ਝੁਨਝੁਨਵਾਲਾ ਦੀ 5000 ਰੁ: ਦੇ ਸ਼ੇਅਰਾਂ ਨੇ ਪਲਟੀ ਕਿਸਮਤ, ਲਾਂਚ ਕਰਨਗੇ ਏਅਰਲਾਈਨ, ਦਿੱਤੇ 72 ਜਹਾਜ਼ਾਂ ਦੇ ਆਰਡਰ

ਦਿੱਗਜ ਸਟਾਕ ਮਾਰਕੀਟ ਨਿਵੇਸ਼ਕ ਰਾਕੇਸ਼ ਝੁਨਝੁਵਾਲਾ ਜਲਦ ਹੀ ਆਪਣੀ ਏਅਰਲਾਈਨ ਕੰਪਨੀ ਅਕਾਸਾ ਏਅਰ ਲਾਂਚ ਕਰਨ ਜਾ ਰਹੇ ਹਨ। ਇਸ ਲਈ 72 ਹਵਾਈ ਜਹਾਜ਼ਾਂ ਦਾ ਆਰਡਰ ਵੀ ਦੇ ਦਿੱਤਾ ਗਿਆ ਹੈ। ਝੁਨਝਨਵਾਲਾ ਸ਼ੇਅਰ ਬਾਜ਼ਾਰ ਦੇ ਦਿੱਗਜਾਂ ਵਿੱਚ ਗਿਣੇ ਜਾਂਦੇ ਹਨ, ਉਨ੍ਹਾਂ ਨੂੰ ਭਾਰਤ ਦਾ ਵਾਰੇਨ ਬਫੇ ਵੀ ਕਿਹਾ ਜਾਂਦਾ ਹੈ।

ਰਾਕੇਸ਼ ਝੁਨਝੁਵਾਲਾ ਦੀ ਨਵੀਂ ਏਅਰਲਾਈਨ ਨੇ ਸੰਯੁਕਤ ਰਾਜ ਅਮਰੀਕਾ ਦੀ ਕੰਪਨੀ ਬੋਇੰਗ ਨੂੰ 72 ਬੋਇੰਗ ਮੈਕਸ ਜਹਾਜ਼ਾਂ ਦੀ ਖਰੀਦ ਦਾ ਆਰਡਰ ਦਿੱਤਾ ਹੈ। ਹਾਲ ਹੀ ਵਿੱਚ ਅਕਾਸਾ ਏਅਰਲਾਈਨ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਤੋਂ ਐੱਨ. ਓ. ਸੀ. ਮਿਲੀ ਸੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਕੰਪਨੀ ਦੀ ਯੋਜਨਾ ਜੂਨ 2022 ਤੋਂ ਉਡਾਣਾਂ ਸ਼ੁਰੂ ਕਰਨ ਦੀ ਹੈ ਅਤੇ ਇਸ ਲਈ ਉਹ ਪੂਰੀ ਤਿਆਰੀ ਵੀ ਕਰ ਰਹੀ ਹੈ। ਇਸ ਏਅਰਲਾਈਨ ਜ਼ਰੀਏ ਝੁਨਝੁਨਵਾਲਾ ਲੋਕਾਂ ਨੂੰ ਸਸਤੇ ਵਿੱਚ ਸਫਰ ਕਰਾਉਣ ਦੀ ਯੋਜਨਾ ‘ਤੇ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਰਾਕੇਸ਼ ਝੁਨਝੁਨਵਾਲਾ ਕੋਲ ਸਟਾਕ ਮਾਰਕੀਟ ਯਾਨੀ ਸ਼ੇਅਰ ਬਾਜ਼ਾਰ ਦਾ ਲੰਮਾ ਤਜ਼ਰਬਾ ਹੈ। ਖੁਦ ਝੁਨਝੁਨਵਾਲਾ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਸਿਰਫ 5,000 ਰੁਪਏ ਦੇ ਨਿਵੇਸ਼ ਨਾਲ ਸ਼ੁਰੂਆਤ ਕੀਤੀ ਸੀ ਪਰ ਅੱਜ ਉਹ ਅਰਬਪਤੀ ਨਿਵੇਸ਼ਕ ਹਨ। ਰਾਕੇਸ਼ ਝੁਨਝੁਨਵਾਲਾ ਕਿਸੇ ਵੀ ਸ਼ੇਅਰ ਨੂੰ ਆਪਣੇ ਪੋਰਟਫੋਲੀਓ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਸ ਨੂੰ ਹਰ ਤਰ੍ਹਾਂ ਨਾਲ ਜਾਂਚਦੇ-ਪਰਖਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪੋਰਟਫੋਲੀਓ ਵਿੱਚ ਸ਼ਾਮਲ ਕਈ ਸ਼ੇਅਰਾਂ ਨੇ ਲਗਾਤਾਰ ਬਿਹਤਰ ਰਿਟਰਨ ਦਿੱਤਾ ਹੈ।

The post ਝੁਨਝੁਨਵਾਲਾ ਦੀ 5000 ਰੁ: ਦੇ ਸ਼ੇਅਰਾਂ ਨੇ ਪਲਟੀ ਕਿਸਮਤ, ਲਾਂਚ ਕਰਨਗੇ ਏਅਰਲਾਈਨ, ਦਿੱਤੇ 72 ਜਹਾਜ਼ਾਂ ਦੇ ਆਰਡਰ appeared first on Daily Post Punjabi.



Previous Post Next Post

Contact Form