dharmendra having fun manali: ਅਦਾਕਾਰ ਧਰਮਿੰਦਰ ਆਪਣੇ ਵੱਡੇ ਬੇਟੇ ਸੰਨੀ ਦਿਓਲ ਨਾਲ ਪਹਾੜਾਂ ‘ਚ ਮਸਤੀ ਕਰ ਰਹੇ ਹਨ। ਸੰਨੀ ਦਿਓਲ ਅਤੇ ਧਰਮਿੰਦਰ ਹਿਮਾਚਲ ਦੇ ਮਨਾਲੀ ‘ਚ ਮਸਤੀ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਵੀਡੀਓ ਧਰਮਿੰਦਰ ਨੇ ਖੁਦ ਟਵਿਟਰ ‘ਤੇ ਸ਼ੇਅਰ ਕੀਤੀ ਹੈ।

ਧਰਮਿੰਦਰ ਅਤੇ ਸੰਨੀ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਤੇ ਕਾਫੀ ਕਮੈਂਟਸ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 53 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਟਵਿੱਟਰ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲਿਖਿਆ, ”ਮੇਰੇ ਪਿਆਰੇ ਬੇਟੇ, ਮੈਨੂੰ ਸਾਡੇ ਖੂਬਸੂਰਤ ਹਿਮਾਚਲ ਦੀ ਖੂਬਸੂਰਤ ਯਾਤਰਾ ‘ਤੇ ਲੈ ਗਏ। ਇਸ ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਜਦੋਂ ਵੀ ਕੋਈ ਪਿਤਾ ਬੇਟੇ ਦੇ ਪਿਆਰ ਦੀ ਗੱਲ ਕਰੇਗਾ ਤਾਂ ਸਦੀਆਂ ਤੱਕ ਤੁਹਾਡਾ ਜ਼ਿਕਰ ਕੀਤਾ ਜਾਵੇਗਾ।
ਇਕ ਯੂਜ਼ਰ ਨੇ ਲਿਖਿਆ ਸੰਨੀ ਜੀ ਦੀਆਂ ਅੱਖਾਂ ਵਿੱਚ ਤੁਹਾਡੇ ਲਈ ਕਿੰਨਾ ਸਤਿਕਾਰ ਅਤੇ ਪਿਆਰ ਝਲਕਦਾ ਹੈ ਅਤੇ ਤੁਹਾਡੇ ਚਿਹਰੇ ਦਾ ਸਕੂਨ ਵੀ ਅਕਸਰ ਇਹ ਬਿਆਨ ਕਰਦਾ ਹੈ। ਹਰ ਆਉਣ ਵਾਲੇ ਜਨਮ ਵਿੱਚ ਪਿਓ ਪੁੱਤਰ ਦੇ ਰਿਸ਼ਤੇ ਵਿੱਚ ਇੱਕਠੇ ਰਹੋ। ਇਸ ਦੇ ਨਾਲ ਹੀ ਮਨੀਸ਼ ਜਾਟ ਨਾਂ ਦੇ ਯੂਜ਼ਰ ਨੇ ਲਿਖਿਆ ਹੈ ਕਿ ਫਿਲਮ ਇੰਡਸਟਰੀ ਦੇ ਭਗਵਾਨ ਧਰਮਿੰਦਰ ਦਿਓਲ ਦਾਦਾ ਜੀ ਨੂੰ ਮੇਰਾ ਸਲਾਮ। ਫਿਲਮ ਇੰਡਸਟਰੀ ਦਾ ਦੇਵਤਾ ਦਿਓਲ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਬੇਟੇ ਸੰਨੀ ਨਾਲ ਮਨਾਲੀ ‘ਚ ਮਸਤੀ ਕਰਦੇ ਹੋਏ ਨਜ਼ਰ ਆਏ ਧਰਮਿੰਦਰ, ਟਵਿਟਰ ‘ਤੇ ਸ਼ੇਅਰ ਕੀਤੀ ਵੀਡੀਓ appeared first on Daily Post Punjabi.