੇਂ ਦੀਆਂ ਆਪਣੇ ਹੱਥੀ ਕਢਾਈ ਅਤੇ ਮੀਨਾਕਾਰੀ ਕੀਤੀਆਂ ਫੁੱਲਕਾਰੀਆਂ ਅਤੇ ਚਾਦਰਾਂ ਦੀ ਅਜ਼ਮਾਇਸ਼ ਵੀ ਕੀਤੀ। ਇਸ ਤੋਂ ਇਲਾਵਾ ਹੱਥੀ ਕਢਾਈ ਕਰਨ ਦੇ ਮੁਕਾਬਲੇ ਵੀ ਹੋਏ।
ਪ੍ਰੋਗਰਾਮ ਵਿੱਚ ਸਾਮਲ ਔਰਤਾਂ ਦੁਆਰਾਂ ਪੰਜਾਬੀ ਵਿਰਸੇ ਨੂੰ ਯਾਦ ਕਰਦੇ ਹੋਏ ਗੀਤ ਅਤੇ ਬੋਲੀਆਂ ਵੀ ਗਾਈਆਂ ਗਈਆਂ। ਇਸ ਸਮੇਂ ਅਜੋਕੇ ਸਮਾਜਿਕ ਹਾਲਾਤਾਂ ‘ਤੇ ਚੋਟ ਕਰਦੀਆਂ ਵਿਅੰਗਮਈ ਸਕਿੱਟਾਂ ਵੀ ਕੀਤੀਆਂ ਗਈਆਂ। ਬਜ਼ੁਰਗ ਔਰਤਾਂ ਦਾ ‘ਸੀਨੀਅਰ ਗਿੱਧਾ’ ਵੀ ਖਿੱਚ ਦਾ ਕੇਂਦਰ ਰਿਹਾ। ਸੱਜ-ਸਵਰ ਕੇ ਆਈਆਂ ਬੀਬੀਆਂ ਨੂੰ ਇਨਾਮ ਦਿੱਤੇ ਗਏ। ਜਿਸ ਨੂੰ ਸਫਲ ਬਣਾਉਣ ਵਿੱਚ ਰਮਨ ਵਿਰਕ, ਜਗਮੀਤ ਰੈਪਸੀ ਅਤੇ ਅਰਵਿੰਦ ਸੇਖੋ ਤੋਂ ਇਲਾਵਾ ਬਹੁਤ ਸਾਰੀਆਂ ਔਰਤਾਂ ਨੇ ਸਹਿਯੋਗ ਦਿੱਤਾ। ਜਦ ਕਿ ਸਟੇਜ਼ ਸੰਚਾਲਨ ਬਾਖੂਬੀ ਸਾਇਰਨਾਂ ਅੰਦਾਜ ਵਿੱਚ ਅੰਜੂ ਮੀਰਾ ਨੇ ਕੀਤਾ। ਇਸ ਸਮੇਂ ਹਾਜ਼ਰੀਨ ਔਰਤਾਂ ਨੇ ਵਿਚਾਰਾ ਦਾ ਅਦਾਨ-ਪ੍ਰਦਾਨ ਵੀ ਕੀਤਾ। ਮੰਨੋਰੰਜਨ ਲਈ ਗੀਤ-ਸੰਗੀਤ, ਗਿੱਧਾ ਅਤੇ ਅਜੋਕੇ ਹਾਲਾਤਾ ‘ਤੇ ਸਕਿੱਟਾ ਕੀਤੀਆਂ ਗਈਆ। ਪ੍ਰੋਗਰਾਮ ਵਿੱਚ ਹਾਜ਼ਰ ਸਮੂੰਹ ਔਰਤਾਂ ਨੇ ਲੱਗੇ ਖਾਣੇ ਦੇ ਸਟਾਲ ਤੋਂ ਸੁਆਦਿਸਟ ਖਾਣਿਆ ਦਾ ਅਨੰਦ ਵੀ ਮਾਣਿਆ। ਇੰਨ੍ਹਾਂ ਔਰਤਾਂ ਦੁਆਰਾਂ ਰਲ ਕੇ ਕੀਤਾ ਜਾਣ ਵਾਲਾ ਇਹ ਪ੍ਰੋਗਰਾਮ ਹਰ ਸਾਲ ਦੀ ਤਰਾਂ ਬਦਲਦੀਆਂ ਪੀੜੀਆਂ ਵਿੱਚ ਮਾਣ-ਸਨਮਾਨ ਦੀਆਂ ਤੰਦਾਂ ਨੂੰ ਜੋੜਦਾ ਯਾਦਗਾਰੀ ਹੋ ਨਿਬੜਿਆ।

The post ‘ਆਸੀਸ ਪ੍ਰੋਗਰਾਮ’ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ first appeared on Punjabi News Online.



source https://punjabinewsonline.com/2021/11/17/%e0%a8%86%e0%a8%b8%e0%a9%80%e0%a8%b8-%e0%a8%aa%e0%a9%8d%e0%a8%b0%e0%a9%8b%e0%a8%97%e0%a8%b0%e0%a8%be%e0%a8%ae-%e0%a8%a6%e0%a9%8c%e0%a8%b0%e0%a8%be%e0%a8%a8-%e0%a8%ab%e0%a8%b0/
Previous Post Next Post

Contact Form